ਪਤਨੀ ਖਾਣੇ ''ਚ ਸਵੇਰ-ਸ਼ਾਮ ਦੇ ਰਹੀ ਸੀ ਲੱਡੂ, ਪਤੀ ਨੇ ਮੰਗਿਆ ਤਲਾਕ

08/21/2019 12:21:49 PM

ਮੇਰਠ—ਕਹਿੰਦੇ ਹਨ, ''ਵਿਆਹ ਇੱਕ ਅਜਿਹਾ ਲੱਡੂ ਹੈ, ਜੋ ਖਾਏ ਉਹ ਪਛਤਾਏ ਅਤੇ ਜੋ ਨਾ ਖਾਏ ਉਹ ਵੀ ਪਛਤਾਏ'' ਪਰ ਵਿਆਹ ਤੋਂ ਬਾਅਦ ਜੇਕਰ ਕਿਸੇ ਪਤੀ ਨੂੰ ਖਾਣੇ 'ਚ ਪਤਨੀ ਸਿਰਫ ਲੱਡੂ ਹੀ ਦੇਵੇ ਤਾਂ ਹਾਲਾਤਾਂ ਦਾ ਅੰਦਾਜ਼ਾ ਤੁਸੀਂ ਆਸਾਨੀ ਨਾਲ ਲਗਾ ਸਕਦੇ ਹੋ। ਦਰਅਸਲ ਇਹ ਮਾਮਲਾ ਹੈ ਮੇਰਠ ਦਾ ਜਿੱਥੇ ਇੱਕ ਪਤਨੀ ਕਿਸੇ ਤਾਂਤਰਿਕ ਦੇ ਕਹਿਣ 'ਤੇ ਆਪਣੇ ਪਤੀ ਨੂੰ ਖਾਣੇ ਲਈ ਸਿਰਫ 4 ਲੱਡੂ ਹੀ ਦੇ ਰਹੀ ਹੈ, ਜਿਸ ਨੂੰ ਲੈ ਕੇ ਪਤੀ ਨੇ ਪਰੇਸ਼ਾਨ ਹੋ ਕੇ ਫੈਮਲੀ ਕੋਰਟ 'ਚ ਤਲਾਕ ਦੀ ਅਰਜੀ ਲਗਾਈ ਹੈ। 

ਇਹ ਹੈ ਪੂਰਾ ਮਾਮਲਾ— 
ਦੱਸ ਦੇਈਏ ਕਿ ਮੇਰਠ ਜਿਲੇ ਦਾ ਦੌਰੇਲਾ ਇਲਾਕੇ ਦੀ ਰਹਿਣ ਵਾਲੀ ਔਰਤ ਦਾ ਵਿਆਹ ਬਿਜ਼ਨੌਰ ਦੇ ਸ਼ਖਸ ਨਾਲ 10 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੇ 3 ਬੱਚੇ ਹਨ। ਪਰਿਵਾਰਿਕ ਜ਼ਿੰਦਗੀ 'ਚ ਸਾਰਾ ਕੁਝ ਠੀਕ ਚੱਲ ਰਿਹਾ ਸੀ। ਕੁਝ ਦਿਨ ਪਹਿਲਾਂ ਅਚਾਨਕ ਪਤੀ ਦੀ ਤਬੀਅਤ ਖਰਾਬ ਹੋ ਗਈ। ਇਲਾਜ ਤੋਂ ਫਾਇਦਾ ਨਾ ਹੋਇਆ ਤਾਂ ਔਰਤ ਕਿਸੇ ਤਾਂਤਰਿਕ ਕੋਲ ਚਲੀ ਗਈ। ਤਾਂਤਰਿਕ ਨੇ ਪਤੀ ਨੂੰ ਸਵੇਰੇ-ਸ਼ਾਮ 4 ਵਜੇ ਤੋਂ ਪਹਿਲਾਂ ਸਿਰਫ ਲੱਡੂ ਖੁਵਾਉਣ ਦੀ ਸਲਾਹ ਦਿੱਤੀ।

ਪਤਨੀ ਤੋਂ ਖਾਣਾ ਮੰਗਣ ਤੇ ਵਾਰ-ਵਾਰ ਖਾਣੇ ਲਈ ਲੱਡੂ ਮਿਲਦਾ ਹੈ। ਇਸ ਤੋਂ ਪਤੀ ਪਰੇਸ਼ਾਨ ਹੋ ਗਿਆ। ਇਸ ਅਜੀਬ ਮਾਮਲੇ ਨੂੰ ਲੈ ਕੇ ਪਰਿਵਾਰਿਕ ਸਲਾਹ ਮਸ਼ਵਰਾ ਕੇਂਦਰ ਦੇ ਕਾਊਂਸਲਰ ਵੀ ਹੈਰਾਨ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇੱਥੇ ਪਤੀ-ਪਤਨੀ ਵਿਚਾਲੇ ਟੁੱਟਦੇ ਰਿਸ਼ਤਿਆਂ ਨੂੰ ਜੋੜਿਆ ਜਾਂਦਾ ਹੈ ਪਰ ਅੰਧਵਿਸ਼ਵਾਸ ਦਾ ਇਲਾਜ ਨਹੀਂ ਹੁੰਦਾ ਹੈ। 


Iqbalkaur

Content Editor

Related News