ਸੰਘਣੀ ਧੁੰਦ ਕਾਰਨ ਕਈ ਵਾਹਨ ਟਕਰਾਏ, CISF ਅਧਿਕਾਰੀ ਸਣੇ 2 ਦੀ ਮੌਤ
Monday, Dec 15, 2025 - 04:57 PM (IST)
ਨੂੰਹ- ਹਰਿਆਣਾ ਦੇ ਨੂੰਹ ਜ਼ਿਲ੍ਹੇ 'ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਸੰਘਣੀ ਧੁੰਦ ਕਾਰਨ ਸੋਮਵਾਰ ਨੂੰ ਕਈ ਵਾਹਨਾਂ ਦੀ ਟੱਕਰ ਹੋ ਗਈ। ਇਸ ਹਾਦਸੇ 'ਚ ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ (ਸੀਆਈਐੱਸਐੱਫ) ਦੇ ਇਕ ਅਧਿਕਾਰੀ ਸਮੇਤ 2 ਲੋਕਾਂ ਦੀਤ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਨੂੰਹ ਜ਼ਿਲ੍ਹੇ ਦੇ ਇਕ ਪੁਲਸ ਅਧਿਕਾਰੀ ਨੇ ਫੋਨ 'ਤੇ ਦੱਸਿਆ,''ਇਸ ਘਟਨਾ ' 2 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਅਲਵਰ ਦਾ ਇਕ ਸੀਆਈਐੱਸਐੱਫ ਅਧਿਕਾਰੀ ਅਤੇ ਜੈਪੁਰ ਦਾ ਇਕ ਹੋਰ ਸ਼ਖ਼ਸ ਸ਼ਾਮਲ ਹੈ।''
ਉਨ੍ਹਾਂ ਦੱਸਿਆ ਕਿ ਇਲਾਕੇ 'ਚ ਸੰਘਣੀ ਧੁੰਦ ਕਾਰਨ ਘੱਟ ਦ੍ਰਿਸ਼ਤਾ ਹਾਦਸੇ ਦਾ ਕਾਰਨ ਬਣੀ। ਪੁਲਸ ਅਧਿਕਾਰੀ ਨੇ ਕਿਹਾ,''ਇਸ ਘਟਨਾ 'ਚ ਮਰਨ ਵਾਲੇ ਦੋਵੇਂ ਵੱਖ-ਵੱਖ ਵਾਹਨਾਂ 'ਚ ਯਾਤਰਾ ਕਰ ਰਹੇ ਸਨ। ਪੁਲਸ ਨੇ ਦੱਸਿਆ ਕਿ ਇਸ ਹਾਦਸੇ 'ਚ ਕਈ ਵਾਹਨ ਆਪਸ 'ਚ ਟਕਰਾ ਗਏ, ਜਿਨ੍ਹਾਂ 'ਚ ਕਈ ਕਾਰਾਂ, ਇਕ ਬੱਸ ਅਤੇ ਇਕ ਟਰੱਕ ਸ਼ਾਮਲ ਸਨ।
