ਸ਼ੀਨਾ ਕਤਲਕਾਂਡ- ਡੀਐੱਨਏ ਟੈਸਟ ਪਾਜੀਟਿਵ, ਇੰਦਰਾਨੀ ਦੀ ਹੀ ਬੇਟੀ ਸੀ ਸ਼ੀਨਾ

Monday, Sep 07, 2015 - 05:13 PM (IST)

ਸ਼ੀਨਾ ਕਤਲਕਾਂਡ- ਡੀਐੱਨਏ ਟੈਸਟ ਪਾਜੀਟਿਵ, ਇੰਦਰਾਨੀ ਦੀ ਹੀ ਬੇਟੀ ਸੀ ਸ਼ੀਨਾ

ਮੁੰਬਈ- ਸ਼ੀਨਾ ਕਤਲਕਾਂਡ ''ਚ ਸੋਮਵਾਰ ਨੂੰ ਇਕ ਨਵਾਂ ਸੱਚ ਸਾਹਮਣੇ ਆਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹੱਡੀਆਂ ਦਾ ਡੀ.ਐੱਨ.ਏ. ਟੈਸਟ ਹੋਣ ਤੋਂ ਬਾਅਦ ਉਸ ਦਾ ਨਤੀਜਾ ਪਾਜੀਟਿਵ ਆਇਆ ਹੈ। ਡੀ.ਐੱਨ.ਏ. ਟੈਸਟ ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਸ਼ੀਨਾ, ਇੰਦਰਾਨੀ ਦੀ ਹੀ ਬੇਟੀ ਸੀ। ਉੱਥੇ ਹੀ ਦੂਜੇ ਪਾਸੇ ਦੋਸ਼ੀ ਇੰਦਰਾਨੀ ਅਤੇ ਡਰਾਈਵਰ ਸ਼ਾਮਵਰ ਰਾਏ ਦੀ ਸੋਮਵਾਰ ਨੂੰ ਬਾਂਦਰਾ ਕੋਰਟ ''ਚ ਪੇਸ਼ੀ ਹੋਈ, ਜਿੱਥੇ ਅਦਾਲਤ ਨੇ ਦੋਹਾਂ ਨੂੰ 21 ਸਤੰਬਰ ਤੱਕ ਲਈ ਨਿਆਇਕ ਹਿਰਾਸਤ ''ਚ ਭੇਜ ਦਿੱਤਾ। ਤੀਜੇ ਦੋਸ਼ੀ ਸੰਜੀਵ ਖੰਨਾ ਨੂੰ ਸੋਮਵਾਰ ਨੂੰ ਕੋਰਟ ''ਚ ਪੇਸ਼ ਨਹੀਂ ਕੀਤਾ ਗਿਆ, ਕਿਉਂਕਿ ਪੁਲਸ ਉਨ੍ਹਾਂ ਨੂੰ ਕੋਲਕਾਤਾ ਲਿਜਾ ਚੁੱਕੀ ਹੈ।
ਸ਼ੀਨਾ ਕਤਲਕਾਂਡ ਦੇਸ਼ ਦੀ ਸਭ ਤੋਂ ਉਲਝੀ ਹੋਈ ਮਰਡਰ ਮਿਸਟ੍ਰੀ ਬਣਦਾ ਜਾ ਰਿਹਾ ਹੈ। ਇਸ ਕੇਸ ਨੂੰ ਸੁਲਝਾਉਣ ''ਚ ਮੁੰਬਈ ਪੁਲਸ ਦੇ ਵੀ ਪਸੀਨੇ ਛੁੱਟ ਰਹੇ ਹਨ। 13 ਦਿਨ, 200 ਘੰਟੇ ਅਤੇ 3 ਮੁਲਜਮਾਂ ਤੋਂ ਇਲਾਵਾ ਕਈ ਹੋਰ ਲੋਕਾਂ ਤੋਂ ਪੁੱਛ-ਗਿੱਛ ਦੇ ਬਾਅਦ ਵੀ ਇਸ ਹਾਈਪ੍ਰੋਫਾਈਲ ਮਰਡਰ ਕੇਸ ਦੀ ਗੁੱਥੀ ਉਲਝੀ ਹੋਈ ਹੈ। ਪੁਲਸ ਨੇ ਇਸ ਕੇਸ ਦੀ ਜਾਂਚ ''ਚ ਆਪਣੀਆਂ ਸਾਰੀਆਂ ਤਾਕਤਾਂ ਲੱਗਾ ਦਿੱਤੀਆਂ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
author

Disha

News Editor

Related News