ਮਸ਼ਹੂਰ Youtuber ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਧੜ ਤੋਂ ਵੱਖ ਹੋਇਆ ਸਿਰ

Tuesday, Dec 02, 2025 - 01:46 PM (IST)

ਮਸ਼ਹੂਰ Youtuber ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਧੜ ਤੋਂ ਵੱਖ ਹੋਇਆ ਸਿਰ

ਸੂਰਤ- ਮਸ਼ਹੂਰ ਯੂਟਿਊਬਰ ਅਤੇ ਬਾਈਕ ਬਲੌਗਰ ਪ੍ਰਿੰਸ ਪਟੇਲ (18) ਦੀ ਭਿਆਨਕ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਹ ਦੁਖਦ ਹਾਦਸਾ ਸੂਰਤ ਦੇ ਵੇਸੂ ਸਥਿਤ ਬ੍ਰੈਡਲਾਈਨਰ ਸਰਕਲ ਦੇ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਯੂਨੀਵਰਸਿਟੀ ਤੋਂ ਬ੍ਰੈਡਲਾਈਨਰ ਬ੍ਰਿਜ ਤੋਂ ਹੇਠਾਂ ਉਤਰਦੇ ਸਮੇਂ ਪ੍ਰਿੰਸ ਪਟੇਲ ਆਪਣੀ KTM ਬਾਈਕ ਤੋਂ ਕੰਟਰੋਲ ਗੁਆ ਬੈਠਾ ਅਤੇ ਸਿੱਧਾ ਡਿਵਾਈਡਰ ਵਿਚ ਜਾ ਵੱਜਾ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਪ੍ਰਿੰਸ ਦਾ ਸਿਰ ਧੜ ਤੋਂ ਵੱਖ ਹੋ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਪ੍ਰਿੰਸ ਪਟੇਲ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ। ਪੁਲਸ ਦੇ ਸ਼ੁਰੂਆਤੀ ਅਨੁਮਾਨ ਅਨੁਸਾਰ, ਇਹ ਹਾਦਸਾ ਬਾਈਕ ਦੀ ਤੇਜ਼ ਰਫ਼ਤਾਰ ਕਾਰਨ ਹੋਇਆ ਹੈ।

ਇਹ ਵੀ ਪੜ੍ਹੋ: ''ਮੇਰਾ ਇਰਾਦਾ ਕਿਸੇ ਦੀਆਂ...'', 'ਧੁਰੰਧਰ' ਦੀ ਰਿਲੀਜ਼ ਤੋਂ ਪਹਿਲਾਂ ਰਣਵੀਰ ਸਿੰਘ ਨੇ ਮੰਗੀ ਮੁਆਫ਼ੀ

PunjabKesari

'PKR ਬਲੌਗਰ' ਵਜੋਂ ਸੀ ਮਸ਼ਹੂਰ

ਸੋਸ਼ਲ ਮੀਡੀਆ 'ਤੇ 'PKR ਬਲੌਗਰ' ਦੇ ਨਾਂਅ ਨਾਲ ਮਸ਼ਹੂਰ ਪ੍ਰਿੰਸ (18)  ਆਪਣੀ KTM ਬਾਈਕ ‘ਤੇ ਰੀਲਜ਼ ਅਤੇ ਸਟੰਟ ਲਈ ਇੰਸਟਾਗ੍ਰਾਮ ਅਤੇ ਯੂਟਿਊਬ 'ਤੇ ਕਾਫ਼ੀ ਮਸ਼ਹੂਰ ਸੀ। ਉਸ ਨੇ ਆਪਣੀ ਬਾਈਕ ਨੂੰ "ਮੌਨਸਟਰ" ਨਾਮ ਦਿੱਤਾ ਹੋਇਆ ਸੀ। 13 ਅਕਤੂਬਰ ਨੂੰ ਪੋਸਟ ਕੀਤੀ ਰੀਲ ਵਿੱਚ ਵੀ ਉਹ 140 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ’ਤੇ ਬਾਈਕ ਚਲਾਉਂਦੇ ਦਿਖਾਈ ਦਿੱਤਾ ਸੀ। ਤੇਜ਼ ਰਫ਼ਤਾਰ ਬਾਈਕਿੰਗ ਦਾ ਇਹ ਸ਼ੌਕ ਹੀ ਇਸ ਮਸ਼ਹੂਰ ਯੂਟਿਊਬਰ ਦੀ ਮੌਤ ਦਾ ਕਾਰਨ ਬਣਿਆ।

ਇਹ ਵੀ ਪੜ੍ਹੋ: ਆਖਿਰ ਕਿਸ ਨੂੰ ਸੌਂਪੀ ਗਈ ਧਰਮਿੰਦਰ ਦੀ ਲੁਧਿਆਣਾ ਵਾਲੀ ਕਰੋੜਾਂ ਦੀ ਜ਼ਮੀਨ? ਖੁੱਲ੍ਹਿਆ ਰਾਜ਼

 

 


author

cherry

Content Editor

Related News