ਕੋਰੋਨਾ ਦੇ ਇਲਾਜ਼ ''ਚ ਗੰਗਾ ਜਲ ਦੇ ਇਸਤੇਮਾਲ ''ਤੇ ਹਾਲੇ ਸੋਧ ਨਹੀਂ ਕਰੇਗਾ ICMR

Thursday, May 07, 2020 - 09:44 PM (IST)

ਕੋਰੋਨਾ ਦੇ ਇਲਾਜ਼ ''ਚ ਗੰਗਾ ਜਲ ਦੇ ਇਸਤੇਮਾਲ ''ਤੇ ਹਾਲੇ ਸੋਧ ਨਹੀਂ ਕਰੇਗਾ ICMR

ਨਵੀਂ ਦਿੱਲੀ— ਆਈ. ਸੀ. ਐੱਮ. ਆਰ. ਨੇ ਤੈਅ ਕੀਤਾ ਹੈ ਕਿ ਉਹ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ਼ 'ਚ ਗੰਗਾ ਦੇ ਪਾਣੀ ਦੇ ਇਸਤੇਮਾਲ 'ਤੇ ਕਲੀਨਿਕਲ ਖੋਜ ਕਰਨ ਲਈ ਜਲ ਬਿਜਲੀ ਮੰਤਰਾਲੇ ਦੇ ਪ੍ਰਸਤਾਵ 'ਤੇ ਅੱਗੇ ਨਹੀਂ ਵੱਧੇਗੀ। ਪ੍ਰੀਸ਼ਦ ਦਾ ਕਹਿਣਾ ਹੈ ਕਿ ਇਸਦੇ ਲਈ ਉਸ ਨੂੰ ਹੋਰ ਵਿਗਿਆਨਕ ਅੰਕੜਿਆਂ ਦੀ ਜ਼ਰੂਰਤ ਹੈ।  ਆਈ. ਸੀ. ਐੱਮ. ਆਰ. 'ਚ ਖੋਜ ਪ੍ਰਸਤਾਵਾਂ ਦਾ ਮੁਲਾਂਕਣ ਕਰਨ ਵਾਲੀ ਕਮੇਟੀ ਦੇ ਪ੍ਰਮੁੱਖ ਡਾਕਟਰ. ਵਾਈ. ਕੇ. ਗੁਪਤਾ ਨੇ ਕਿਹਾ ਕਿ ਫਿਲਹਾਲ ਉਪਲੱਬਧ ਅੰਕੜੇ ਇੰਨੇ ਪੁਖਤਾ ਨਹੀਂ ਹਨ ਕਿ ਕੋਰੋਨਾ ਵਾਇਰਸ ਦੇ ਇਲਾਜ਼ ਦੇ ਲਈ ਵੱਖ-ਵੱਖ ਸਰੋਤਾਂ ਤੇ ਉਦਮਾਂ ਤੋਂ ਗੰਗਾ ਜਲ 'ਤੇ ਕਲੀਨਿਕਲ ਖੋਜ ਕੀਤੀ ਜਾਵੇ। ਜਲ ਸ਼ਕਤੀ ਮੰਤਰਾਲੇ ਦੇ ਅਧੀਨ ਆਉਣ ਵਾਲੇ 'ਰਾਸ਼ਟਰੀ ਸਵੱਛ ਗੰਗਾ ਮਿਸ਼ਨ' 'ਚ ਗੰਗਾ ਨਦੀ 'ਤੇ ਕੰਮ ਕਰਨ ਵਾਲੇ ਵੱਖ ਵੱਖ ਲੋਕਾਂ ਤੇ ਗੈਰ ਸਰਕਾਰੀ ਸੰਗਠਨਾਂ ਦੇ ਕਈ ਪ੍ਰਸਤਾਵ ਮਿਲੇ, ਜਿਨ੍ਹਾਂ 'ਚ ਕੋਵਿਡ-19 ਮਰੀਜ਼ਾਂ ਦੇ ਇਲਾਜ਼ 'ਚ ਗੰਗਾ ਜਲ ਦੇ ਉਪਯੋਗ 'ਤੇ ਕਲੀਨਿਕਲ ਖੋਜ ਕਰਨ ਦੀ ਬੇਨਤੀ ਕੀਤੀ ਹੈ।


author

Gurdeep Singh

Content Editor

Related News