ਆਈਏਐੱਸ ਪੂਜਾ ਖੇਡਕਰ ਦੇ ਪਿਤਾ ਦਲੀਪ ਖੇਡਕਰ ਨੂੰ ਮਿਲੀ ਅਗਾਊਂ ਜ਼ਮਾਨਤ

Saturday, Jul 27, 2024 - 04:18 AM (IST)

ਆਈਏਐੱਸ ਪੂਜਾ ਖੇਡਕਰ ਦੇ ਪਿਤਾ ਦਲੀਪ ਖੇਡਕਰ ਨੂੰ ਮਿਲੀ ਅਗਾਊਂ ਜ਼ਮਾਨਤ

ਪੁਣੇ (ਭਾਸ਼ਾ) : ਵਿਵਾਦਾਂ ਵਿਚ ਘਿਰੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਸਿਖਿਆਰਥੀ ਪੂਜਾ ਖੇਡਕਰ ਦੇ ਪਿਤਾ ਦਲੀਪ ਖੇਡਕਰ ਨੂੰ ਪੁਣੇ ਦੀ ਸੈਸ਼ਨ ਅਦਾਲਤ ਨੇ ਅੱਜ ਅਗਾਊਂ ਜ਼ਮਾਨਤ ਦੇ ਦਿੱਤੀ ਹੈ। ਜ਼ਮੀਨੀ ਵਿਵਾਦ 'ਚ ਕਿਸਾਨਾਂ ਦੇ ਖਿਲਾਫ ਸ਼ੁੱਕਰਵਾਰ ਨੂੰ ਬੰਦੂਕ ਦੀ ਧਮਕੀ ਦੇਣ ਦੇ ਮਾਮਲੇ 'ਚ ਅਗਾਊਂ ਜ਼ਮਾਨਤ ਦਿੱਤੀ ਗਈ। ਇਸ ਮਾਮਲੇ ਵਿਚ ਖੇਡਕਰ ਦੀ ਮਾਂ ਮਨੋਰਮਾ ਖੇਡਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ, ਇਕ ਵੀਡੀਓ ਜਨਤਕ ਹੋਇਆ ਸੀ ਜਿਸ ਵਿਚ ਮਨੋਰਮਾ ਖੇਡਕਰ ਇਕ ਬਹਿਸ ਦੌਰਾਨ ਬੰਦੂਕ ਲਹਿਰਾਉਂਦੀ ਹੋਈ ਨਜ਼ਰ ਆ ਰਹੀ ਸੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ : ਵਾਹਨ ਮਾਲਕਾਂ ਨੂੰ ਸੁਪਰੀਮ ਕੋਰਟ ਦਾ ਤੋਹਫ਼ਾ, ਥਰਡ ਪਾਰਟੀ ਬੀਮੇ ਲਈ ਇਹ ਵੱਡੀ ਸ਼ਰਤ ਹਟਾਈ

ਐਡਵੋਕੇਟ ਸੁਧੀਰ ਸ਼ਾਹ ਨੇ ਦੱਸਿਆ ਕਿ ਅਦਾਲਤ ਨੇ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਕਤਲ ਦੀ ਕੋਸ਼ਿਸ਼ ਦਾ ਦੋਸ਼ ਮਨੋਰਮਾ ਖੇਡਕਰ 'ਤੇ ਹੈ ਨਾ ਕਿ ਦਲੀਪ ਖੇਡਕਰ 'ਤੇ। ਉਨ੍ਹਾਂ ਕਿਹਾ ਕਿ ਦਲੀਪ ਖੇਡਕਰ ਵਿਰੁੱਧ ਜ਼ਮਾਨਤੀ ਕਿਸਮ ਦੇ ਅਪਰਾਧ ਹਨ। ਐਡਵੋਕੇਟ ਨੇ ਕਿਹਾ ਕਿ ਐਡੀਸ਼ਨਲ ਸੈਸ਼ਨ ਜੱਜ ਏ. ਐੱਨ. ਮਾਰੇ ਨੇ ਇਸ ਸ਼ਰਤ ਨਾਲ ਜ਼ਮਾਨਤ ਦਿੱਤੀ ਕਿ ਦਲੀਪ ਖੇਡਕਰ ਮਾਮਲੇ 'ਚ ਗਵਾਹਾਂ ਨਾਲ ਸੰਪਰਕ ਨਹੀਂ ਕਰੇਗਾ, ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰੇਗਾ ਅਤੇ ਜਾਂਚ ਏਜੰਸੀ ਨਾਲ ਸਹਿਯੋਗ ਕਰੇਗਾ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News