ਦੇਸ਼ ''ਚ ਮੌਤਾਂ ਦੇ ਅੰਕੜੇ ਕਿੰਨੇ ਸਟੀਕ, ਸੱਚਾਈ ਪਤਾ ਲਗਾਵੇਗੀ ICMR

05/29/2020 7:32:43 PM

ਨਵੀਂ ਦਿੱਲੀ - ਕੋਰੋਨਾ ਸਬੰਧੀ ਮੌਤਾਂ ਦੇ ਬਾਰੇ ਵਿਚ ਰਾਜ ਪੂਰੀ ਜਾਣਕਾਰੀ ਉਪਲਬਧ ਨਹੀਂ ਕਰਵਾ ਰਹੇ ਹਨ, ਇਸ ਸੱਚਾਈ ਨਾਲ ਸਾਹਮਣਾ ਹੋਣ ਤੋਂ ਬਾਅਦ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ. ਸੀ. ਐਮ. ਆਰ.) ਦੇਸ਼ ਭਰ ਵਿਚ ਅਜਿਹੀਆਂ ਮੌਤਾਂ ਦੀ ਜਾਣਕਾਰੀ ਜੁਟਾਉਣ ਲਈ ਨਿਗਰਾਨੀ ਦਾ ਕੰਮ ਕਰੇਗੀ। ਪ੍ਰਧਾਨ ਮੰਤਰੀ ਦੀ ਟਾਸਕ ਫੋਰਸ ਨੇ ਆਈ. ਸੀ. ਐਮ. ਆਰ. ਤੋਂ ਇਹ ਤੱਥ ਸਪੱਸ਼ਟ ਕਰਨ ਨੂੰ ਕਿਹਾ ਹੈ ਕਿ ਕੀ ਹਸਪਤਾਲਾਂ ਦੇ ਬਾਹਰ ਵੀ ਕੋਰੋਨਾ ਲੋਕਾਂ ਦੀ ਜਾਨ ਲੈ ਰਿਹਾ ਹੈ?

ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਹਨ ਕਿ ਸੁਵਿਧਾਵਾਂ ਦੀ ਕਮੀ ਅਤੇ ਹੋਰ ਕਾਰਨਾਂ ਨਾਲ ਕੋਰੋਨਾ ਦੇ ਮਰੀਜ਼ ਹਸਪਤਾਲ ਵਿਚ ਦਾਖਲ ਹੀ ਨਹੀਂ ਕੀਤੇ ਜਾਂਦੇ ਅਤੇ ਅਜਿਹੇ ਮਰੀਜ਼ਾਂ ਦੇ ਬਾਰੇ ਵਿਚ ਸਿਹਤ ਵਿਭਾਗ ਨੂੰ ਨਾ ਤਾਂ ਪਤਾ ਲੱਗਦਾ ਹੈ ਅਤੇ ਨਾ ਹੀ ਉਨ੍ਹਾਂ ਦਾ ਟੈਸਟ ਹੁੰਦਾ ਹੈ। ਕਈ ਮਾਮਲਿਆਂ ਵਿਚ ਅਜਿਹਾ ਹੋਇਆ ਹੈ ਕਿ ਕਿਸੇ ਵਿਅਕਤੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਅਤੇ ਪਤਾ ਇਹ ਲੱਗਾ ਕਿ ਉਸੇ ਮਰਨ ਵਾਲੇ ਤੋਂ ਉਨ੍ਹਾਂ ਵਿਚ ਕੋਰੋਨਾ ਪਹੁੰਚਿਆ ਹੈ। ਇਨ੍ਹਾਂ ਸਭ ਗੱਲਾਂ ਨੂੰ ਦੇਖਦੇ ਹੋਏ ਆਈ. ਸੀ. ਐਮ. ਆਰ. ਮਹਾਮਾਰੀ ਦੇ ਅਸਲ ਪ੍ਰਭਾਵ ਦਾ ਆਕਲਨ ਕਰੇਗੀ।

ਆਈ. ਸੀ. ਐਮ. ਆਰ. ਦੀ ਨਿਗਰਾਨੀ ਮਹਾਮਾਰੀ ਦੌਰਾਨ ਚੱਲੇਗੀ ਅਤੇ ਇਸ ਦੇ ਲਈ ਸਿਹਤ ਅਤੇ ਮਰਦਮਸ਼ੁਮਾਰੀ ਨਿਗਰਾਨੀ ਪ੍ਰਣਾਲੀ ਵੱਲੋਂ ਸੰਕਲਿਤ ਮੌਤਾਂ ਦੇ ਹਫਤਾਵਾਰੀ ਅੰਕੜਿਆਂ ਅਤੇ ਭਾਰਤ ਦੇ ਰਜਿਸਟਰਾਰ ਜਨਰਲ ਦੇ ਮੌਤਾਂ ਦੇ ਅੰਕੜਿਆਂ ਦਾ ਅਧਿਐਨ ਕੀਤਾ ਜਾਵੇਗਾ। ਇਸ ਮਿਆਦ ਵਿਚ ਮਾਰਚ ਤੋਂ ਮਈ ਤੱਕ ਦੇ ਅੰਕੜਿਆਂ ਦਾ ਅਧਿਐਨ ਹੋਰ ਰੋਜ਼ ਦੇ ਆਧਾਰ 'ਤੇ ਹੋਵੇਗਾ, ਤਾਂ ਜੋ ਸੱਚਾਈ ਤੱਕ ਪਹੁੰਚਿਆ ਜਾ ਸਕੇ। ਇਹ ਕੰਮ ਇਨ੍ਹਾਂ ਚਿੰਤਾਵਾਂ ਵਿਚਾਲੇ ਕੀਤਾ ਜਾ ਰਿਹਾ ਹੈ ਕਿ ਕੋਰੋਨਾ ਨਾਲ ਜਿੰਨੀਆਂ ਮੌਤਾਂ ਹੋ ਰਹੀਆਂ ਹਨ, ਹੋ ਸਕਦਾ ਹੈ ਕਿ ਉਸ ਤੋਂ ਕਿਤੇ ਜ਼ਿਆਦਾ ਮੌਤਾਂ ਹੋਈਆਂ ਹੋਣ, ਪਰ ਉਨ੍ਹਾਂ ਦਾ ਪਤਾ ਨਾ ਚੱਲ ਪਾ ਰਿਹਾ ਹੋਵੇ।

ਆਈ. ਸੀ. ਐਮ. ਆਰ. ਅਤੇ ਖੋਜ ਗਰੁੱਪਾਂ ਨਾਲ ਜੁੜੇ ਸੂਤਰਾਂ ਦਾ ਆਖਣਾ ਹੈ ਕਿ ਇਸ ਕੰਮ ਦਾ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਕਿਤੇ ਦੇਸ਼ ਦੇ ਕਿਸੇ ਹਿੱਸੇ ਨਾਲ ਮੌਤਾਂ ਦਾ ਅੰਕੜਾ ਘੱਟ ਕਰਕੇ ਤਾਂ ਨਹੀਂ ਦੱਸਿਆ ਜਾ ਰਿਹਾ ਹੈ। ਇਸ ਵੇਲੇ ਮੌਤਾਂ ਦੀ ਔਸਤ ਗਿਣਤੀ ਰਿਪੋਰਟ ਕੀਤੀ ਜਾ ਰਹੀ ਹੈ, ਜੇਕਰ ਉਸ ਤੋਂ ਜ਼ਿਆਦਾ ਦੇ ਅੰਕੜੇ ਸਾਹਮਣੇ ਆਉਂਦੇ ਹਨ ਤਾਂ ਇਹੀ ਮੰਨਿਆ ਜਾਵੇਗਾ ਕਿ ਉਹ ਕੋਰੋਨਾ ਕਾਰਨ ਹੋਈਆਂ ਮੌਤਾਂ ਹੋਣਗੀਆਂ। ਫਿਲਹਾਲ ਆਈ. ਸੀ. ਐਮ. ਆਰ. ਦੀ ਜਾਂਚ ਦਾ ਇੰਤਜ਼ਾਰ ਰਹੇਗਾ।


Khushdeep Jassi

Content Editor

Related News