ਵਿਦਾਈ ਭਾਸ਼ਣ ''ਚ ਭਾਵੁਕ ਹੋਏ SC ਦੇ ਜਸਟਿਸ ਸ਼ਾਹ, ਬੋਲੇ- ਮੈਂ ਸੇਵਾ-ਮੁਕਤ ਹੋਣ ਵਾਲਾ ਇਨਸਾਨ ਨਹੀਂ
Tuesday, May 16, 2023 - 10:12 AM (IST)
ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਚੌਥੇ ਸਭ ਤੋਂ ਸੀਨੀਅਰ ਜੱਜ ਐੱਮ. ਆਰ. ਸ਼ਾਹ ਆਪਣੀ ਸੇਵਾ ਦੇ ਆਖ਼ਰੀ ਦਿਨ ਸੋਮਵਾਰ ਨੂੰ ਅਦਾਲਤ ਦੇ ਕਮਰੇ ’ਚ ਭਾਵੁਕ ਹੋ ਗਏ ਅਤੇ ਕਿਹਾ ਕਿ ਉਹ ਸੇਵਾ-ਮੁਕਤ ਹੋਣ ਵਾਲੇ ਵਿਅਕਤੀ ਨਹੀਂ ਹਨ ਅਤੇ ਉਹ ਜੀਵਨ ’ਚ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ। ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਇਕ ਰਸਮੀ ਬੈਂਚ ’ਚ ਸ਼ਾਮਲ ਜਸਟਿਸ ਸ਼ਾਹ ਆਪਣੇ ਸੰਬੋਧਨ ਦੇ ਅਖ਼ੀਰ ’ਚ ਰੋ ਪਏ।
ਇਹ ਵੀ ਪੜ੍ਹੋ- ਸਕੀਆਂ ਭੈਣਾਂ ਨੇ ਇਕ ਹੀ ਮੁੰਡੇ ਨਾਲ ਕਰਾਇਆ ਵਿਆਹ, ਲੋਕ ਕਰ ਰਹੇ ਤਾਰੀਫ਼ਾਂ, ਜਾਣੋ ਵਜ੍ਹਾ
ਜਸਟਿਸ ਸ਼ਾਹ ਨੇ ਰਾਜ ਕਪੂਰ ਦੇ ਮਸ਼ਹੂਰ ਗੀਤ ਦੀਆਂ ਸਤਰਾਂ ‘ਜੀਨਾ ਯਹਾਂ, ਮਰਨਾ ਯਹਾਂ’ ਦਾ ਹਵਾਲਾ ਦਿੱਤਾ। ਜਸਟਿਸ ਸ਼ਾਹ ਨੇ ਕਿਹਾ, ‘‘ਮੈਂ ਸੇਵਾ-ਮੁਕਤ ਹੋਣ ਵਾਲਾ ਵਿਅਕਤੀ ਨਹੀਂ ਹਾਂ ਅਤੇ ਮੈਂ ਆਪਣੇ ਜੀਵਨ ਦੀ ਇਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਮੈਂ ਰੱਬ ਅੱਗੇ ਅਰਦਾਸ ਕਰ ਰਿਹਾ ਹਾਂ ਕਿ ਉਹ ਮੈਨੂੰ ਨਵੀਂ ਪਾਰੀ ਖੇਡਣ ਲਈ ਸ਼ਕਤੀ, ਹੌਂਸਲਾ ਅਤੇ ਚੰਗੀ ਸਿਹਤ ਬਖ਼ਸ਼ੇ।’’ ਉਨ੍ਹਾਂ ਨੇ ਰੋਂਦੇ ਗਲ਼ ਨਾਲ ਕਿਹਾ, ‘‘ਵਿਦਾਈ ਤੋਂ ਪਹਿਲਾਂ ਮੈਂ ਰਾਜ ਕਪੂਰ ਦੇ ਇਕ ਗੀਤ ਨੂੰ ਯਾਦ ਕਰਨਾ ਚਾਹੁੰਦਾ ਹਾਂ-ਕੱਲ ਖੇਲ ਮੇਂ ਹਮ ਹੋਂ ਨਾ ਹੋਂ, ਗਰਦਿਸ਼ ’ਚ ਤਾਰੇ ਰਹੇਂਗੇ ਸਦਾ।’’ ਜਸਟਿਸ ਸ਼ਾਹ ਨੂੰ ਵਿਦਾਈ ਦੇਣ ਲਈ ਗਠਿਤ ਰਸਮੀ ਬੈਂਚ ਦੀ ਅਗਵਾਈ ਕਰਦੇ ਹੋਏ ਸੀ. ਜੇ. ਆਈ. ਨੇ ਸੇਵਾ-ਮੁਕਤ ਹੋ ਰਹੇ ਜੱਜ ਦੇ ਨਾਲ ਆਪਣੀ ਸਾਂਝ ਨੂੰ ਯਾਦ ਕੀਤਾ।
ਇਹ ਵੀ ਪੜ੍ਹੋ- ਸ਼ਖ਼ਸ ਦੀ ਭੋਜਨ ਨਲੀ 'ਚੋਂ ਕੱਢਿਆ 6.5 ਸੈਂਟੀਮੀਟਰ ਟਿਊਮਰ, ਡਾਕਟਰ ਨੇ ਕੀਤਾ ਵੱਡਾ ਦਾਅਵਾ
ਦੱਸ ਦੇਈਏ ਕਿ 2 ਨਵੰਬਰ, 2018 ਨੂੰ ਸੁਪਰੀਮ ਕੋਰਟ ਵਿਚ ਨਿਯੁਕਤ ਕੀਤੇ ਗਏ ਜਸਟਿਸ ਸ਼ਾਹ ਦੇ ਸੇਵਾਮੁਕਤ ਹੋਣ ਨਾਲ ਹੁਣ ਚੀਫ਼ ਜਸਟਿਸ ਸਮੇਤ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 32 ਹੋ ਜਾਵੇਗੀ। ਜਸਟਿਸ ਦਿਨੇਸ਼ ਮਹੇਸ਼ਵਰੀ ਨੇ ਇਕ ਦਿਨ ਪਹਿਲਾਂ ਹੀ ਅਹੁਦੇ ਤੋਂ ਮੁਕਤ ਕਰ ਦਿੱਤਾ ਸੀ। ਸੁਪਰੀਮ ਕੋਰਟ 'ਚ 34 ਜੱਜਾਂ ਦੀ ਪ੍ਰਵਾਨਿਤ ਗਿਣਤੀ ਹੈ।
ਇਹ ਵੀ ਪੜ੍ਹੋ- AIIMS 'ਚ ਹੋਈ 'ਮੈਟਲ ਫ੍ਰੀ-ਸਪਾਈਨ ਫਿਕਸੇਸ਼ਨ ਸਰਜਰੀ', 6 ਮਹੀਨੇ ਦੇ ਬੱਚੇ ਨੂੰ ਮਿਲੀ ਨਵੀਂ ਜ਼ਿੰਦਗੀ