ਵਿਦੇਸ਼ੋਂ ਪੰਜਾਬ ਪਰਤੇ ਨੌਜਵਾਨ ਨੇ ਚੱਲਦੀ ਕਾਰ ''ਚ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ
Saturday, Jan 18, 2025 - 10:49 AM (IST)
ਮਾਛੀਵਾੜਾ ਸਾਹਿਬ/ਖੰਨਾ (ਟੱਕਰ, ਜ. ਬ.)- ਗੰਨ ਹਾਊਸ ਤੋਂ ਲਾਇਸੈਂਸੀ ਅਸਲਾ ਲਿਆ ਕੇ ਇਕ ਨੌਜਵਾਨ ਵਲੋਂ ਚੱਲਦੀ ਕਾਰ ’ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਘਟਨਾ ਸ਼ੁੱਕਰਵਾਰ ਸਵੇਰ ਦੀ ਹੈ, ਜਦੋਂ ਪਿੰਡ ਗੌਂਸਗੜ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਛਿੰਦਾ ਫਾਰਚੂਨਰ ਗੱਡੀ ’ਚ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਖ਼ੁਦ ਨੂੰ ਗੋਲ਼ੀਆਂ ਮਾਰ ਲਈਆਂ, ਜਿਸ ਕਾਰਨ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭੇ ’ਚ ਜਾ ਵੱਜੀ ਤੇ ਫ਼ਿਰ ਖੇਤਾਂ ’ਚ ਜਾ ਵੜੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ।
ਇਹ ਖ਼ਬਰ ਵੀ ਪੜ੍ਹੋ - ਨਿਹੰਗ ਸਿੰਘਾਂ ਵੱਲੋਂ ਪੁਲਸ 'ਤੇ ਹਮਲਾ! SHO ਦੀ ਅੱਖ ਨੇੜੇ ਲੱਗੀ ਤਲਵਾਰ, 4 ਮੁਲਾਜ਼ਮ ਜ਼ਖ਼ਮੀ
ਜਾਣਕਾਰੀ ਅਨੁਸਾਰ ਛਿੰਦਾ ਤਕਰੀਬਨ 1 ਸਾਲ ਪਹਿਲਾਂ ਅਮਰੀਕਾ ਤੋਂ ਪਰਤਿਆ ਸੀ। ਉਹ ਪਿੰਡ ’ਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਅਰੀ ਦਾ ਕੰਮ ਕਰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਡੇਅਰੀ ’ਚ ਦੁੱਧ ਪਾ ਕੇ ਆਇਆ ਤੇ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ। ਪਿੰਡ ਦੇ ਹੀ ਨੇੜੇ ਸੜਕ ’ਤੇ ਉਸ ਨੇ ਗੱਡੀ ’ਚ ਖ਼ੁਦ ਨੂੰ ਗੋਲੀਆਂ ਮਾਰ ਲਈਆਂ। ਚਮਸ਼ਦੀਦ ਜਗਰੂਪ ਸਿੰਘ ਅਨੁਸਾਰ ਜਦੋਂ ਗੱਡੀ ਖੰਭੇ ਨਾਲ ਟਕਰਾਈ ਤਾਂ ਉਸ ਵਿਚੋਂ ਧੂੰਆਂ ਨਿਕਲਣ ਲੱਗ ਪਿਆ। ਉਸ ਨੇ ਮੌਕੇ ’ਤੇ ਜਾ ਕੇ ਦੇਖਿਆ ਤਾਂ ਇਕ ਨੌਜਵਾਨ ਲਹੂ-ਲੁਹਾਨ ਡਰਾਈਵਰ ਸੀਟ ’ਤੇ ਪਿਆ ਸੀ। ਇਸ ਤੋਂ ਬਾਅਦ ਸ਼ੀਸ਼ਾ ਤੋੜ ਕੇ ਜਦੋਂ ਨੌਜਵਾਨ ਨੂੰ ਬਾਹਰ ਕੱਢਿਆ ਤਾਂ ਉਸ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ ਵਜੋਂ ਹੋਈ। ਛਿੰਦੇ ਦੇ 2 ਗੋਲੀਆਂ ਲੱਗੀਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਜ ਨਹੀਂ ਸਗੋਂ ਇਸ ਦਿਨ ਪਵੇਗਾ ਮੀਂਹ! ਹੋ ਗਈ ਭਵਿੱਖਬਾਣੀ
ਘਟਨਾ ਸਥਾਨ ’ਤੇ ਖੰਨਾ ਦੇ ਐੱਸ. ਐੱਸ. ਪੀ. ਅਸ਼ਵਨੀ ਗੋਟਿਆਲ, ਡੀ. ਐੱਸ. ਪੀ. (ਡੀ) ਸੁਖਪ੍ਰੀਤ ਸਿੰਘ ਰੰਧਾਵਾ ਤੇ ਥਾਣਾ ਮੁਖੀ ਪਵਿੱਤਰ ਸਿੰਘ ਮੌਕੇ ’ਤੇ ਪਹੁੰਚੇ। ਡੀ. ਐੱਸ. ਪੀ. ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਮਾਮਲਾ ਖ਼ੁਦਕੁਸ਼ੀ ਦਾ ਲੱਗ ਰਿਹਾ ਹੈ, ਫਿਰ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਫਿਲਹਾਲ ਖ਼ੁਦਕੁਸ਼ੀ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਦੇ ਮੋਬਾਈਲ ਫੋਨ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਇਸ ਦੇ ਨਾਲ ਹੀ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਛਿੰਦੇ ਦਾ ਲਾਇਸੈਂਸੀ ਅਸਲਾ ਗੰਨ ਹਾਊਸ ’ਚ ਜਮ੍ਹਾ ਸੀ, ਜਿਸ ਨੂੰ ਉਹ ਸਵੇਰੇ ਹੀ ਲੈ ਕੇ ਆਇਆ ਸੀ। ਗੱਡੀ ’ਚ ਕਾਰਤੂਸ ਵੀ ਪਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8