ਪਤਨੀ ਨੂੰ ਜੁਏ 'ਚ ਹਾਰ ਗਿਆ ਪਤੀ, ਘਰ ਆ ਕੇ ਬੋਲਿਆ- 'ਮੇਰਾ ਦੋਸਤ ਤੈਨੂੰ ਲੈਣ ਆ ਰਿਹੈ, ਉਸ ਨਾਲ ਚਲੀ ਜਾਣਾ'

Sunday, May 21, 2023 - 04:42 PM (IST)

ਪਤਨੀ ਨੂੰ ਜੁਏ 'ਚ ਹਾਰ ਗਿਆ ਪਤੀ, ਘਰ ਆ ਕੇ ਬੋਲਿਆ- 'ਮੇਰਾ ਦੋਸਤ ਤੈਨੂੰ ਲੈਣ ਆ ਰਿਹੈ, ਉਸ ਨਾਲ ਚਲੀ ਜਾਣਾ'

ਮੇਰਠ- ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇਕ ਪਤਨੀ ਨੇ ਆਪਣੇ ਸ਼ਰਾਬੀ ਅਤੇ ਜੁਆਰੀ ਪਤੀ 'ਤੇ ਉਸਨੂੰ ਜੁਏ 'ਚ ਹਾਰਨ ਦਾ ਦੋਸ਼ ਲਗਾਇਆ ਹੈ। ਪੀੜਤ ਔਰਤ ਦਾ ਦੋਸ਼ ਹੈ ਕਿ ਜੁਏ 'ਚ ਹਾਰਨ ਤੋਂ ਬਾਅਦ ਪਤੀ ਉਸਨੂੰ ਦੋਸਤ ਨਾਲ ਸੰਬੰਧ ਬਣਾਉਣ ਲਈ ਦਬਾਅ ਪਾਉਣ ਲੱਗਾ। ਪਤਨੀ ਨੇ ਵਿਰੋਧ ਕੀਤਾ ਤਾਂ ਉਸ ਦੀ ਕੁੱਟਮਾਰ ਕਰ ਦਿੱਤੀ। ਇਸਤੋਂ ਬਾਅਦ ਔਰਤ ਨੇ ਥਾਣੇ 'ਚ ਜਾ ਕੇ ਆਪਣੇ ਪਤੀ ਵਿਰੁਧ ਰਿਪੋਰਟ ਦਰਜ ਕਰਵਾਈ ਹੈ ਜਿਸ ਵਿਚ ਉਸਨੇ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਾਮਲੇ 'ਚ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। 

ਇਹ ਵੀ ਪੜ੍ਹੋ– 200 ਫੁੱਟ ਡੁੰਘੇ ਬੋਰਵੈੱਲ 'ਚ ਡਿੱਗੇ 'ਅਕਸ਼ਿਤ' ਨੇ ਜਿੱਤੀ ਜ਼ਿੰਦਗੀ ਦੀ ਜੰਗ, 7 ਘੰਟਿਆਂ ਬਾਅਦ ਕੱਢਿਆ ਬਾਹਰ

ਕੀ ਹੈ ਪੂਰਾ ਮਾਮਲਾ

ਦੱਸ ਦੇਈਏ ਕਿ ਇਹ ਪੂਰਾ ਮਾਮਲਾ ਜ਼ਿਲ੍ਹੇ ਦੇ ਲਿਸਾੜੀ ਗੇਟ ਥਾਣਾ ਖੇਤਰ ਤੋਂ ਸਾਹਮਣੇ ਆਇਆ ਹੈ। ਜਿਥੋਂ ਦੀ ਨਿਵਾਸੀ ਔਰਤ ਦਾ ਦੋਸ਼ ਹੈ ਕਿ ਉਸਦਾ ਵਿਆਹ 12 ਸਾਲ ਪਹਿਲਾਂ ਅਹਿਮਦਨਗਰ ਖੇਤਰ ਦੇ ਇਕ ਨੌਜਵਾਨ ਨਾਲ ਹੋਇਆ ਸੀ। ਪੀੜਤ ਔਰਤ ਨੇ ਦੱਸਿਆ ਕਿ ਉਸਦਾ ਪਤੀ ਸ਼ਰਾਬੀ ਅਤੇ ਜੁਆਰੀ ਹੈ। ਆਏ ਦਿਨ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਕਰਦਾ ਹੈ। ਸ਼ਨੀਵਾਰ ਦੇਰ ਰਾਤ ਪੀੜਤਾ ਦਾ ਪਤੀ ਸ਼ਰਾਬ ਦੇ ਨਸ਼ੇ 'ਚ ਘਰ ਪਹੁੰਚਿਆ ਅਤੇ ਉਸਨੂੰ ਕਹਿਣ ਲੱਗਾ ਕਿ ਪੈਸੇ ਨਾ ਹੋਣ ਕਾਰਨ ਉਹ ਉਸਨੂੰ ਜੁਏ 'ਚ ਹਾਰ ਗਿਆ ਹੈ। ਇੰਨਾ ਸੁਣਦੇ ਹੀ ਪੀੜਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਚਕ ਗਈ। ਇਸਤੋਂ ਬਾਅਦ ਦੋਸ਼ੀ ਪਤੀ ਨੇ ਪਤਨੀ ਨੂੰ ਕਿਹਾ ਕਿ ਹੁਣ ਤੈਨੂੰ ਲੈਣ ਲਈ ਮੇਰਾ ਦੋਸਤ ਆ ਰਿਹਾ ਹੈ, ਤੂੰ ਉਸਦੇ ਨਾਲ ਚਲੀ ਜਾਣਾ। 

ਇਹ ਵੀ ਪੜ੍ਹੋ– RBI ਦਾ ਵੱਡਾ ਫੈਸਲਾ, ਬੰਦ ਕੀਤੇ 2 ਹਜ਼ਾਰ ਦੇ ਨੋਟ, 30 ਸਤੰਬਰ ਤਕ ਬੈਂਕਾਂ 'ਚ ਕਰਵਾ ਸਕੋਗੇ ਜਮ੍ਹਾ

ਪਤਨੀ ਨੇ ਆਪਣੇ ਪਤੀ ਦੀ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹ ਉਸ ਨਾਲ ਕੁੱਟਮਾਰ ਕਰਨ ਲੱਗਾ। ਕਿਸੇ ਤਰ੍ਹਾਂ ਆਪਣੀ ਜਾਣ ਬਚਾ ਕੇ ਉਹ ਘਰੋਂ ਨਿਕਲੀ ਅਤੇ ਆਪਣੀ ਸਹੇਲੀ ਨੂੰ ਘਟਨਾ ਬਾਰੇ ਦੱਸਿਆ। ਜਿਸਤੋਂ ਬਾਅਦ ਪੀੜਤਾਂ ਦੀ ਸਹੇਲੀ ਉਸਨੂੰ ਲੈ ਕੇ ਲਿਸਾੜੀ ਗੇਟ ਥਾਣਾ ਪਹੁੰਚੀ ਅਤੇ ਦੋਸ਼ੀ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ। ਉਥੇ ਹੀ ਥਾਣਾ ਇੰਚਾਰਜ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦੋਸ਼ੀ ਨੂੰ ਫੜ੍ਹਨ ਗਈ ਸੀ ਪਰ ਉਹ ਆਪਣੇ ਘਰੋਂ ਫਰਾਰ ਹੈ। ਫਿਲਹਾਲ ਪੁਲਸ ਮਾਮਲੇ 'ਚ ਅੱਗੇ ਦੀ ਕਾਰਵਾਈ ਕਰ ਰਹੀ ਹੈ।

ਇਹ ਵੀ ਪੜ੍ਹੋ– ਹਰਿਆਣਾ ਦੇ ਪਿੰਡ ਚੌਟਾਲਾ ਦੇ ਛੱਪੜ ’ਚ ਮਿਲਿਆ 150 ਸਾਲ ਦੀ ਉਮਰ ਵਾਲਾ ਕੱਛੂਕੁੰਮਾ


author

Rakesh

Content Editor

Related News