'ਛੱਤ 'ਤੇ ਲਿਆ ਦੇ ਰੋਟੀ', ਗੁੱਸੇ 'ਚ ਆਈ ਪਤਨੀ ਕਰ ਬੈਠੀ ਅਜਿਹਾ ਕੰਮ ਕਿ...
Sunday, Apr 13, 2025 - 12:35 PM (IST)

ਸੁਲਤਾਨਪੁਰ- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਸੁਲਤਾਨਪੁਰ ਜ਼ਿਲ੍ਹੇ ਦੀ ਕਾਂਸ਼ੀਰਾਮ ਕਾਲੋਨੀ 'ਚ ਇਕ ਪਤਨੀ ਵਲੋਂ ਆਪਣੇ ਪਤੀ ਨੂੰ ਛੱਤ ਤੋਂ ਧੱਕਾ ਦੇ ਦਿੱਤਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਦਰਅਸਲ ਪਤੀ-ਪਤਨੀ ਛੱਤ 'ਤੇ ਝਗੜਾ ਕਰ ਰਹੇ ਸਨ। ਪਤੀ ਛੱਤ 'ਤੇ ਹੀ ਪਤਨੀ ਤੋਂ ਰੋਟੀ ਮੰਗ ਰਿਹਾ ਸੀ। ਪੁਲਸ ਨੇ ਐਤਵਾਰ ਨੂੰ ਕਿਹਾ ਕਿ ਦੋਸ਼ੀ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਇਹ ਘਟਨਾ ਸ਼ਨੀਵਾਰ ਰਾਤ ਨੂੰ ਵਾਪਰੀ ਅਤੇ ਪਰਿਵਾਰ ਦਾ ਦੋਸ਼ ਹੈ ਕਿ ਪਤਨੀ ਨੇ ਉਸ ਨੂੰ ਧੱਕਾ ਦੇ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਦਿਲਸ਼ਾਦ (40) ਵਜੋਂ ਹੋਈ ਹੈ। ਘਟਨਾ ਨੂੰ ਦੇਖ ਕੇ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ।
ਇਹ ਵੀ ਪੜ੍ਹੋ- 'ਬੇਗਾਨੀ ਜਨਾਨੀ' ਦੇ ਇਸ਼ਕ 'ਚ ਅੰਨ੍ਹਾ ਹੋਇਆ ਸ਼ਰਾਬੀ ਪਤੀ, ਖੇਤਾਂ 'ਚ ਲਿਜਾ ਕੇ ਪਤਨੀ...
ਡਾਕਟਰਾਂ ਨੇ ਦਿਲਸ਼ਾਦ ਨੂੰ ਮ੍ਰਿਤਕ ਕੀਤਾ ਐਲਾਨ
ਪੁਲਸ ਮੁਤਾਬਕ ਦਿਲਸ਼ਾਦ ਆਪਣੀ ਪਤਨੀ ਸ਼ਾਨੋ ਅਤੇ ਦੋ ਬੱਚਿਆਂ ਨਾਲ ਰਾਏਬਰੇਲੀ-ਬਾਂਦਾ ਰੋਡ 'ਤੇ ਅਮਹਾਟ ਸਥਿਤ ਕਾਂਸ਼ੀਰਾਮ ਕਾਲੋਨੀ ਦੇ ਬਲਾਕ ਨੰਬਰ-67 ਵਿਚ ਰਹਿੰਦਾ ਸੀ। ਘਟਨਾ ਮਗਰੋਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਤੁਰੰਤ ਸਰਕਾਰੀ ਮੈਡੀਕਲ ਕਾਲਜ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪਤਨੀ ਨੂੰ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ- ਆਹ ਕੀ ਕਰ'ਤਾ ਮੁੰਡਿਆ ! ਸੂਟਕੇਸ 'ਚ ਪਾ ਕੇ ਪ੍ਰੇਮਿਕਾ ਨੂੰ ਲੈ ਗਿਆ ਹੋਸਟਲ, ਫ਼ਿਰ...
ਦੋਸ਼ੀ ਪਤਨੀ ਬੋਲੀ...
ਓਧਰ ਪੁਲਸ ਨੇ ਮ੍ਰਿਤਕ ਦੀ ਭੈਣ ਸਾਇਮਾ ਬਾਨੋ ਦੇ ਹਵਾਲੇ ਨਾਲ ਕਿਹਾ ਕਿ ਦਿਲਸ਼ਾਦ ਨੇ ਆਪਣੀ ਪਤਨੀ ਤੋਂ ਖਾਣਾ ਮੰਗਿਆ ਸੀ ਅਤੇ ਇਸ ਦੌਰਾਨ ਦੋਵਾਂ ਵਿਚਾਲੇ ਲੜਾਈ ਹੋ ਗਈ। ਦੋਸ਼ ਹੈ ਕਿ ਉਸ ਦੀ ਪਤਨੀ ਨੇ ਉਸ ਨੂੰ ਛੱਤ ਤੋਂ ਧੱਕਾ ਦੇ ਦਿੱਤਾ। ਦੋਸ਼ੀ ਸ਼ਾਨੋ ਦਾ ਕਹਿਣਾ ਹੈ ਕਿ ਉਸ ਦਾ ਪਤੀ ਸ਼ਰਾਬ ਪੀ ਕੇ ਘਰ ਆਇਆ ਅਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਸ਼ਾਨੋ ਨੇ ਕਿਹਾ ਕਿ ਉਹ ਬੱਚਿਆਂ ਨਾਲ ਕਮਰੇ ਵਿਚ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੋਸ਼ੀ ਪਤਨੀ ਨੂੰ ਹਿਰਾਸਤ ਚ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਮ੍ਰਿਤਕ ਦੀ ਮਾਂ ਕੁਰੈਸ਼ਾ ਨੇ ਦੱਸਿਆ ਕਿ ਸਾਡੀ ਨੂੰਹ ਦੋ-ਤਿੰਨ ਸਾਲਾਂ ਤੋਂ ਮੋਬਾਈਲ ’ਤੇ ਗੱਲ ਕਰਦੀ ਸੀ। ਇਸ ਨੂੰ ਲੈ ਕੇ ਹਰ ਰੋਜ਼ ਲੜਾਈ ਹੁੰਦੀ ਰਹਿੰਦੀ ਸੀ। ਉਹ ਦੋ-ਤਿੰਨ ਵਾਰ ਭੱਜ ਚੁੱਕੀ ਹੈ, ਪਰ ਫਿਰ ਵੀ ਸਾਡੇ ਪੁੱਤਰ ਨੇ ਉਸ ਨੂੰ ਰੱਖਿਆ। ਅੱਜ ਵੀ ਇਸੇ ਮੋਬਾਈਲ ਨੂੰ ਲੈ ਕੇ ਲੜਾਈ ਹੋਈ।
ਇਹ ਵੀ ਪੜ੍ਹੋ- ਹੱਥਾਂ 'ਤੇ ਮਹਿੰਦੀ, ਦਿਲ 'ਚ ਚਾਅ..., ਉਡੀਕਦੀ ਰਹਿ ਗਈ ਲਾੜੀ, ਨਹੀਂ ਆਈ ਬਾਰਾਤ, ਵਜ੍ਹਾ...