CM ਮਾਨ ਨੇ ਪਹਿਲੀ ਵਾਰ 90 ਮੀਟਰ ਦੂਰ ਜੈਵਲਿਨ ਸੁੱਟਣ 'ਤੇ ਨੀਰਜ ਚੋਪੜਾ ਨੂੰ ਦਿੱਤੀ ਵਧਾਈ
Saturday, May 17, 2025 - 11:24 AM (IST)

ਚੰਡੀਗੜ੍ਹ- ਭਾਰਤ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਦੋਹਾ ਡਾਈਮੰਡ ਲੀਗ 'ਚ 90.23 ਮੀਟਰ ਦੀ ਦੂਰੀ 'ਤੇ ਜੈਵਲਿਨ ਸੁੱਟ ਕੇ 90 ਮੀਟਰ ਦੇ ਅੜਿੱਕੇ ਨੂੰ ਪਹਿਲੀ ਵਾਰ ਪਾਰ ਕੀਤਾ ਹੈ। ਉਹ ਅਜਿਹਾ ਕਰਨ ਵਾਲਾ ਏਸ਼ੀਆ ਦਾ ਤੀਜਾ ਤੇ ਦੁਨੀਆ ਦਾ 25ਵਾਂ ਜੈਵਲਿਨ ਥ੍ਰੋਅਰ ਬਣ ਗਿਆ ਹੈ। ਹਾਲਾਂਕਿ ਉਹ ਇਸ ਥ੍ਰੋ ਦੇ ਬਾਵਜੂਦ ਉਹ ਜਰਮਨੀ ਦੇ ਜੂਲੀਅਨ ਵੈਬਰ (91.06 ਮੀਟਰ) ਦੀ ਥ੍ਰੋ ਮਗਰੋਂ ਦੂਜੇ ਸਥਾਨ 'ਤੇ ਰਿਹਾ।
ਉਸ ਦੀ ਇਸ ਉਪਲੱਬਧੀ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੂੰ ਵਧਾਈ ਦਿੱਤੀ ਹੈ। ਉਨ੍ਹਾਂ 'ਐਕਸ' 'ਤੇ ਇਕ ਪੋਸਟ ਸਾਂਝੀ ਕਰ ਕੇ ਲਿਖਿਆ, ''ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥ੍ਰੋਅਰ ਅਥਲੀਟ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ। ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲੇ ਦੁਨੀਆ ਦੇ 25ਵੇਂ ਅਤੇ ਏਸ਼ੀਆ ਦੇ ਤੀਜੇ ਖਿਡਾਰੀ ਬਣੇ।''
ਓਲੰਪਿਕ ਤੇ ਵਿਸ਼ਵ ਚੈਂਪੀਅਨ ਭਾਰਤ ਦੇ ਜੈਵਲਿਨ ਥਰੋਅਰ ਅਥਲੀਟ ਨੀਰਜ ਚੋਪੜਾ ਨੂੰ ਦੋਹਾ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ 'ਤੇ ਬਹੁਤ-ਬਹੁਤ ਮੁਬਾਰਕਾਂ।
— Bhagwant Mann (@BhagwantMann) May 17, 2025
ਭਾਰਤੀ ਅਥਲੈਟਿਕਸ ਤੇ ਖੇਡਾਂ ਦੀ ਸ਼ਾਨ ਨੀਰਜ ਚੋਪੜਾ 90 ਮੀਟਰ ਤੋਂ ਵੱਧ ਦੀ ਜੈਵਲਿਨ ਸੁੱਟਣ ਵਾਲੇ ਦੁਨੀਆ ਦੇ 25ਵੇਂ ਅਤੇ ਏਸ਼ੀਆ ਦੇ ਤੀਜੇ ਖਿਡਾਰੀ ਬਣੇ।
----
ओलंपिक और विश्व… pic.twitter.com/HNwIDIjqXc
ਇਹ ਵੀ ਪੜ੍ਹੋ- PM ਮੋਦੀ ਨੇ 'ਗੋਲਡਨ ਬੁਆਏ' ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਕਿਹਾ- ''ਭਾਰਤ ਨੂੰ ਤੁਹਾਡੇ 'ਤੇ ਮਾਣ ਹੈ...'
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਨੀਰਜ ਚੋਪੜਾ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈਆਂ ਦਿੱਤੀਆਂ ਸਨ। ਉਨ੍ਹਾਂ ਆਪਣੇ ਐਕਸ ਅਕਾਊਂਟ 'ਤੇ ਪੋਸਟ ਪਾ ਕੇ ਕਿਹਾ ਸੀ ਕਿ ਨੀਰਜ ਚੋਪੜਾ ਨੂੰ ਇਹ ਨਤੀਜਾ ਉਸ ਦੀ ਅਣਥੱਕ ਮਿਹਨਤ, ਲਗਨ ਤੇ ਸ਼ੌਂਕ ਨਾਲ ਮਿਲਿਆ ਹੈ। ਪੂਰੇ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e