ਕਰਜ਼ੇ ਤੋਂ ਪਰੇਸ਼ਾਨ ਪਤੀ ਨੇ ਕੀਤਾ ਪਤਨੀ ਦਾ ਕਤਲ, ਫਿਰ ਆਪ ਵੀ ਚੁੱਕ ਲਿਆ ਖ਼ੌਫ਼ਨਾਕ ਕਦਮ

Friday, Feb 10, 2023 - 03:47 AM (IST)

ਕਰਜ਼ੇ ਤੋਂ ਪਰੇਸ਼ਾਨ ਪਤੀ ਨੇ ਕੀਤਾ ਪਤਨੀ ਦਾ ਕਤਲ, ਫਿਰ ਆਪ ਵੀ ਚੁੱਕ ਲਿਆ ਖ਼ੌਫ਼ਨਾਕ ਕਦਮ

ਮੁੰਬਈ (ਭਾਸ਼ਾ)- ਮੁੰਬਈ ਵਿਚ ਕਰਜ਼ੇ ਤੋਂ ਪਰੇਸ਼ਾਨ 43 ਸਾਲਾ ਵਿਅਕਤੀ ਨੇ ਵੀਰਵਾਰ ਨੂੰ ਆਪਣੇ ਘਰ ਵਿਚ ਪਤਨੀ ਦਾ ਕਥਿਤ ਤੌਰ 'ਤੇ ਕਤਲ ਕਰ ਦਿੱਤਾ ਅਤੇ ਫਿਰ ਆਪਣੀ ਜੀਵਨ ਲੀਲਾ ਵੀ ਖ਼ਤਮ ਕਰ ਲਈ। ਪੁਲਸ ਨੇ ਇਹ ਜਾਣਕਾਰੀ ਸਾਂਝੀ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਇੰਸਟਾਗ੍ਰਾਮ ਜ਼ਰੀਏ ਹੋਈ ਦੋਸਤੀ ਨੇ ਬਰਬਾਦ ਕਰ ਦਿੱਤੀ ਜ਼ਿੰਦਗੀ, ਨਾਬਾਲਗਾ ਨਾਲ ਜੋ ਹੋਇਆ ਜਾਣ ਹੋ ਜਾਵੋਗੇ ਹੈਰਾਨ

ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਦਾਦਰ ਇਲਾਕੇ ਵਿਚ ਇਕ ਚਾਲ ਵਿਚ ਦੁਪਹਿਰ ਨੂੰ ਵਾਪਰੀ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਵਿਨੋਦ ਸਮਜਿਸਕਰ ਅਤੇ ਉਸ ਦੀ ਪਤਨੀ ਸ਼ੁਭਾਂਗੀ ਦੇ ਰਿਸ਼ਤੇਦਾਰ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਨੂੰ ਬਿਸਤਰੇ 'ਤੇ ਬੇਹੋਸ਼ ਵੇਖਿਆ। ਉਨ੍ਹਾਂ ਦੱਸਿਆ ਕਿ ਸਮਜਿਸਕਰ ਨੇ ਪਤਨੀ ਦਾ ਕਤਲ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਜੋੜੇ ਦੀ 17 ਸਾਲਾ ਕੁੜੀ ਦੀ ਧੀ ਸਵੇਰੇ ਕਾਲਜ ਗਈ ਸੀ। ਸਮਜਿਸਕਰ ਨੇ ਇਕ ਸੁਸਾਈਡ ਨੋਟ ਛੱਡਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News