ਉੱਤਰ ਪ੍ਰਦੇਸ਼: ਮੁਸਲਿਮ ਮਹਿਲਾ ਨੇ ਦਿੱਤਾ ਲੜਕੀ ਨੂੰ ਜਨਮ ਤਾਂ ਪਤੀ ਨੇ ਦਿੱਤਾ ਤਿੰਨ ਤਲਾਕ

07/16/2018 11:27:27 AM

ਸ਼ਾਮਲੀ— ਉੱਤਰ ਪ੍ਰਦੇਸ਼ ਦੇ ਸ਼ਾਮਲੀ 'ਚ ਇਕ ਮੁਸਲਿਮ ਵਿਅਕਤੀ ਨੇ ਪਤਨੀ ਨੂੰ ਇਸ ਲਈ ਤਿੰਨ ਤਲਾਕ ਦੇ ਦਿੱਤਾ ਕਿਉਂਕਿ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ ਸੀ ਜਦਕਿ ਪਤੀ ਨੂੰ ਬੇਟੇ ਦੀ ਚਾਹਤ ਸੀ। ਮਹਿਲਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਉਸ ਨੂੰ ਗਾਲਾਂ ਕੱਢੀਆਂ ਅਤੇ ਆਪਣੇ ਘਰੋਂ ਪੈਸਾ ਅਤੇ ਬਾਈਕ ਲਿਆਉਣ ਨੂੰ ਕਿਹਾ। ਮਹਿਲਾ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਸਥਾਨਕ ਪੁਲਸ ਸਟੇਸ਼ਨ 'ਚ ਕੀਤੀ ਹੈ। ਏ.ਐੈੱਸ.ਪੀ ਸ਼ਲੋਕ ਕੁਮਾਰ ਨੇ ਕਿਹਾ ਕਿ ਅਸੀਂ ਇਸ ਮਾਮਲੇ 'ਚ ਐੈੱਫ.ਆਈ.ਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। 


ਇਸ ਤੋਂ ਪਹਿਲਾਂ ਵੀ ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਮੁਸਲਿਮ ਮਹਿਲਾ ਨੂੰ ਜਦੋਂ ਵਿਆਹ ਦੇ ਦੋ ਸਾਲ ਬਾਅਦ ਵੀ ਬੱਚਾ ਨਹੀਂ ਹੋਇਆ ਤਾਂ ਉਸ ਦੇ ਪਤੀ ਨੇ ਉਸ ਨੂੰ ਤਿੰਨ ਤਲਾਕ ਦੇ ਦਿੱਤਾ।


Related News