ਨਾਸ਼ਤੇ ’ਚ ਲੂਣ ਵੱਧ ਪਾਉਣ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ, ਗ੍ਰਿਫਤਾਰ

Sunday, Apr 17, 2022 - 11:46 AM (IST)

ਨਾਸ਼ਤੇ ’ਚ ਲੂਣ ਵੱਧ ਪਾਉਣ ’ਤੇ ਪਤੀ ਨੇ ਪਤਨੀ ਦਾ ਕੀਤਾ ਕਤਲ, ਗ੍ਰਿਫਤਾਰ

ਠਾਣੇ– ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਾਇੰਦਰ ਟਾਊਨਸ਼ਿਪ ਵਿੱਚ ਇੱਕ ਵਿਅਕਤੀ ਨੇ ਆਪਣੀ 40 ਸਾਲਾ ਪਤਨੀ ਦਾ ਕਥਿਤ ਤੌਰ ’ਤੇ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸ ਨੂੰ ਦਿੱਤੇ ਗਏ ਨਾਸ਼ਤੇ ਵਿੱਚ ਲੂਣ ਵੱਧ ਸੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੀਰਾ ਭਾਈੰਦਰ-ਵਾਸਈ ਵਿਰਾਰ ਪੁਲਸ ਕਮਿਸ਼ਨਰੇਟ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਸ ਦੀ ਪਛਾਣ ਨੀਲੇਸ਼ ਘੱਗ (46) ਵਜੋਂ ਹੋਈ ਹੈ। ਮੁਲਜ਼ਮ ਨੇ ਸ਼ਨੀਵਾਰ ਸਵੇਰੇ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੀ ਪੁਲਸ ਨੇ ਔਰਤ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ। ਦੱਸਣਯੋਗ ਹੈ ਕਿ ਵੀਰਵਾਰ ਨੂੰ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ ਜਦੋਂ ਨਾਸ਼ਤਾ ਸਮੇ ਸਿਰ ਨਾ ਦੇਣ ’ਤੇ ਗੁੱਸੇ ’ਚ ਆਏ ਸਹੁਰੇ ਨੇ ਨੂੰਹ ਦੀ ਕਥਿਤ ਤੌਰ 'ਤੇ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਸੀ।


author

Rakesh

Content Editor

Related News