ਨਵ ਵਿਆਹੁਤਾ ਨੂੰ ਛੱਡ ਕੈਨੇਡਾ ਦੌੜ ਰਹੇ ਪਤੀ ਨੂੰ ਪੁਲਸ ਨੇ ਏਅਰਪੋਰਟ ਤੋਂ ਫੜਿਆ
Sunday, Nov 28, 2021 - 01:44 PM (IST)
ਸਿਰਸਾ (ਵਾਰਤਾ)- ਹਰਿਆਣਾ ’ਚ ਇੱਥੇ ਦੀ ਨਿਊ ਹਾਊਸਿੰਗ ਬੋਰਡ ਕਾਲੋਨੀ ’ਚ ਰਹਿਣ ਵਾਲੀ ਇਕ ਨਵ ਵਿਆਹੁਤਾ ਨੂੰ ਛੱਡ ਕੈਨੇਡਾ ਦੌੜਨ ਦੀ ਕੋਸ਼ਿਸ਼ ਕਰ ਰਹੇ ਪਤੀ ਨੂੰ ਸਿਰਸਾ ਪੁਲਸ ਨੇ ਸ਼ਨੀਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਫੜ ਲਿਆ। ਪੁਲਸ ਨੇ ਦੋਸ਼ੀ ਸਾਹਿਲ ਵਿਰੁੱਧ ਸਿਰਸਾ ਸਿਵਲ ਲਾਈਨ ਥਾਣੇ ’ਚ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ’ਚ ਮਾਮਲਾ ਦਰਜ ਕਰ ਲਿਆ ਹੈ। ਸਿਰਸਾ ਪੁਲਸ ਸੁਪਰਡੈਂਟ ਅਰਪਿਤ ਜੈਨ ਖ਼ੁਦ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਪੱਛਮੀ ਬੰਗਾਲ ’ਚ ਵਾਪਰਿਆ ਭਿਆਨਕ ਹਾਦਸਾ, 17 ਲੋਕਾਂ ਦੀ ਮੌਤ
ਪੀੜਤਾ ਨੇ ਕਿਹਾ ਕਿ ਉਹ ਖ਼ੁਦ ਬੀਟੇਕ ਸਾਫ਼ਟਵੇਅਰ ਇੰਜੀਨੀਅਰ ਹੈ। ਉਸ ਨੂੰ 6 ਮਹੀਨੇ ਪਹਿਲਾਂਪਤਾ ਲੱਗਾ ਕਿ ਸਾਹਿਲ ਕੈਨੇਡਾ ’ਚ ਨੌਕਰੀ ਕਰਦਾ ਹੈ ਅਤੇ ਉੱਥੇ ਦਾ ਸਥਾਈ ਵਾਸੀ ਹੈ। ਇਸ ਤੋਂ ਬਾਅਦ ਸਾਹਿਲ ਨਾਲ ਉਸ ਦੀ ਲਗਾਤਾਰ ਗੱਲਬਾਤ ਹੁੰਦੀ ਰਹੀ ਅਤੇ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ। ਇਸ ਫ਼ੈਸਲੇ ਨਾਲ ਉਸ ਨੇ ਪਰਿਵਾਰ ਵਾਲਿਆਂ ਨੂੰ ਵੀ ਜਾਣੂੰ ਕਰਵਾਇਆ ਅਤੇ ਬਾਅਦ ’ਚ ਕੋਰਟ ’ਚ ਵਿਆਹ ਕਰ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਸਾਹਿਲ ਨੇ ਪਤਨੀ ਨੂੰ ਕਿਹਾ ਕਿ ਉਹ ਮਾਤਾ-ਪਿਤਾ ਤੋਂ 30 ਲੱਖ ਰੁਪਏ ਦਾ ਇੰਤਜ਼ਾਮ ਕਰਵਾ ਦੇਵੇ। ਸਾਹਿਲ ਦੀ ਮੰਗ ’ਤੇ ਪੀੜਤਾ ਨੂੰ ਸ਼ੱਕ ਹੋ ਗਿਆ ਅਤੇ ਉਸ ਨੇ 30 ਲੱਖ ਰੁਪਏ ਲਿਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਾਹਿਲ ਨੇ ਮੋਬਾਇਲ ਬੰਦ ਕਰ ਦਿੱਤਾ। ਉੱਥੇ ਹੀ ਪੀੜਤਾ ਨੂੰ ਪਤਾ ਲੱਗਾ ਕਿ ਸਾਹਿਲ ਉਸ ਨੂੰ ਛੱਡ ਕੇ ਕੈਨੇਡਾ ਦੌੜ ਰਿਹਾ ਹੈ। ਪੀੜਤਾ ਅਤੇ ਪਰਿਵਾਰ ਵਾਲਿਆਂ ਨੇ ਪੁਲਸ ਸੁਪਰਡੈਂਟ ਨੂੰ ਸਾਰੀ ਗੱਲ ਦੱਸੀ, ਜਿਸ ਤੋਂ ਬਾਅਦ ਪੁਲਸ ਨੇ ਜਾਲ ਵਿਛਾਉਂਦੇ ਹੋਏ ਸਾਹਿਲ ਨੂੰ ਹਵਾਈ ਅੱਡੇ ਤੋਂ ਫੜ ਲਿਆ ਅਤੇ ਸਿਰਸਾ ਲੈ ਆਈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਅਮੇਠੀ ’ਚ 11 ਸਾਲਾ ਬੱਚੀ ਨਾਲ ਜਬਰ ਜ਼ਿਨਾਹ, 2 ਦਿਨਾਂ ਬਾਅਦ ਆਇਆ ਹੋਸ਼
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ