HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ ''ਚ ਵਿਕਿਆ ਸੀ ਇਹ ਨੰਬਰ ਪਰ...

Tuesday, Dec 02, 2025 - 11:26 AM (IST)

HR 88 B 8888 ਨੰਬਰ ਪਲੇਟ ਦੀ ਮੁੜ ਹੋਵੇਗੀ ਨਿਲਾਮੀ ! 1.17 ਕਰੋੜ ਰੁਪਏ ''ਚ ਵਿਕਿਆ ਸੀ ਇਹ ਨੰਬਰ ਪਰ...

ਨੈਸ਼ਨਲ ਡੈਸਕ : ਹਰਿਆਣਾ 'ਚ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਸ਼ ਦੇ ਇਤਿਹਾਸ  'ਚ ਸਭ ਤੋਂ ਵੱਧ 1.17 ਕਰੋੜ ਰੁਪਏ ਵਿੱਚ ਵਿਕਣ ਵਾਲੀ VIP ਨੰਬਰ ਪਲੇਟ HR 88 B 8888 ਦੀ ਹੁਣ ਦੁਬਾਰਾ ਬੋਲੀ ਲਗਾਈ ਜਾਵੇਗੀ। ਦਰਅਸਲ, ਇਹ ਨੰਬਰ ਪਲੇਟ ਖਰੀਦਣ ਵਾਲੇ ਬੋਲੀਦਾਤਾ ਨੇ ਸਮੇਂ 'ਤੇ ਰਕਮ ਨਹੀਂ ਚੁਕਾਈ, ਜਿਸ ਕਾਰਨ ਹੁਣ ਇਸ ਦੀ ਮੁੜ ਨੀਲਾਮੀ ਹੋਵੇਗੀ।
ਕੌਣ ਸੀ ਬੋਲੀ ਲਗਾਉਣ ਵਾਲਾ?
ਟਰਾਂਸਪੋਰਟੇਸ਼ਨ ਸਰਵਿਸ ਰੋਮੁਲਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਸੁਧੀਰ ਕੁਮਾਰ ਨੇ VIP ਨੰਬਰ HR 88 B 8888 ਲਈ 1.17 ਕਰੋੜ ਰੁਪਏ ਦੀ ਬੋਲੀ ਲਗਾਈ ਸੀ। ਇਹ ਭਾਰਤ ਦੇ ਇਤਿਹਾਸ ਵਿੱਚ ਕਿਸੇ ਵੀ ਨੰਬਰ ਪਲੇਟ ਲਈ ਲਗਾਈ ਗਈ ਸਭ ਤੋਂ ਵੱਡੀ ਬੋਲੀ ਸੀ। ਉਨ੍ਹਾਂ ਨੂੰ 1 ਦਸੰਬਰ (ਦੁਪਹਿਰ 12 ਵਜੇ) ਤੱਕ 1.17 ਕਰੋੜ ਰੁਪਏ ਚੁਕਾਉਣੇ ਸਨ।
ਭੁਗਤਾਨ ਨਾ ਹੋਣ ਦੇ ਦੋ ਕਾਰਨ
ਨੰਬਰ ਪਲੇਟ ਦੀ ਮੁੜ ਨੀਲਾਮੀ ਹੋਣ ਦਾ ਕਾਰਨ ਸਿਰਫ਼ ਰਕਮ ਦਾ ਭੁਗਤਾਨ ਨਾ ਹੋਣਾ ਨਹੀਂ ਹੈ, ਬਲਕਿ ਬੋਲੀਦਾਤਾ ਸੁਧੀਰ ਕੁਮਾਰ ਨੇ ਇਸ ਪਿੱਛੇ ਦੋ ਵੱਖ-ਵੱਖ ਕਾਰਨ ਦੱਸੇ ਹਨ:
1. ਤਕਨੀਕੀ ਗੜਬੜੀ (Technical Glitch): ਸੁਧੀਰ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਸ਼ਨੀਵਾਰ ਰਾਤ ਨੂੰ ਦੋ ਵਾਰ ਬੋਲੀ ਦੀ ਰਕਮ ਜਮ੍ਹਾ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਤਕਨੀਕੀ ਗੜਬੜੀ ਕਾਰਨ ਭੁਗਤਾਨ ਨਹੀਂ ਹੋ ਸਕਿਆ।
2. ਪਰਿਵਾਰਕ ਵਿਰੋਧ: ਐਨਡੀਟੀਵੀ ਦੀ ਰਿਪੋਰਟ ਮੁਤਾਬਕ, ਸੁਧੀਰ ਕੁਮਾਰ ਦੇ ਪਰਿਵਾਰ ਨੇ 1.17 ਕਰੋੜ ਰੁਪਏ ਨੰਬਰ ਪਲੇਟ 'ਤੇ ਖਰਚ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਪਰਿਵਾਰ ਦੇ ਵੱਡੇ-ਬਜ਼ੁਰਗਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਰਕਮ ਖਰਚ ਕਰਨਾ ਸਮਝਦਾਰੀ ਦਾ ਫੈਸਲਾ ਨਹੀਂ ਹੈ। ਸੁਧੀਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਗੱਲਬਾਤ ਕਰਕੇ ਸੋਮਵਾਰ ਤੱਕ ਆਖਰੀ ਫੈਸਲਾ ਲੈ ਲੈਣਗੇ।
ਇਸ ਤਰ੍ਹਾਂ ਪਹੁੰਚੀ ਸੀ ਬੋਲੀ 1.17 ਕਰੋੜ ਤੱਕ
ਇਸ ਪ੍ਰੀਮੀਅਮ ਨੰਬਰ ਦੀ ਨੀਲਾਮੀ ₹50,000 ਦੇ ਬੇਸ ਪ੍ਰਾਈਜ਼ ਤੋਂ ਸ਼ੁਰੂ ਹੋਈ ਸੀ। ਬੁੱਧਵਾਰ ਦੁਪਹਿਰ 12 ਵਜੇ ਤੱਕ ਇਹ ਬੋਲੀ 88 ਲੱਖ ਰੁਪਏ ਤੱਕ ਪਹੁੰਚ ਚੁੱਕੀ ਸੀ। ਸ਼ਾਮ 5 ਵਜੇ ਇਹ ਨੀਲਾਮੀ 1.17 ਕਰੋੜ ਰੁਪਏ ਦੀ ਬੋਲੀ ਨਾਲ ਬੰਦ ਹੋਈ ਸੀ। ਇਸ ਨੰਬਰ ਲਈ ਕੁੱਲ 45 ਬਿਨੈਕਾਰਾਂ ਨੇ ਬੋਲੀ ਲਗਾਈ ਸੀ।
ਹਰਿਆਣਾ ਵਿੱਚ VIP ਜਾਂ ਫੈਂਸੀ ਨੰਬਰ ਪਲੇਟਾਂ ਦੀ ਆਨਲਾਈਨ ਨੀਲਾਮੀ ਇੱਕ ਹਫਤਾਵਾਰੀ ਪ੍ਰਕਿਰਿਆ ਹੈ, ਜੋ fancy.parivahan.gov.in ਵੈੱਬਸਾਈਟ ਰਾਹੀਂ ਹੁੰਦੀ ਹੈ।
 


author

Shubam Kumar

Content Editor

Related News