ਪਤੀ-ਪਤਨੀ ਨੂੰ ਬਰਾਬਰ ਵੰਡਣੀਆਂ ਚਾਹੀਦੀਆਂ ਹਨ ਘਰੇਲੂ ਜ਼ਿੰਮੇਵਾਰੀਆਂ : ਹਾਈ ਕੋਰਟ

Friday, Sep 15, 2023 - 11:56 AM (IST)

ਪਤੀ-ਪਤਨੀ ਨੂੰ ਬਰਾਬਰ ਵੰਡਣੀਆਂ ਚਾਹੀਦੀਆਂ ਹਨ ਘਰੇਲੂ ਜ਼ਿੰਮੇਵਾਰੀਆਂ : ਹਾਈ ਕੋਰਟ

ਮੁੰਬਈ (ਭਾਸ਼ਾ)- ਬੰਬਈ ਹਾਈ ਕੋਰਟ ਨੇ ਕਿਹਾ ਹੈ ਕਿ ਆਧੁਨਿਕ ਸਮਾਜ ਵਿਚ ਘਰੇਲੂ ਜ਼ਿੰਮੇਵਾਰੀਆਂ ਪਤੀ-ਪਤਨੀ ਨੂੰ ਬਰਾਬਰ ਵੰਡਣੀਆਂ ਚਾਹੀਦੀਆਂ ਹਨ। ਜਸਟਿਸ ਨਿਤਿਨ ਸਾਂਬਰੇ ਅਤੇ ਜਸਟਿਸ ਸ਼ਰਮੀਲਾ ਦੇਸ਼ਮੁੱਖ ਦੇ ਡਿਵੀਜ਼ਨ ਬੈਂਚ ਨੇ ਇਹ ਟਿੱਪਣੀ 6 ਸਤੰਬਰ ਨੂੰ 35 ਸਾਲਾ ਉਸ ਵਿਅਕਤੀ ਦੀ ਅਪੀਲ ਨੂੰ ਰੱਦ ਕਰਦਿਆਂ ਕੀਤੀ, ਜਿਸ ਵਿਚ ਉਸ ਨੇ ਤਲਾਕ ਦੀ ਅਪੀਲ ਕੀਤੀ ਸੀ। ਇਸ ਵਿਅਕਤੀ ਨੇ ਤਲਾਕ ਦੀ ਅਪੀਲ ਸਬੰਧੀ ਪਟੀਸ਼ਨ ਖਾਰਿਜ਼ ਕਰਨ ਦੇ ਪਰਿਵਾਰਕ ਅਦਾਲਤ ਦੇ ਮਾਰਚ, 2018 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ।

ਇਹ ਵੀ ਪੜ੍ਹੋ : ਦੋਸ਼ੀ ਨੇਤਾਵਾਂ ਦੇ ਚੋਣ ਲੜਨ 'ਤੇ ਲੱਗੇਗੀ ਉਮਰ ਭਰ ਦੀ ਪਾਬੰਦੀ? ਸੁਪਰੀਮ ਕੋਰਟ ਕੋਲ ਪਹੁੰਚੀ ਅਪੀਲ

ਇਸ ਵਿਅਕਤੀ ਦਾ ਵਿਆਹ 2010 ਵਿਚ ਹੋਇਆ ਸੀ। ਉਸਨੇ ਪਟੀਸ਼ਨ ਵਿਚ ਕਿਹਾ ਕਿ ਉਸਦੀ ਪਤਨੀ ਹਮੇਸ਼ਾ ਆਪਣੀ ਮਾਂ ਨਾਲ ਫੋਨ ’ਤੇ ਗੱਲਾਂ ਕਰਦੀ ਰਹਿੰਦੀ ਸੀ ਅਤੇ ਘਰ ਦਾ ਕੰਮ ਨਹੀਂ ਕਰਦੀ ਸੀ। ਦੂਜੇ ਪਾਸੇ ਔਰਤ ਨੇ ਦਾਅਵਾ ਕੀਤਾ ਕਿ ਦਫ਼ਤਰ ਤੋਂ ਪਰਤਣ ਤੋਂ ਬਾਅਦ ਉਸ ਨੂੰ ਘਰ ਦਾ ਸਾਰਾ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ ਅਤੇ ਜਦੋਂ ਉਸ ਨੇ ਆਪਣੇ ਪਰਿਵਾਰ ਨੂੰ ਇਸਦੀ ਜਾਣਕਾਰੀ ਦਿੱਤੀ ਤਾਂ ਉਸ ਨਾਲ ਦੁਰਵਿਵਹਾਰ ਕੀਤਾ ਜਾਣ ਲੱਗਾ। ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਕਿ ਮਰਦ ਅਤੇ ਔਰਤ ਦੋਵੇਂ ਨੌਕਰੀਪੇਸ਼ਾ ਸਨ ਅਤੇ ਪਤਨੀ ਤੋਂ ਘਰ ਦੇ ਸਾਰੇ ਕੰਮ ਕਰਨ ਦੀ ਉਮੀਦ ਰੱਖਣਾ ਉਲਟ ਮਾਨਸਿਕਤਾ ਨੂੰ ਦਰਸ਼ਾਉਂਦਾ ਹੈ। ਅਦਾਲਤ ਨੇ ਕਿਹਾ ਕਿ ਆਧੁਨਿਕ ਸਮਾਜ ਵਿਚ ਘਰੇਲੂ ਜ਼ਿੰਮੇਵਾਰੀਆਂ ਦਾ ਬੋਝ ਪਤੀ ਅਤੇ ਪਤਨੀ ਦੋਵਾਂ ਨੂੰ ਬਰਾਬਰ ਤੌਰ ’ਤੇ ਚੁੱਕਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News