ਪਤਨੀ ਨੂੰ ਅਗਵਾ ਕਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ

Sunday, Feb 27, 2022 - 11:33 AM (IST)

ਪਤਨੀ ਨੂੰ ਅਗਵਾ ਕਰ ਕੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ

ਬਾਂਸਵਾੜਾ– ਰਾਜਸਥਾਨ ਦੇ ਬਾਂਸਵਾੜਾ ’ਚ ਪਤੀ ਨੇ ਪਤਨੀ ਨੂੰ ਅਗਵਾ ਕਰ ਕੇ ਘਰ ਦੇ ਵਿਹੜੇ ’ਚ ਲੱਗੇ ਦਰੱਖਤ ਨਾਲ ਬੰਨ੍ਹ ਕੇ ਕੁੱਟਿਆ। ਪੁਲਸ ਅਨੁਸਾਰ ਕ੍ਰਿਸ਼ਨਾ ਦਾ 7 ਸਾਲ ਪਹਿਲਾਂ ਕੇਸ਼ੂ ਡਾਮੋਰ ਨਾਲ ਵਿਆਹ ਹੋਇਆ ਸੀ। ਪਤੀ ਦੀ ਸ਼ਰਾਬ ਪੀਣ ਦੀ ਆਦਤ ਕਾਰਨ ਉਹ ਉਸ ਨੂੰ ਛੱਡ ਕੇ ਆਪਣੇ ਪੇਕੇ ਰਹਿਣ ਲੱਗ ਪਈ।

ਕ੍ਰਿਸ਼ਨਾ ਸ਼ੁੱਕਰਵਾਰ ਰਾਤ ਨੂੰ ਬਾਜ਼ਾਰ ’ਚ ਖਰੀਦਦਾਰੀ ਕਰ ਰਹੀ ਸੀ, ਇਸ ਦੌਰਾਨ ਕੇਸ਼ੂ ਉਸ ਨੂੰ ਜ਼ਬਰਦਸਤੀ ਆਪਣੇ ਨਾਲ ਘਰ ਲੈ ਆਇਆ ਤੇ ਦਰੱਖਤ ਨਾਲ ਬੰਨ੍ਹ ਕੇ ਉਸ ਦੀ ਕੁੱਟਮਾਰ ਕੀਤੀ। ਇਸ ਦੌਰਾਨ ਉਸ ਦੀ ਭਰਜਾਈ ਤੇ ਮਾਂ ਨੇ ਵੀ ਕ੍ਰਿਸ਼ਨਾ ਨੂੰ ਕੁੱਟਿਆ।

ਮੁਹੱਲੇ ਵਾਲਿਆਂ ਕ੍ਰਿਸ਼ਨਾ ਦੇ ਘਰ ਵਾਲਿਆਂ ਨੂੰ ਇਸ ਬਾਰੇ ਦੱਸਿਆ, ਜਿਨ੍ਹਾਂ ਨੇ ਬਾਅਦ ’ਚ ਆ ਕੇ ਉਸ ਨੂੰ ਛੁਡਵਾਇਆ। ਕ੍ਰਿਸ਼ਨਾ ਨੇ ਆਪਣੇ ਪਤੀ ਅਤੇ ਸਹੁਰਿਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਹੈ।


author

Rakesh

Content Editor

Related News