ਔਰਤ ਨੂੰ ਇਸਲਾਮ ਕਬੂਲ ਕਰਵਾ ਕੇ ISIS ''ਚ ਵੇਚਣਾ ਚਾਹੁੰਦਾ ਸੀ ਪਤੀ

Tuesday, Jan 30, 2018 - 01:18 PM (IST)

ਔਰਤ ਨੂੰ ਇਸਲਾਮ ਕਬੂਲ ਕਰਵਾ ਕੇ ISIS ''ਚ ਵੇਚਣਾ ਚਾਹੁੰਦਾ ਸੀ ਪਤੀ

ਕੇਰਲ— ਇੱਥੇ ਇਕ ਔਰਤ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਔਰਤ ਦੇ ਪਤੀ ਨੇ ਉਸ ਨੂੰ ਆਈ.ਐੱਸ.ਆਈ.ਐੱਸ. 'ਚ ਵੇਚਣ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਕਰੇਗੀ। ਕੇਰਲ ਦੇ ਇਕ ਛੋਟੇ ਜਿਹੇ ਪਿੰਡ ਪਥਾਨਾਮਥਿੱਟਾ ਦੀ ਰਹਿਣ ਵਾਲੀ ਔਰਤ ਨੇ ਆਪਣੇ ਪਤੀ ਦੇ ਖਿਲਾਫ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ। ਜਿਸ 'ਚ ਉਸ ਨੇ ਕਿਹਾ ਕਿ ਉਹ ਸੈਕਸ਼ੁਅਲ ਗੁਲਾਮ ਬਣਾਏ ਜਾਣ ਦੀ ਕੋਸ਼ਿਸ਼, ਧੋਖੇ ਨਾਲ ਵਿਆਹ ਅਤੇ ਜ਼ਬਰਦਸਤੀ ਧਰਮ ਤਬਦੀਲ ਦੀ ਪੀੜਤਾ ਹੈ।
ਔਰਤ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਦਾ ਅਸ਼ਲੀਲ ਵੀਡੀਓ ਬਣਾ ਲਿਆ ਸੀ, ਜਿਸ ਤੋਂ ਬਾਅਦ ਉਸ ਨੂੰ ਬਲੈਕਮੇਲ ਕਰਦਾ ਸੀ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਆਈ.ਐੱਸ.ਆਈ.ਐੱਸ. 'ਚ ਵੇਚਣ ਲਈ ਸਾਊਦੀ ਅਰਬ ਲਿਜਾਇਆ ਗਿਆ, ਜਿੱਥੇ ਉਸ ਨੂੰ ਟਾਰਚਰ ਕੀਤਾ ਜਾਂਦਾ ਸੀ। ਸਾਊਦੀ ਅਰਬ 'ਚ ਉਸ ਨੂੰ ਇਕ ਕਮਰੇ 'ਚ ਬੰਦ ਕੀਤਾ ਹੋਇਆ ਸੀ ਪਰ ਕਿਸੇ ਤਰ੍ਹਾਂ ਉਸ ਦੇ ਹੱਥ ਮੋਬਾਇਲ ਫੋਨ ਲੱਗ ਗਿਆ ਅਤੇ ਉਸ ਨੇ ਕੇਰਲ 'ਚ ਆਪਣੇ ਮਾਤਾ-ਪਿਤਾ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਕੁਝ ਐੱਨ.ਆਰ.ਆਈ. ਦੀ ਮਦਦ ਨਾਲ ਪਿਛਲੇ ਸਾਲ ਅਕਤੂਬਰ 'ਚ ਉਹ ਸਾਊਦੀ ਅਰਬ ਤੋਂ ਬਚ ਕੇ ਭਾਰਤ ਆ ਗਈ।
ਪੀੜਤ ਔਰਤ ਦੇ ਪਿਤਾ ਨੇ ਇਸ ਮਾਮਲੇ ਦੀ ਜਾਂਚ ਐੱਨ.ਆਈ.ਏ. ਤੋਂ ਕਰਵਾਉਣ ਦੀ ਪਟੀਸ਼ਨ ਦਾਇਰ ਕੀਤੀ ਸੀ। ਦਸੰਬਰ 'ਚ ਕੇਰਲ ਪੁਲਸ ਨੇ ਇਸ ਕੇਸ ਨੂੰ ਰਜਿਸਟਰਡ ਕੀਤਾ ਅਤੇ ਇੰਟਰਪੋਲ ਨਾਲ ਸੰਪਰਕ ਕਰ ਕੇ ਔਰਤ ਦੇ ਪਤੀ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਉਸ ਦਾ ਪਤੀ ਜੇਦਾਹ 'ਚ ਰਹਿ ਰਿਹਾ ਹੈ।


Related News