ਪਿਆਰ ''ਚ ਅੰਨ੍ਹੇ ਪਤੀ ਨੇ ਕੀਤਾ ਪਤਨੀ ਤੇ ਬੇਟੀ ਦਾ ਕਤਲ, ਗ੍ਰਿਫਤਾਰ

Saturday, Feb 02, 2019 - 11:53 AM (IST)

ਪਿਆਰ ''ਚ ਅੰਨ੍ਹੇ ਪਤੀ ਨੇ ਕੀਤਾ ਪਤਨੀ ਤੇ ਬੇਟੀ ਦਾ ਕਤਲ, ਗ੍ਰਿਫਤਾਰ

ਮੁੰਬਈ— ਪਿਆਰ 'ਚ ਲੋਕ ਇੰਨੇ ਅੰਨ੍ਹੇ ਹੋ ਜਾਂਦੇ ਹਨ ਤਾਂ ਰਿਸ਼ਤਿਆਂ ਦਾ ਖੂਨ ਕਰਨ ਤੋਂ ਵੀ ਨਹੀਂ ਡਰਦੇ। ਅਜਿਹਾ ਹੀ ਇਕ ਮਾਮਲਾ ਮੁੰਬਈ 'ਚ ਸਾਹਮਣੇ ਆਇਆ ਹੈ। ਇੱਥੇ ਪਤੀ ਵਲੋਂ ਆਪਣੀ ਪਤਨੀ ਅਤੇ ਬੇਟੀ ਦਾ ਕਤਲ ਕਰ ਦਿੱਤਾ ਗਿਆ। ਇਸ ਕਤਲ ਦੇ ਮਾਮਲੇ 'ਚ ਪੁਲਸ ਨੇ ਸ਼ੁੱਕਰਵਾਰ ਨੂੰ 30 ਸਾਲਾ ਦੋਸ਼ੀ ਪਤੀ ਅਤੇ ਉਸ ਦੀ 23 ਸਾਲਾ ਪ੍ਰੇਮਿਕਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀਆਂ ਨੇ ਨਾਜਾਇਜ਼ ਸੰਬੰਧਾਂ ਕਾਰਨ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ। ਇਹ ਘਟਨਾ ਵੀਰਵਾਰ ਨੂੰ ਮਾਹਿਮ ਇਲਾਕੇ ਦੇ ਡਾਇਮੰਡ ਅਪਾਰਟਮੈਂਟ 'ਚ ਹੋਈ। 13 ਮੰਜ਼ਲੀ ਇਸ ਇਮਾਰਤ 'ਚ ਰਹਿਣ ਵਾਲੇ ਲੋਕ ਕਤਲਕਾਂਡ ਬਾਰੇ ਜਾਣ ਕੇ ਹੈਰਾਨ ਰਹਿ ਗਏ। ਪੁਲਸ ਦੇ ਐਡੀਸ਼ਨਲ ਕਮਿਸ਼ਨਰ ਰਵਿੰਦਰ ਸ਼ਿਸਲੇ ਨੇ ਦੱਸਿਆ,''ਅਸੀਂ ਦੋਸ਼ੀ ਇਲਿਆਸ ਸਈਅਦ ਅਤੇ ਉਸ ਦੀ ਦੋਸਤ ਆਫਰੀਨ ਬਾਨੋ ਨੂੰ ਗ੍ਰਿਫਤਾਰ ਕਰ ਲਿਆ ਹੈ। ਘਟਨਾ ਦੇ ਸਮੇਂ ਇਲਿਆਸ ਦੀ 5 ਸਾਲਾ ਵੱਡੀ ਬੇਟੀ ਸਮਾਇਨਾ ਸਕੂਲ ਗਈ ਸੀ, ਇਸ ਲਈ ਉਹ ਬਚ ਗਈ। ਪਤਨੀ ਤਹਿਸੀਨ ਅਤੇ ਛੋਟੀ ਬੇਟੀ ਆਲੀਆ ਨੂੰ ਦੋਸ਼ੀਆਂ ਨੇ ਗਲਾ ਕੱਟ ਕੇ ਮਾਰ ਦਿੱਤਾ।

ਪੁਲਸ ਅਨੁਸਾਰ ਇਲਿਆਸ ਦਾ ਆਪਣੀ ਪਤਨੀ ਤਹਿਸੀਨ ਨਾਲ ਲੜਾਈ-ਝਗੜਾ ਹੁੰਦਾ ਰਹਿੰਦਾ ਸੀ। ਇਸ ਸਭ ਤੋਂ ਪਰੇਸ਼ਾਨ ਆ ਕੇ ਇਲਿਆਸ ਨੇ ਪ੍ਰੇਮਿਕਾ ਨਾਲ ਮਿਲ ਕੇ ਪਤਨੀ ਨੂੰ ਰਸਤੇ 'ਚੋਂ ਹਟਾਉਣ ਦੀ ਸਾਜਿਸ਼ ਰਚੀ। ਵੀਰਵਾਰ ਸਵੇਰੇ ਇਕ ਵਾਰ ਫਿਰ ਇਲਿਆਸ ਅਤੇ ਤਹਿਸੀਨ ਦਰਮਿਆਨ ਜ਼ਬਰਦਸਤ ਬਹਿਸਬਾਜ਼ੀ ਹੋਈ। ਗੁੱਸਾਏ ਇਲਿਆਸ ਨੇ ਰਸੋਈ 'ਚ ਜਾ ਕੇ ਚਾਕੂ ਚੁੱਕ ਲਿਆ ਅਤੇ ਤਹਿਸੀਨ ਦਾ ਗਲਾ ਕੱਟ ਦਿੱਤਾ। ਰੌਲਾ ਸੁਣ ਕੇ ਆਲੀਆ ਉੱਠ ਗਈ ਅਤੇ ਉਸ ਨੇ ਪਿਤਾ ਨੂੰ ਇਹ ਸਭ ਕਰਦੇ ਦੇਖ ਲਿਆ। ਇਸ ਡਰ ਕਾਰਨ ਕਿਤੇ ਆਲੀਆ ਸਾਰਿਆਂ ਨੂੰ ਇਸ ਬਾਰੇ ਦੱਸ ਨਾ ਦੇਵੇ, ਇਸ ਲੀ ਇਲਿਆਸ ਨੇ ਆਲੀਆ ਨੂੰ ਵੀ ਚਾਕੂ ਮਾਰ ਦਿੱਤਾ। ਇਲਿਆਸ ਨੇ ਪੁਲਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਵੀ ਕੀਤੀ।

ਦੋਹਰੇ ਕਤਲ ਤੋਂ ਬਾਅਦ ਉਹ ਸਕੂਲ 'ਤੇ ਪ੍ਰਾਈਵੇਟ ਕੰਪਨੀ 'ਚ ਸੇਲਜ਼ਗਰਲ ਦੇ ਰੂਪ 'ਚ ਕੰਮ ਕਰਨ ਵਾਲੀ ਆਫਰੀਨ ਬਾਨੋ ਕੋਲ ਪੁੱਜਿਆ ਅਤੇ ਉਸ ਨਾਲ ਅੱਗੇ ਦੀ ਯੋਜਨਾ ਬਣਾਈ। ਇਸ ਦੇ ਅਧੀਨ ਆਫਰੀਨ ਇਲਿਆਸ ਦੇ ਫਲੈਟ 'ਚ ਪੁੱਜੀ ਅਤੇ ਤਹਿਸੀਨ ਦੇ ਮੋਬਾਇਲ ਤੋਂ ਇਲਿਆਸ ਨੂੰ ਇਕ ਮੈਸੇਜ਼ ਭੇਜਿਆ, ਜਿਸ 'ਚ ਲਿਖਿਆ ਸੀ,''ਅਸੀਂ ਜਾ ਰਹੇ ਹਾਂ ਹਮੇਸ਼ਾ ਲਈ, ਲਵ ਯੂ।'' ਦੋਹਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਤਹਿਸੀਨ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਆਫਰੀਨ ਨੇ ਤਹਿਸੀਨ ਅਤੇ ਆਲੀਆ ਦੀ ਲਾਸ਼ 'ਤੇ ਮਿੱਟੀ ਦਾ ਤੇਲ ਸੁੱਟਿਆ ਅਤੇ ਅੱਗ ਲਗਾ ਦਿੱਤੀ। ਦੋਸ਼ੀਆਂ ਨੇ ਪੁਲਸ ਨੂੰ ਚਕਮਾ ਦੇਣ ਲਈ ਬਿਲਡਿੰਗ ਦੀ ਲਿਫਟ ਦੀ ਵਰਤੋਂ ਨਹੀਂ ਕੀਤੀ, ਕਿਉਂਕਿ ਉੱਥੇ ਕੈਮਰਾ ਲੱਗਾ ਹੋਇਆ ਸੀ। ਇਲਿਆਸ ਇਸ ਬਿਲਡਿੰਗ 'ਚ ਪਿਛਲੇ 20 ਸਾਲਾਂ ਤੋਂ ਰਹਿ ਰਿਹਾ ਸੀ। ਉਸ ਦੇ ਮਾਤਾ-ਪਿਤਾ ਝਾਂਸੀ 'ਚ ਰਹਿੰਦੇ ਹਨ।


author

DIsha

Content Editor

Related News