ਭਾਰਤ ਵਾਪਸੀ ''ਤੇ ਔਰਤ ਨੇ ਕਿਹਾ ਸਾਊਦੀ ''ਚ ਕੀਤਾ ਜਾਂਦਾ ਸੀ ਮੇਰਾ ਯੌਨ ਸ਼ੋਸ਼ਣ
Saturday, Jan 27, 2018 - 11:03 PM (IST)

ਹੈਦਰਾਬਾਦ— ਸਾਊਦੀ ਅਰਬ 'ਚ ਫਸੀ ਤੇਲੰਗਾਨਾ ਦੀ ਔਰਤ ਦੀ ਵਤਨ ਵਾਪਸੀ ਹੋ ਗਈ ਹੈ। ਔਰਤ ਨੌਕਰੀ ਲਈ ਸਾਊਦੀ ਅਰਬ ਗਈ ਸੀ ਪਰ ਉਥੇ ਉਸ ਦਾ ਸ਼ੋਸ਼ਣ ਕੀਤਾ ਜਾਂਦਾ ਸੀ। ਉਸ ਨੂੰ ਕੁੱਟਿਆ ਜਾਂਦਾ ਸੀ, ਉਸ ਦਾ ਯੌਨ ਸ਼ੋਸ਼ਣ ਕੀਤਾ ਜਾਂਦਾ ਸੀ ਤੇ ਨਾ ਹੀ ਉਸ ਨੂੰ ਖਾਣ ਲਈ ਰੋਟੀ ਦਿੱਤੀ ਜਾਂਦੀ ਸੀ। ਵਿਦੇਸ਼ ਮੰਤਰਾਲੇ ਦੀ ਮਦਦ ਨਾਲ ਹੁਣ ਔਰਤ ਦੀ ਵਤਨ ਵਾਪਸੀ ਹੋਈ ਹੈ, ਜਿਸ ਤੋਂ ਬਾਅਦ ਔਰਤ ਤੇ ਉਸ ਦੀ ਬੇਟੀ ਨੇ ਵਤਨ ਵਾਪਸੀ 'ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਔਰਤ ਦੀ ਬੇਟੀ ਨੇ ਮਾਂ ਦੀ ਵਾਪਸੀ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਭਾਰਤੀ ਦੂਤਘਰ ਤੇ ਹੈਦਰਾਬਾਦ ਪੁਲਸ ਦਾ ਧੰਨਵਾਦ ਕੀਤਾ ਹੈ। ਔਰਤ ਨੌਕਰੀ ਦੇ ਇਰਾਦੇ ਤੋਂ ਸਾਊਦੀ ਅਰਬ ਗਈ ਸੀ ਪਰ ਔਰਤ ਨੇ ਦੱਸਿਆ ਕਿ ਉਥੇ ਉਸ ਦਾ ਯੌਨ ਸ਼ੋਸ਼ਣ ਕੀਤਾ ਗਿਆ ਤੇ ਉਸ ਨਾਲ ਕੁੱਟ ਮਾਰ ਵੀ ਕੀਤੀ ਗਈ। ਉਸ ਨੇ ਕਿਹਾ ਕਿ ਉਹ ਆਤਮ ਹੱਤਿਆ ਕਰਨਾ ਚਾਹੁੰਦੀ ਸੀ ਪਰ ਬੱਚਿਆਂ ਨੇ ਦੱਸਿਆ ਕਿ ਉਹ ਉਸ ਨੂੰ ਵਾਪਸ ਲਿਆਉਣ ਦÎੀ ਕੋਸ਼ਿਸ਼ ਕਰ ਰਹੇ ਹਨ। ਬੱਚਿਆਂ ਦੀ ਗੱਲ 'ਤੇ ਮੈਂ ਉਮੀਦ ਰੱਖੀ ਤੇ ਫਿਰ ਮੇਰੇ ਕੋਲ ਭਾਰਤੀ ਦੂਤਘਰ ਤੋਂ ਇਕ ਫੋਨ ਆਇਆ, ਜਿਸ ਤੋਂ ਬਾਅਦ 25 ਜਨਵਰੀ ਨੂੰ ਮੈਂ ਭਾਰਤ ਵਾਪਸ ਆ ਗਈ। ਔਰਤ ਨੇ ਆਪਣੀ ਵਾਪਸੀ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।