ਬਿਨਾਂ ਰਾਜਧਾਨੀ ਤੋਂ ਹੋਇਆ ਆਂਧਰਾ ਪ੍ਰਦੇਸ਼, ਹੈਦਰਾਬਾਦ ਹੁਣ ਸਿਰਫ਼ ਤੇਲੰਗਾਨਾ ਦਾ

Sunday, Jun 02, 2024 - 07:22 PM (IST)

ਬਿਨਾਂ ਰਾਜਧਾਨੀ ਤੋਂ ਹੋਇਆ ਆਂਧਰਾ ਪ੍ਰਦੇਸ਼, ਹੈਦਰਾਬਾਦ ਹੁਣ ਸਿਰਫ਼ ਤੇਲੰਗਾਨਾ ਦਾ

ਹੈਦਰਾਬਾਦ, (ਭਾਸ਼ਾ)- ਦੇਸ਼ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਮਹਾਂਨਗਰਾਂ ’ਚੋਂ ਇਕ ਹੈਦਰਾਬਾਦ ਹੁਣ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਨਹੀਂ ਰਿਹਾ।

ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ, 2014 ਅਨੁਸਾਰ ਹੈਦਰਾਬਾਦ 2 ਜੂਨ ਐਤਵਾਰ ਤੋਂ ਇੱਕਲੇ ਤੇਲੰਗਾਨਾ ਦੀ ਰਾਜਧਾਨੀ ਬਣ ਗਿਆ ਹੈ। 2014 ’ਚ ਆਂਧਰਾ ਪ੍ਰਦੇਸ਼ ਦੀ ਵੰਡ ਸਮੇਂ ਹੈਦਰਾਬਾਦ ਨੂੰ 10 ਸਾਲਾਂ ਲਈ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਬਣਾਇਆ ਗਿਆ ਸੀ।

ਆਂਧਰਾ ਪ੍ਰਦੇਸ਼ ਹੁਣ ਬਹੁਤ ਹੀ ਅਜੀਬ ਸਥਿਤੀ ’ਚ ਪਹੁੰਚ ਗਿਆ ਹੈ। ਉਸ ਕੋਲ ਅਧਿਕਾਰਤ ਤੌਰ ’ਤੇ ਕੋਈ ਰਾਜਧਾਨੀ ਨਹੀਂ ਹੈ। ਅਜਿਹੀ ਹਾਲਤ ’ਚ ਹੈਦਰਾਬਾਦ ’ਚ ਆਂਧਰਾ ਪ੍ਰਦੇਸ਼ ਨੂੰ ਅਲਾਟ ਕੀਤੀਆਂ ਗਈਆਂ ਇਮਾਰਤਾਂ ਨੂੰ ਲੈ ਕੇ ਗੈਰਯਕੀਨੀ ਵਾਲੀ ਹਾਲਤ ਬਣੀ ਹੋਈ ਹੈ।

ਇਹ ਲਿਖਿਆ ਹੈ ਪੁਨਰਗਠਨ ਐਕਟ ’ਚ

ਤੇਲੰਗਾਨਾ 2 ਜੂਨ 2014 ਨੂੰ ਹੋਂਦ ’ਚ ਆਇਆ ਸੀ। ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ ’ਚ ਕਿਹਾ ਗਿਆ ਹੈ ਕਿ ਹੈਦਰਾਬਾਦ 10 ਸਾਲਾਂ ਲਈ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੀ ਸਾਂਝੀ ਰਾਜਧਾਨੀ ਹੋਵੇਗੀ। ਮਿੱਥੇ ਸਮੇਂ ਦੀ ਸਮਾਪਤੀ ਪਿੱਛੋਂ 2 ਜੂਨ 2024 ਤੋਂ ਹੈਦਰਾਬਾਦ ਸਿਰਫ ਤੇਲੰਗਾਨਾ ਦੀ ਰਾਜਧਾਨੀ ਰਹੇਗੀ। ਆਂਧਰਾ ਪ੍ਰਦੇਸ਼ ਲਈ ਇਕ ਨਵੀਂ ਰਾਜਧਾਨੀ ਤਿਆਰ ਹੋਵੇਗੀ।


author

Rakesh

Content Editor

Related News