ਦਬਾਅ ’ਚ ਨਾ ਝੁਕਾਂਗਾ, ਨਾ ਹੀ ਭਾਜਪਾ ’ਚ ਸ਼ਾਮਲ ਹੋਵਾਂਗਾ : ਚਿਦਾਂਬਰਮ

Sunday, Dec 08, 2019 - 01:28 AM (IST)

ਦਬਾਅ ’ਚ ਨਾ ਝੁਕਾਂਗਾ, ਨਾ ਹੀ ਭਾਜਪਾ ’ਚ ਸ਼ਾਮਲ ਹੋਵਾਂਗਾ : ਚਿਦਾਂਬਰਮ

ਚੇਨਈ — ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਸੱਤਾ ਧਿਰ ਭਾਜਪਾ ਦਾ ਮਕਸਦ ਵਿਰੋਧੀਆਂ ਖਿਲਾਫ ਮਾਮਲੇ ਦਰਜ ਕਰਵਾ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਆਜ਼ਾਦੀ ਦਾ ਗਲਾ ਘੁੱਟਣਾ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਉਹ ਕਦੇ ਵੀ ਦਬਾਅ ’ਚ ਨਹੀਂ ਝੁਕਣਗੇ ਅਤੇ ਨਾ ਹੀ ਭਾਜਪਾ ’ਚ ਸ਼ਾਮਲ ਹੋਣਗੇ। ਚਿਦਾਂਬਰਮ ਅੱਜ ਦਿੱਲੀ ਪੁੱਜੇ ਸਨ। ਉਹ ਤਾਮਿਲਨਾਡੂ ਕਾਂਗਰਸ ਦੇ ਹੈੱਡ ਕੁਆਰਟਰ ’ਚ ਇਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਅਖਬਾਰਾਂ ਨੂੰ ਨਹੀਂ ਲਿਖਣਾ ਚਾਹੀਦਾ, ਟੀ. ਵੀ. ਚੈਨਲਾਂ ਨੂੰ ਚਰਚਾ ਨਹੀਂ ਕਰਨੀ ਚਾਹੀਦੀ।’’

ਕਰਨਾਟਕ ਦੇ ਸਾਬਕਾ ਉਪ ਮੁੱਖ ਮੰਤਰੀ ਪਰਮੇਸ਼ਵਰ ਅਤੇ ਹੋਰ ਨੇਤਾਵਾਂ ਖਿਲਾਫ ਹਾਲ ਹੀ ’ਚ ਇਨਕਮ ਟੈਕਸ ਵਿਭਾਗ ਵਲੋਂ ਕੀਤੀ ਗਈ ਛਾਪੇਮਾਰੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਾਂਗਰਸ ਸੰਸਦ ਮੈਂਬਰ ਕੇ. ਸੀ. ਰਾਮਮੂਰਤੀ ਆਖਿਰਕਾਰ ਭਾਜਪਾ ’ਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਤੇਦੇਪਾ ਦੇ ਸੀ. ਐੱਮ. ਰਮੇਸ਼ ਅਤੇ ਵਾਈ. ਐੱਸ. ਚੌਧਰੀ ਖਿਲਾਫ ਵੀ ਮਾਮਲੇ ਸਨ ਅਤੇ ਉਹ ਵੀ ਦੋਵੇਂ ਅੱਜ ਭਾਜਪਾ ’ਚ ਹਨ। ਉਨ੍ਹਾਂ ਵਿਅੰਗ ਕਰਦੇ ਹੋਏ ਭਾਜਪਾ ਦੀ ਤੁਲਨਾ ਗੰਗਾ ਨਦੀ ਨਾਲ ਕਰਦਿਆਂ ਕਿਹਾ, ‘‘ਭਾਜਪਾ ਗੰਗਾ ਨਦੀ ਹੈ ਅਤੇ ਇਸ ਵਿਚ ਡੁਬਕੀ ਲਾਉਣ ਨਾਲ ਸਾਰੇ ਪਾਪ ਧੋਤੇ ਜਾਂਦੇ ਹਨ। ਮੈਂ ਉਸ ਗੰਗਾ (ਭਾਜਪਾ) ’ਚ ਕਦੇ ਵੀ ਇਸ਼ਨਾਨ ਨਹੀਂ ਕਰਾਂਗਾ।’’


author

Inder Prajapati

Content Editor

Related News