ਪਤੀ ਨੇ ਪਹਿਲਾਂ ਕੱਟਿਆ ਪਤਨੀ ਦਾ ਗਲਾ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

Friday, Jun 30, 2017 - 05:33 PM (IST)

ਪਤੀ ਨੇ ਪਹਿਲਾਂ ਕੱਟਿਆ ਪਤਨੀ ਦਾ ਗਲਾ, ਫਿਰ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼

ਕੈਮੂਰ— ਇੱਥੇ ਪਤੀ ਵੱਲੋਂ ਪਤਨੀ 'ਤੇ ਚਾਕੂ ਨਾਲ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਕੈਮੂਰ ਦੇ ਟੋਡੀ ਪਿੰਡ ਦੀ ਹੈ। ਪ੍ਰਭੂ ਪਾਲ ਦੇ 25 ਸਾਲ ਦੇ ਬੇਟੇ ਮੁਕੇਸ਼ ਪਾਲ ਦੀ 23 ਸਾਲ ਦੀ ਸੋਨੀ ਦੇਵੀ ਨਾਲ ਵਿਆਹ ਹੋਇਆ ਸੀ। ਪਿਛਲੇ ਕਈ ਦਿਨਾਂ ਤੋਂ ਮੁਕੇਸ਼ ਪਰਿਵਾਰਕ ਵਿਵਾਦ ਕਾਰਨ ਪਰੇਸ਼ਾਨ ਸੀ। ਇਸ ਪਰੇਸ਼ਾਨੀ ਕਾਰਨ ਮੁਕੇਸ਼ ਨੇ ਪਤਨੀ ਦਾ ਕਤਲ ਅਤੇ ਆਪਣੀ ਜਾਨ ਦੇਣ ਦਾ ਫੈਸਲਾ ਕਰ ਲਿਆ। ਵੀਰਵਾਰ ਦੀ ਰਾਤ ਉਹ ਆਪਣੀ ਯੋਜਨਾ ਅਨੁਸਾਰ ਚਾਕੂ ਅਤੇ ਬਲੇਡ ਲੈ ਕੇ ਸੁੱਤਾ ਸੀ। ਰਾਤ ਨੂੰ ਜਿਵੇਂ ਹੀ ਘਰ ਤੋਂ ਸਾਰੇ ਲੋਕ ਸੌਂ ਗਏ, ਮੁਕੇਸ਼ ਉੱਠਿਆ ਅਤੇ ਬਲੇਡ ਨਾਲ ਸੋਨੀ ਦਾ ਗਲਾ ਕੱਟਣ ਲੱਗਾ।
ਗਲਾ ਕੱਟਦੇ ਹੀ ਸੋਨੀ ਚੀਕਣ ਲੱਗੀ। ਇਸ ਤੋਂ ਬਾਅਦ ਮੁਕੇਸ਼ ਨੇ ਚਾਕੂ ਚੁੱਕਿਆ ਅਤੇ ਆਪਣੇ ਸਰੀਰ 'ਚ ਮਾਰ ਲਿਆ। ਦੋਹਾਂ ਦੇ ਸਰੀਰ 'ਚੋਂ ਤੇਜ਼ੀ ਨਾਲ ਖੂਨ ਵਗਣ ਲੱਗਾ। ਦੂਜੇ ਪਾਸੇ ਸੋਨੀ ਦਾ ਆਵਾਜ਼ ਸੁਣ ਕੇ ਘਰ ਦੇ ਲੋਕ ਨੀਂਦ ਤੋਂ ਉੱਠ ਚੁਕੇ ਸਨ। ਉਨ੍ਹਾਂ ਨੇ ਗੇਟ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਅੰਦਰੋਂ ਬੰਦ ਸੀ। ਸੋਨੀ ਗੇਟ ਨਹੀਂ ਖੋਲ ਪਾ ਰਹੀ ਸੀ। ਇਸ ਤੋਂ ਬਾਅਦ ਘਰ ਦੇ ਲੋਕਾਂ ਨੇ ਕੁਹਾੜੀ ਨਾਲ ਰੂਮ ਦੇ ਗੇਟ ਨੂੰ ਕੱਟ ਦਿੱਤਾ ਅਤੇ ਅੰਦਰ ਗਏ ਤਾਂ ਦੇਖਿਆ ਕਿ ਮੁਕੇਸ਼ ਅਤੇ ਸੋਨੀ ਦੋਵੇਂ ਖੂਨ ਨਾਲ ਲੱਥਪੱਥ ਹਨ। ਸੋਨੀ ਦਾ ਗਲਾ ਕਈ ਜਗ੍ਹਾ ਤੋਂ ਕੱਟਿਆ ਹੋਇਆ ਸੀ। ਪਰਿਵਾਰ ਵਾਲਿਆਂ ਨੇ ਇਲਾਜ ਲਈ ਦੋਹਾਂ ਨੂੰ ਵਾਰਾਣਸੀ ਦੇ ਟਰਾਮਾ ਸੈਂਟਰ 'ਚ ਭਰਤੀ ਕਰਵਾਇਆ ਹੈ, ਜਿੱਥੇ ਉਨ੍ਹਾਂ ਦੀ ਸਥਿਤੀ ਗੰਭੀਰ ਹੈ।


Related News