ਪਤਨੀ ਗਲਾ ਘੁੱਟਣ ਦੇ ਬਾਵਜੂਦ ਵੀ ਨਾ ਮਰੀ ਤਾਂ ਕੀਤਾ ਕੁਝ ਅਜਿਹਾ ਕਿ...

10/01/2015 6:01:59 PM

ਨਵੀਂ ਦਿੱਲੀ- ਨਾਜਾਇਜ਼ ਸੰਬੰਧਾਂ ਦੇ ਸ਼ੱਕ ਕਾਰਨ ਦਰਿੰਦੇ ਪਤੀ ਨੇ ਪਤਨੀ ਦਾ ਗਲਾ ਘੁੱਟ ਦਿੱਤਾ। ਕੁਝ ਦੇਰ ਬਾਅਦ ਘੁੰਮ ਕੇ ਆਇਆ ਤਾਂ ਦੇਖਿਆ ਕਿ ਗਲਾ ਘੁੱਟਣ ਤੋਂ ਬਾਅਦ ਵੀ ਪਤਨੀ ਜ਼ਿੰਦਾ ਹੈ। ਜਿਸ ਤੋਂ ਬਾਅਦ ਉਸ ਨੇ ਕਰੰਟ ਲਗਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਕਰਨ ਤੋਂ ਬਾਅਦ ਦੋਸ਼ੀ ਪਤੀ ਨੇ ਥਾਣੇ ਜਾ ਕੇ ਸਰੰਡਰ ਕਰ ਦਿੱਤਾ। ਗੋਵਿੰਦਪੁਰੀ ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਮਰਨ ਵਾਲੀ ਔਰਤ ਦੀ ਪਛਾਣ 28 ਸਾਲ ਦੀ ਪਿੰਕੀ ਦੇ ਰੂਪ ''ਚ ਹੋਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਏਮਜ਼ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਪਿੰਕੀ ਆਪਣੇ ਪਤੀ ਰਾਮ ਕੇਵਲ ਅਤੇ ਤਿੰਨ ਬੱਚਿਆਂ ਨਾਲ ਗੋਵਿੰਦਪੁਰੀ ਦੇ ਨਵਜੀਵਨ ਕੈਂਪ ''ਚ ਰਹਿੰਦੀ ਸੀ। ਰਾਮਕੇਵਲ ਘਰਾਂ ''ਚ ਸਫੈਦੀ ਦਾ ਕੰਮ ਕਰਦਾ ਹੈ। ਦੋਹਾਂ ਦਾ ਵਿਆਹ ਕਰੀਬ 8 ਸਾਲ ਪਹਿਲਾਂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਦੋਹਾਂ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਸਨ। ਜਿਸ ਨਾਲ ਆਏ ਦਿਨ ਦੋਹਾਂ ''ਚ ਝਗੜਾ ਵੀ ਹੁੰਦਾ ਸੀ। ਜਿਸ ਕਾਰਨ ਬੱਚਿਆਂ ਦਾ ਪਾਲਣ-ਪੋਸ਼ਣ ਰਾਮ ਕੇਵਲ ਦੀ ਮਾਂ ਕਰਦੀ ਸੀ। ਸੂਤਰਾਂ ਅਨੁਸਾਰ, ਰਾਮ ਕੇਵਲ ਦੀ ਪਤਨੀ ਇਕ-ਇਕ ਹਫਤੇ ਲਈ ਗਾਇਬ ਹੋ ਜਾਂਦੀ ਸੀ। ਫਿਰ ਆ ਵੀ ਜਾਂਦੀ ਸੀ। ਕਰੀਬ 5 ਮਹੀਨੇ ਪਹਿਲਾਂ ਪਿੰਕੀ ਕੁਝ ਦਿਨਾਂ ਲਈ ਗਾਇਬ ਹੋ ਗਈ ਤਾਂ ਰਾਮ ਕੇਵਲ ਨੇ ਗੋਵਿੰਦਪੁਰੀ ਥਾਣੇ ''ਚ ਗੁੰਮਸ਼ੁਦਗੀ ਦਾ ਮਾਮਲਾ ਦਰਜ ਕਰਵਾਇਆ ਸੀ।
ਰਾਮ ਕੇਵਲ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਨੇ ਕਿਸੇ ਨਾਲ ਨਾਜਾਇਜ਼ ਸੰਬੰਧ ਹਨ। ਜਿਸ ਕਾਰਨ ਉਹ ਮਨ ਹੀ ਮਨ ''ਚ ਉਸ ਨਾਲ ਨਫਰਤ ਕਰਨ ਲੱਗਾ। ਮੰਗਲਵਾਰ ਦੀ ਸ਼ਾਮ ਵੀ ਉਹ ਕਿਤੋਂ ਆ ਰਹੀ ਸੀ। ਇਸ ਕਾਰਨ ਦੋਹਾਂ ''ਚ ਬਹਿਸ ਸ਼ੁਰੂ ਹੋ ਗਈ। ਹਾਲਾਂਕਿ ਝਗੜਾ ਸ਼ਾਂਤ ਹੋ ਗਿਆ ਪਰ ਰਾਤ ਨੂੰ ਸੌਂਦੇ ਸਮੇਂ ਰਾਮਕੇਵਲ ਨੇ ਪਿੰਕੀ ਦਾ ਗਲਾ ਘੁੱਟ ਦਿੱਤਾ। ਮਰਿਆ ਸਮਝ ਕੇ ਉਹ ਬਾਹਰ ਨਿਕਲ ਗਿਆ। ਥੋੜ੍ਹੀ ਦੇਰ ਬਾਅਦ ਆ ਕੇ ਦੇਖਿਆ ਕਿ ਉਸ ਦੇ ਸਾਹ ਚੱਲ ਰਹੇ ਹਨ। ਜਿਸ ਕਾਰਨ ਉਸ ਨੇ ਬਿਜਲੀ ਦਾ ਕਰੰਟ ਲਗਾ ਕੇ ਪਿੰਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਕਤਲ ਦੌਰਾਨ ਬੱਚੇ ਕੋਲ ਹੀ ਸੌਂ ਰਹੇ ਸਨ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News