ਹੈੱਡ ਕਾਂਸਟੇਬਲ ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਖ਼ੁਦਕੁਸ਼ੀ

Thursday, Feb 24, 2022 - 02:18 PM (IST)

ਹੈੱਡ ਕਾਂਸਟੇਬਲ ਪਤਨੀ ਦਾ ਕਤਲ ਕਰਕੇ ਪਤੀ ਨੇ ਕੀਤੀ ਖ਼ੁਦਕੁਸ਼ੀ

ਫਰੀਦਾਬਾਦ– ਸ਼ਹਿਰ ਦੇ ਪੁਲਸ ਲਾਇੰਸ ਕੰਪਲੈਕਸ ਸਥਿਤ ਘਰ ’ਚ ਪਰਿਵਾਰਕ ਕਲੇਸ਼ ਕਾਰਨ ਹੈੱਡ ਕਾਂਸਟੇਬਲ ਸਰੋਜ ਦਾ ਪਤੀ ਧਰਮਿੰਦਰ ਕੁਮਾਰ ਨੇ ਗਲੋ ਘੋਟ ਕੇ ਕਤਲ ਕਰ ਦਿੱਤਾ। ਉਸਤੋਂ ਬਾਅਦ ਫਾਹ ਲਗਾ ਕੇ ਖ਼ੁਦਕੁਸ਼ੀਕਰ ਲਈ। ਮੰਗਲਵਾਰ ਰਾਤ ਨੂੰ ਹੋਈ ਘਟਨਾ ਦੌਰਾਨ, ਜੋੜੇ ਦਾ ਪੁੱਤਰ ਦੇਵ ਟਿਊਸ਼ਨ ਪੜ੍ਹਨ ਗਿਆ ਹੋਇਆ ਸੀ। ਸੈਕਟਰ-31 ਥਾਣਾ ਇੰਚਾਰਜ ਬਲਵੰਤ ਸਿੰਘ ਨੇ ਦੱਸਿਆ ਕਿ ਉਹ ਘਟਨਾ ਵਾਲੀ ਥਾਂ ਪਹੁੰਚੇ ਤਾਂ ਵੇਖਿਆ ਕਿ ਬੈੱਡ ’ਤੇ ਸਰੋਜ ਦੀ ਲਾਸ਼ ਪਈ ਸੀ ਅਤੇ ਮੁੰਹ ’ਤੇ ਟੇਪ ਚਿਪਕੀ ਸੀ। ਗਲੇ ’ਤੇ ਚੁੰਨੀ ਦੇ ਨਿਸ਼ਾਨ ਸਨ। ਧਰਮਿੰਦਰ ਚੁੰਨੀ ਨਾਲ ਫਾਹ ਲਗਾ ਕੇ ਲਟਕਿਆ ਹੋਇਾ ਸੀ। 

ਰੇਵਾੜੀ ਨਿਵਾਸੀ ਸਰੋਜ ਦਾ ਵਿਆਹ 2005 ’ਚ ਮਹਿੰਦਰਗੜ੍ਹ ਨਿਵਾਸੀ ਧਰਮਿੰਦਰ ਨਾਲ ਹੋਇਆ ਸੀ। 2010 ’ਚ ਸਰੋਜ ਹਰਿਆਣਾ ਪੁਲਸ ’ਚ ਭਰਤੀ ਹੋਈ। 2018 ’ਚ ਉਹ ਹੈੱਡ ਕਾਂਸਟੇਬਲ ਬਣ ਗਈ ਸੀ। ਉਸਦੀ ਪੋਸਟਿੰਗ ਮਹਿਲਾ ਥਾਣਾ ਐੱਨ.ਆਈ.ਟੀ. ’ਚ ਸੀ। ਥਾਣਾ ਇੰਚਾਰਜ ਮੁਤਾਬਕ, ਮੰਗਲਵਾਰ ਰਾਤ 9 ਵਜੇ ਧਰਮਿੰਦਰ ਨੇ ਆਪਣੇ ਪੁੱਤਰ ਨੂੰ ਟਿਊਸ਼ਨ ਪੜ੍ਹਨ ਲਈ ਭੇਜ ਦਿੱਤਾ ਸੀ। ਜਦੋਂ ਉਹ ਟਿਊਸ਼ਨ ਤੋਂ ਵਾਪਸ ਆਇਆ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਉਸਨੂੰ ਲੱਗਾ ਕਿ ਮੰਮੀ-ਪਾਪਾ ਸੁੰਤੇ ਹੋਣਗੇ, ਇਸ ਲਈ ਉਹ ਗੁਆਂਢੀਆਂ ਘਰ ਸੋ ਗਿਆ। ਸਵੇਰੇ 7 ਵਜੇ ਜਦੋਂ ਦੁੱਧ ਵਾਲਾ ਆਇਆ ਅਤੇ 2-3 ਵਾਰ ਦਰਵਾਜ਼ੇ ਦੀ ਘੰਟੀ ਵਜਾਉਣ ’ਤੇ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਗੁਆਂਢੀਆਂ ਨੂੰ ਇਸ ਬਾਰੇ ਸੂਚਨਾ ਦਿੱਤੀ। 

ਗੁਆਂਢੀਆਂ ਨੇ ਖਿੜਕੀ ਤੋਂ ਝਾਂਕ ਕੇ ਵੇਖਿਆ ਤਾਂ ਸਰੋਜ ਬੈੱਡ ’ਤੇ ਲੇਟੀ ਹੋਈ ਸੀ ਅਤੇ ਧਰਮਿੰਦਰ ਫਾਹ ਲਗਾ ਕੇ ਲਟਕਿਆ ਹੋਇਆ ਸੀ, ਗੁਆਂਢੀਆਂ ਨੇ ਥਾਣਾ ਸੈਕਟਰ-31 ਪੁਲਸ ਨੂੰ ਸੂਚਨਾ ਦਿੱਤੀ। ਮੌਕੇ ’ਤੇ ਪੁਲਸ ਖੜਕੀ ਰਸਤੇ ਘਰ ’ਚ ਦਾਖਲ ਹੋਈ ਅਤੇ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਬੀ.ਕੇ. ਹਸਪਤਾਲ ’ਚ ਪੋਸਟਮਾਰਟਮ ਲਈ ਰੱਖਵਾ ਦਿੱਤਾ।

ਪੁਲਸ ਦੀ ਸ਼ੁਰੂਆਤ ਜਾਂਚ ’ਚ ਜੋ ਤੱਥ ਸਾਹਮਣੇ ਆਏ ਹਨ ਉਸ ਵਿਚ ਕਤਲ ਦੀ ਵਜ੍ਹਾ ਪਤੀ-ਪਤਨੀ ’ਚ ਬਹਿਸ ਹੋ ਸਕਦੀ ਹੈ। ਕਿਉਂਕਿ ਪਤਨੀ ਸਰੋਜ ਪੁਲਸ ’ਚ ਹੈੱਡ ਕਾਂਸਟੇਬਲ ਸੀ ਅਤੇ ਉਸਦੀ ਸਰਕਾਰੀ ਨੌਕਰੀ ਸੀ। ਜਦਕਿ ਪਤੀ ਖ਼ੁਦ ਦੀ ਟੈਕਸੀ ਚਲਾਉਂਦਾ ਸੀ। ਅਜਿਹੇ ’ਚ ਪਤਨੀ ਸਰੋਜ ਦੁਆਰਾ ਪਤੀ ਧਰਮਿੰਦਰ ਨੂੰ ਸਕਿਓਰ ਜਾਬ ਲੱਭਣ ਲਈ ਘਰ ’ਚ ਕਈ ਵਾਰ ਗੱਲ ਹੁੰਦੀ ਰਹਿੰਦੀ ਸੀ ਅਤੇ ਇਸੇ ਗੱਲ ਦੇ ਚਲਦੇ ਉਨ੍ਹਾਂ ਦੀ ਬਹਿਸ ਵੀ ਹੁੰਦੀ ਸੀ, ਜਿਸ ਕਾਰਨ ਘਰੇਲੂ ਕਲੇਸ਼ ਹੋਇਆ ਹੋਵੇਗਾ ਅਤੇ ਪਤਨੀ ਨੇ ਪਤਨੀ ਦਾ ਕਤਲ ਕਰਕੇ ਆਪ ਵੀ ਖ਼ੁਦਕੁਸ਼ੀ ਕਰ ਲਈ।


author

Rakesh

Content Editor

Related News