BJP ''ਚ ਜਾਣ ਦੀਆਂ ਅਟਕਲਾਂ ਦਰਮਿਆਨ ਕਮਲਨਾਥ ਬੋਲੇ- ''ਮੇਰੀ ਤਾਂ ਕਿਤੇ ਗੱਲ ਨਹੀਂ ਹੋਈ...''

02/19/2024 1:03:33 PM

ਨਵੀਂ ਦਿੱਲੀ- ਮੱਧ ਪ੍ਰਦੇਸ਼ ਦੀ ਰਾਜਨੀਤੀ 'ਚ ਭਾਰੀ ਉਥਲ-ਪੁਥਲ ਚੱਲ ਰਹੀ ਹੈ। ਇਸ ਦਾ ਕਾਰਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਉਨ੍ਹਾਂ ਦੇ ਪੁੱਤਰ ਸੰਸਦ ਮੈਂਬਰ ਨਕੁਲਨਾਥ ਹਨ। ਤਕਰੀਬਨ ਇਕ ਹਫ਼ਤੇ ਤੋਂ ਮੱਧ ਪ੍ਰਦੇਸ਼ ਤੋਂ ਲੈ ਕੇ ਦਿੱਲੀ ਤੱਕ ਸਿਆਸੀ ਗਲਿਆਰਿਆਂ 'ਚ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਅਤੇ ਉਨ੍ਹਾਂ ਦਾ ਪੁੱਤਰ ਭਾਜਪਾ 'ਚ ਸ਼ਾਮਲ ਹੋਣ ਜਾ ਰਹੇ ਹਨ। ਇਸ ਦੇ ਨਾਲ ਹੀ ਇਸ ਮਾਮਲੇ 'ਤੇ ਭਾਜਪਾ, ਕਾਂਗਰਸ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਨੇਤਾਵਾਂ ਵੱਲੋਂ ਵੀ ਕਈ ਬਿਆਨ ਆ ਚੁੱਕੇ ਹਨ।

ਇਹ ਵੀ ਪੜ੍ਹੋ- ਕਿਸਾਨ ਆਗੂ ਪੰਧੇਰ ਬੋਲੇ- ਕੇਂਦਰ ਦੇ ਪ੍ਰਸਤਾਵ 'ਤੇ ਕਰਾਂਗੇ ਵਿਚਾਰ, ਦਿੱਲੀ ਜਾਣ ਦਾ ਫੈਸਲਾ 'ਸਟੈਂਡਬਾਏ'

ਇਸ ਦਰਮਿਆਨ ਦਿੱਲੀ ਵਿਚ ਕਮਲਨਾਥ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ 'ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਕਮਲਨਾਥ ਨੇ ਕਿਹਾ ਕਿ ਮੇਰੀ ਤਾਂ ਕਿਤੇ ਵੀ ਕੋਈ ਗੱਲ ਨਹੀਂ ਹੋਈ। ਓਧਰ ਕਾਂਗਰਸ ਨੇਤਾ ਸੱਜਣ ਸਿੰਘ ਵਰਮਾ ਨੇ ਕਮਲਨਾਥ ਨਾਲ ਮੁਲਾਕਾਤ ਮਗਰੋਂ ਉਨ੍ਹਾਂ ਦੇ ਹਵਾਲੇ ਤੋਂ ਕਿਹਾ ਕਿ ਮੈਂ ਨਹਿਰੂ-ਗਾਂਧੀ ਪਰਿਵਾਰ ਨਾਲ ਜੁੜਿਆ ਹਾਂ ਅਤੇ ਸਾਡੇ ਦਰਮਿਆਨ ਪਰਿਵਾਰਕ ਰਿਸ਼ਤੇ ਹਨ, ਸਿਆਸੀ ਸਮੀਕਰਨ ਨਹੀਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News