IndiGo ਦੇ ਮਾੜੇ ਪ੍ਰਬੰਧਾਂ ਨਾਲ ਹਰਿਆਣਾ ਬੇਹਾਲ, ਉਡਾਣਾਂ ਰੱਦ, ਸੱਤਵੇਂ ਆਸਮਾਨ ’ਤੇ ਪੁੱਜਾ ਯਾਤਰੀਆਂ ਦਾ ਗੁੱਸਾ

Saturday, Dec 06, 2025 - 08:55 AM (IST)

IndiGo ਦੇ ਮਾੜੇ ਪ੍ਰਬੰਧਾਂ ਨਾਲ ਹਰਿਆਣਾ ਬੇਹਾਲ, ਉਡਾਣਾਂ ਰੱਦ, ਸੱਤਵੇਂ ਆਸਮਾਨ ’ਤੇ ਪੁੱਜਾ ਯਾਤਰੀਆਂ ਦਾ ਗੁੱਸਾ

ਫਰੀਦਾਬਾਦ (ਪੂਜਾ ਸ਼ਰਮਾ) - ਤੋਂਸ਼ ਦੀ ਸਭ ਤੋਂ ਵੱਡੀ ਬਜਟ ਏਅਰਲਾਈਨ ਇੰਡੀਗੋ ਇਨ੍ਹੀਂ ਦਿਨੀਂ ਜਿਸ ਤਰ੍ਹਾਂ ਸੰਚਾਲਨ ਸੰਕਟ ’ਚੋਂ ਲੰਘ ਰਹੀ ਹੈ, ਉਸ ਦਾ ਅਸਰ ਹਰਿਆਣਾ ਤੋਂ ਲੱਖਾਂ ਯਾਤਰੀਆਂ ’ਤੇ ਵੀ ਡੂੰਘਾਈ ਨਾਲ ਪਿਆ ਹੈ। ਦਿੱਲੀ-ਐੱਨ. ਸੀ. ਆਰ., ਕੁਰੂਕਸ਼ੇਤਰ, ਪੰਚਕੁਲਾ, ਗੁਰੂਗ੍ਰਾਮ, ਫਰੀਦਾਬਾਦ ਸਮੇਤ ਪੂਰੇ ਹਰਿਆਣਾ ਤੋਂ ਹਰ ਰੋਜ਼ ਵੱਡੀ ਗਿਣਤੀ ’ਚ ਲੋਕ ਇੰਡੀਗੋ ਦੀਆਂ ਉਡਾਣਾਂ ਰਾਹੀਂ ਯਾਤਰਾ ਕਰਤੋਂ ਹਨ ਪਰ ਹਾਲ ਦੀਆਂ ਉਡਾਣਾਂ ਤੋਂ ਬਿਨਾਂ ਕਿਸੇ ਅਗਾਊਂ ਸੂਚਨਾ ਤੋਂ ਰੱਦ ਹੋਣ ਅਤੇ ਕਈ-ਕਈ ਘੰਟੇ ਤੋਂਰੀ ਨਾਲ ਆਉਣ ਤੋਂ ਨਾਲ-ਨਾਲ ਲੱਗੇਜ ’ਚ ਘੰਟੇ ਲੱਗਣ ਨਾਲ ਹੁਣ ਇੰਡੀਗੋ ਤੋਂ ਭਰੋਸੇ ਨੂੰ ਪ੍ਰੇਸ਼ਾਨੀ ’ਚ ਬਦਲ ਦਿੱਤਾ ਹੈ।

ਪੜ੍ਹੋ ਇਹ ਵੀ - ਵਾਹ! ਸੂਬੇ ਦੇ Malls ਤੇ ਮੈਟਰੋ ਸਟੇਸ਼ਨਾਂ ’ਤੇ ਵਿਕੇਗੀ ਸ਼ਰਾਬ, ਸਰਕਾਰੀ ਏਜੰਸੀਆਂ ਖੋਲ੍ਹਣਗੀਆਂ ਦੁਕਾਨਾਂ!

ਪਿਛਲੇ ਕੁਝ ਦਿਨਾਂ ਤੋਂ ਇੰਡੀਗੋ ਨੇ ਪੂਰੇ ਤੋਂਸ਼ ’ਚ 5-6 ਸੌ ਤੋਂ ਜ਼ਿਆਦਾ ਉਡਾਣਾਂ ਰੱਦ ਕੀਤੀਆਂ ਹਨ, ਜਦੋਂ ਕਿ ਸੈਂਕੜੇ ਉਡਾਣਾਂ ਦੀ ਸਮਾਂ-ਸਾਰਣੀ ’ਚ ਤੋਂਰੀ ਹੋਈ ਹੈ। ਜਿਸ ਕਾਰਨ ਯਾਤਰੀਆਂ ਨੂੰ ਘੰਟੀਆਂਬੱਧੀਂ ਏਅਰਪੋਰਟ ’ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ। ਅਜਿਹੇ ’ਚ ਯਾਤਰੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਹੈ, ਕਿਉਂਕਿ ਉਨ੍ਹਾਂ ਨੂੰ ਏਅਰਪੋਰਟ ਪਹੁੰਚ ਕੇ ਪਤਾ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਉਡਾਣ ਰੱਦ ਹੋ ਗਈ ਹੈ, ਜਦੋਂ ਕਿ ਕਈ ਯਾਤਰੀਆਂ ਨੂੰ ਤਾਂ ਇਸ ਦੀ ਸੂਚਨਾ ਲੱਗੇਜ ਚੈੱਕਇਨ ਅਤੇ ਬੋਰਡਿੰਗ ਤੋਂ ਬਾਅਦ ਮਿਲ ਰਹੀ ਹੈ। ਇਸ ਸਬੰਧ ’ਚ ਇੰਡੀਗੋ ਦੇ ਕਰਮਚਾਰੀ ਯਾਤਰੀਆਂ ਨੂੰ ਨਾ ਤਾਂ ਕੋਈ ਸਹਿਯੋਗ ਕਰ ਰਹੇ ਹਨ ਅਤੇ ਨਾ ਹੀ ਕੋਈ ਤਸੱਲੀਬਖ਼ਸ਼ ਜਵਾਬ ਦਿੱਤਾ ਜਾ ਰਿਹਾ ਹੈ।

ਪੜ੍ਹੋ ਇਹ ਵੀ - ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ

ਇੰਡੀਗੋ ਦੇ ਇਨ੍ਹਾਂ ਮਾੜੇ ਪ੍ਰਬੰਧਾਂ ਦਾ ਖਾਮਿਆਜਾ ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੂੰ ਸਭ ਤੋਂ ਵੱਧ ਭੁਗਤਣਾ ਪੈ ਰਿਹਾ ਹੈ। ਖਾਸ ਤੌਰ ’ਤੇ ਉਨ੍ਹਾਂ ਯਾਤਰੀਆਂ ਨੂੰ ਜੋ ਹਰਿਆਣਾ, ਪੰਜਾਬ, ਦਿੱਲੀ-ਐੱਨ. ਸੀ. ਆਰ. ਤੋਂ ਉਡਾਣਾਂ ਲੈਂਦੇ ਵੇਲੇ ਸਮਾਂ ਬਚਾਉਣ ਅਤੇ ਬਜਟ ਦੇ ਲਿਹਾਜ਼ ਨਾਲ ਇਸ ਨੂੰ ਚੁਣਦੇ ਸਨ ਪਰ ਹੁਣ ਇਹ ਭਰੋਸਾ ਟੁੱਟ ਰਿਹਾ ਹੈ। ਵਿਸ਼ੇਸ਼ ਤੌਰ ’ਤੇ ਹਰਿਆਣਾ ਤੋਂ ਕਾਰਪੋਰੇਟ ਅਤੇ ਇੰਡਸਟਰੀ ਹੱਬ ਹੋਣ ਕਾਰਨ ਗੁਰੂਗ੍ਰਾਮ- ਪਾਨੀਪਤ-ਫਰੀਦਾਬਾਦ ਤੋਂ ਬਿਜ਼ਨੈੱਸ ਕਲਾਸ ਯਾਤਰੀਆਂ ਨੂੰ ਬੈਠਕਾਂ, ਐਗਜ਼ੀਬਿਸ਼ਨਜ਼ ਅਤੇ ਅੰਤਰਰਾਸ਼ਟਰੀ ਯਾਤਰਾਵਾਂ ’ਚ ਭਾਰੀ ਆਰਥਕ ਨੁਕਸਾਨ ਝੱਲਣਾ ਪੈ ਰਿਹਾ ਹੈ।

ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ

ਦਿੱਲੀ-ਐੱਨ. ਸੀ. ਆਰ. ਅਤੇ ਚੰਡੀਗੜ ਏਅਰਪੋਰਟ ’ਤੇ ਯਾਤਰੀਆਂ ਦਾ ਭਾਰੀ ਦਬਾਅ
ਹਰਿਆਣਾ ਤੋਂ ਜ਼ਿਆਦਾਤਰ ਅੰਤਰਰਾਸ਼ਟਰੀ ਅਤੇ ਘਰੇਲੂ ਯਾਤਰੀ ਦਿੱਲੀ ਅਤੇ ਚੰਡੀਗੜ੍ਹ ਏਅਰਪੋਰਟ ਤੋਂ ਇੰਡੀਗੋ ਦੀਆਂ ਉਡਾਣਾਂ ’ਤੇ ਨਿਰਭਰ ਰਹਿੰਦੇ ਹਨ ਪਰ ਬੀਤੇ ਦਿਨਾਂ ਤੋਂ ਲਗਾਤਾਰ ਇੰਡੀਗੋ ਦੀਆਂ ਉਡਾਣਾਂ ਬਿਨਾਂ ਸੂਚਨਾ ਰੱਦ ਕੀਤੀਆਂ ਜਾ ਰਹੀਆਂ ਹਨ ਜਾਂ ਘੰਟੀਆਂਬੱਧੀਂ ਦੇਰੀ ਨਾਲ ਉਡਾਣ ਭਰ ਰਹੀਆਂ ਹਨ। ਇਸ ਨਾਲ ਹਰਿਆਣਾ ਤੋਂ ਫਰੀਦਾਬਾਦ, ਗੁਰੂਗ੍ਰਾਮ, ਸੋਨੀਪਤ, ਰੋਹਤਕ, ਹਿਸਾਰ, ਕਰਨਾਲ, ਪਾਨੀਪਤ, ਅੰਬਾਲਾ, ਯਮੁਨਾਨਗਰ, ਰੇਵਾੜੀ, ਪੰਚਕੁਲਾ ਅਤੇ ਮਹਿੰਦਰਗੜ੍ਹ ਤੋਂ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯਾਤਰੀਆਂ ਨੇ ਦੱਸਿਆ ਕਿ ਬੋਰਡਿੰਗ ਪਾਸ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਗੇਟ ’ਤੇ ਜਾ ਕੇ ਪਤਾ ਲੱਗਾ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ। ਉੱਥੇ ਹੀ, ਏਅਰਪੋਰਟ ’ਤੇ ਯਾਤਰੀਆਂ ਦਾ ਦਬਾਅ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਉਹ ਜ਼ਮੀਨ ’ਤੇ ਬੈਠਣ ਲਈ ਮਜਬੂਰ ਹੋ ਰਹੇ ਹਨ। ਉਨ੍ਹਾਂ ਨੂੰ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ।

ਪੜ੍ਹੋ ਇਹ ਵੀ - Breaking : ਉਡਾਣ ਭਰਨ ਵੇਲੇ ਕ੍ਰੈਸ਼ ਹੋ ਗਿਆ ਅਮਰੀਕੀ ਜਹਾਜ਼, ਲੱਗ ਗਈ ਅੱਗ


author

rajwinder kaur

Content Editor

Related News