ਹਵਾਈ ਫ਼ੌਜ ਨੇ ਕਸ਼ਮੀਰ ''ਚ ਗਲੇਸ਼ੀਅਰ ''ਤੇ ਫਸੇ ਪਰਬਤਰੋਹੀਆਂ ਨੂੰ ਬਚਾਇਆ

Monday, Jul 03, 2023 - 10:38 AM (IST)

ਹਵਾਈ ਫ਼ੌਜ ਨੇ ਕਸ਼ਮੀਰ ''ਚ ਗਲੇਸ਼ੀਅਰ ''ਤੇ ਫਸੇ ਪਰਬਤਰੋਹੀਆਂ ਨੂੰ ਬਚਾਇਆ

ਸ਼੍ਰੀਨਗਰ (ਭਾਸ਼ਾ)- ਭਾਰਤੀ ਹਵਾਈ ਫ਼ੌਜ (ਆਈ.ਏ.ਐੱਫ.) ਨੇ ਐਤਵਾਰ ਨੂੰ ਕਸ਼ਮੀਰ ਦੇ ਸੋਨਮਰਗ 'ਚ ਥਾਜੀਵਾਸ ਗਲੇਸ਼ੀਅਰ ਤੋਂ 2 ਜ਼ਖ਼ਮੀ ਪਰਬਤਰੋਹੀਆਂ ਨੂੰ ਬਚਾਇਆ। ਰੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ। ਬੁਲਾਰੇ ਨੇ ਕਿਹਾ,''ਅੱਜ ਸ਼ਾਮ ਇਕ ਤੁਰੰਤ ਅਤੇ ਸਫ਼ਲ ਮੁਹਿੰਮ ਦੇ ਅਧੀਨ ਹਵਾਈ ਫ਼ੌਜ ਦੇ ਏ.ਐੱਲ.ਐੱਚ. ਐੱਮ.ਕੇ. ਹੈਲੀਕਾਪਟਰ ਨੇ ਥਾਜੀਵਾਸ ਗਲੇਸ਼ੀਅਰ ਤੋਂ 2 ਜ਼ਖ਼ਮੀ ਪਰਬਤਰੋਹੀਆਂ ਨੂੰ ਸਹੀ ਸਮੇਂ 'ਤੇ ਬਚਾਇਆ। 

ਇਨ੍ਹਾਂ 'ਚੋਂ ਇਕ ਪਰਬਤਰੋਹੀ ਨੂੰ ਕਈ ਫ੍ਰੈਕਚਰ, ਹਾਈਪੋਥਰਮੀਆ (ਲੰਮੇਂ ਸਮੇਂ ਤੱਕ ਠੰਡ ਰਹਿਣ ਕਾਰਨ ਸਰੀਰ ਦੇ ਤਾਪਮਾਨ 'ਚ ਖ਼ਤਰਨਾਕ ਗਿਰਾਵਟ) ਅਤੇ ਹੋਰ ਸੱਟਾਂ ਦਾ ਸਾਹਮਣਾ ਕਰਨਾ ਪਿਆ ਹੈ। ਬੁਲਾਰੇ ਅਨੁਸਾਰ, ਫੈਸਲ ਵਾਨੀ ਅਤੇ ਜੀਸ਼ਾਨ ਮੁਸ਼ਤਾਕ ਨਾਮ ਦੇ 2 ਪਰਬਤਰੋਹੀਆਂ ਨੂੰ ਹੇਠਲੇ ਇਲਾਕੇ ਤੋਂ ਗਲੇਸ਼ੀਅਰ 'ਚ ਦੇਖਿਆ ਗਿਆ ਸੀ, ਜਿੱਥੇ ਹੈਲੀਕਾਪਟਰ ਨਹੀਂ ਉਤਾਰਿਆ ਜਾ ਸਕਦਾ ਸੀ, ਜਿਸ ਕਾਰਨ ਹੈਲੀਕਾਪਟਰ ਨੂੰ ਘੱਟ ਉੱਚਾਈ 'ਤੇ ਰੱਖ ਕੇ ਬਚਾਅ ਮੁਹਿੰਮ ਪੂਰੀ ਕੀਤੀ ਗਈ। ਬੁਲਾਰੇ ਨੇ ਕਿਹਾ,''ਹਵਾਈ ਫ਼ੌਜ ਤੋਂ ਬਚਾਅ ਮੁਹਿੰਮ 'ਚ ਮਦਦ ਦੀ ਅਪੀਲ ਕਰਨ ਤੋਂ ਲੈ ਕੇ ਆਈ.ਏ.ਐੱਫ. ਹਸਪਤਾਲ 'ਚ ਪਰਬਤਰੋਹੀਆਂ ਨੂੰ ਸਫ਼ਲਤਾਪੂਰਵਕ ਦਾਖ਼ਲ ਕਰਵਾਉਣ ਤੱਕ ਮੁਹਿੰਮ ਇਕ ਘੰਟੇ ਤੋਂ ਥੋੜ੍ਹੇ ਜ਼ਿਆਦਾ ਸਮੇਂ 'ਚ ਪੂਰਾ ਕਰ ਲਿਆ ਗਿਆ।'' ਉਨ੍ਹਾਂ ਦੱਸਿਆ ਕਿ ਸ਼੍ਰੀਨਗਰ ਹਵਾਈ ਫ਼ੌਜੀ ਅੱਡੇ ਨੇ ਪੂਰੀ ਮੁਹਿੰਮ ਦੀ ਕਮਾਨ ਸੰਭਾਲੀ।


author

DIsha

Content Editor

Related News