10 ਕਿ. ਮੀ. ਪੈਦਲ ਚੱਲ ਸਬਜ਼ੀਆਂ ਖਰੀਦਣ ਜਾਂਦੇ ਹਨ ਇਹ ਹਿਮਾਚਲੀ IAS (ਤਸਵੀਰਾਂ)

Thursday, Sep 26, 2019 - 04:29 PM (IST)

10 ਕਿ. ਮੀ. ਪੈਦਲ ਚੱਲ ਸਬਜ਼ੀਆਂ ਖਰੀਦਣ ਜਾਂਦੇ ਹਨ ਇਹ ਹਿਮਾਚਲੀ IAS (ਤਸਵੀਰਾਂ)

ਸ਼ਿਮਲਾ—ਹਿਮਾਚਲ ਪ੍ਰਦੇਸ਼ ਦਾ ਇੱਕ ਆਈ. ਏ. ਐੱਸ. ਅਫਸਰ ਇਨੀਂ ਦਿਨੀਂ ਸ਼ੋਸਲ ਮੀਡੀਆ 'ਤੇ ਕਾਫੀ ਤਾਰੀਫਾਂ ਬਟੋਰ ਰਿਹਾ ਹੈ। ਦੱਸਿਆ ਜਾਂਦਾ ਹੈ ਕਿ ਮੇਘਾਲਿਆ 'ਚ ਤਾਇਨਾਤ ਆਈ. ਏ. ਐੱਸ. ਅਫਸਰ ਰਾਮ ਸਿੰਘ ਆਪਣੀ ਫੇਸਬੁੱਕ ਵਾਲ 'ਤੇ ਸਬਜ਼ੀਆਂ ਖਰੀਦਦੇ ਹੋਏ ਇੱਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਤੇ ਲਿਖਿਆ ਹੈ ਕਿ 10 ਕਿਲੋਮੀਟਰ ਤੱਕ ਸਵੇਰ ਦੀ ਸੈਰ ਅਤੇ 21 ਕਿਲੋਗ੍ਰਾਮ ਸਬਜ਼ੀਆਂ ਖਰੀਦੀਆਂ ਹਨ।

PunjabKesari

ਇਸ ਕਾਰਨ ਸਵੱਛਤਾ ਅਤੇ ਤੰਦਰੁਸਤ ਲਾਈਫ ਸਟਾਇਲ ਲਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਉਨ੍ਹਾਂ ਦੀ ਕਾਫੀ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ।

PunjabKesari

ਦੱਸਣਯੋਗ ਹੈ ਕਿ ਲਾਹੌਲ-ਸਪਿਤੀ 'ਚ ਕੇਲਾਂਗ ਦੇ ਰਹਿਣ ਵਾਲੇ ਰਾਮ ਸਿੰਘ 10 ਕਿਲੋਮੀਟਰ ਪੈਦਲ ਚੱਲ ਕੇ ਆਰਗੈਨਿਕ ਸਬਜ਼ੀਆਂ ਖਰੀਦਣ ਜਾਂਦੇ ਹਨ। 

PunjabKesari

 

ਰਾਮ ਸਿੰਘ ਦਾ ਫਿਟ, ਪਲਾਸਟਿਕ ਮੁਕਤ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਨੂੰ ਲੈ ਕੇ ਚੁੱਕਿਆ ਗਿਆ ਇਹ ਕਦਮ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।

PunjabKesari

ਰਾਮ ਸਿੰਘ ਵੱਲੋਂ ਰਵਾਇਤੀ ਬਾਸਕੇਟ ਵਾਲੀ ਫੋਟੋ ਵੀ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਇਸ ਦੌਰਾਨ ਨਾ ਕੋਈ ਟ੍ਰੈਫਿਕ ਜਾਮ, ਨਾ ਕੋਈ ਪ੍ਰਦੂਸ਼ਣ, ਫਿਟ ਇੰਡੀਆ ਅਤੇ ਫਿਟ ਮੇਘਾਲਿਆ, ਆਰਗੈਨਿਕ ਸਬਜ਼ੀਆਂ ਖਾਓ।

PunjabKesari

 


author

Iqbalkaur

Content Editor

Related News