ਮਾਮਲਾ ਸੁਲਝਾਉਣ ਲਈ ਥਾਣੇ ਬੁਲਾਏ ਪਤੀ-ਪਤਨੀ ਨੇ ਪੀਤਾ ਫਿਨਾਇਲ
Saturday, Sep 07, 2024 - 01:02 AM (IST)
ਪਾਲਘਰ — ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਪੈਸੇ ਉਧਾਰ ਦੇ ਮਾਮਲੇ 'ਚ ਥਾਣੇ ਬੁਲਾਏ ਗਏ ਪਤੀ-ਪਤਨੀ ਨੇ ਫਿਨਾਇਲ ਪੀ ਲਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮੋਹਨ ਗੋਲੇ (54) ਨੇ ਸੁਭਾਸ਼ ਉਟੇਕਰ ਨਾਂ ਦੇ ਵਿਅਕਤੀ ਨੂੰ ਪੈਸੇ ਉਧਾਰ ਦਿੱਤੇ ਸਨ। ਸੁਭਾਸ਼ ਨੇ ਕੁਝ ਹਿੱਸਾ ਅਦਾ ਕਰ ਦਿੱਤਾ ਸੀ ਪਰ ਬਾਕੀ ਰਕਮ ਅਦਾ ਕਰਨ 'ਚ ਕਥਿਤ ਤੌਰ 'ਤੇ ਟਾਲ-ਮਟੋਲ ਕਰ ਰਿਹਾ ਸੀ।
ਉਨ੍ਹਾਂ ਕਿਹਾ, “ਗੋਲੇ ਨੇ ਉਟੇਕਰ 'ਤੇ ਪੈਸੇ ਵਾਪਸ ਕਰਨ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਸਨੇ ਉੱਚ ਪੁਲਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ। ਇਸ ਦੇ ਜਵਾਬ 'ਚ ਗੋਲੇ ਨੇ ਬੁੱਧਵਾਰ ਨੂੰ ਉਨ੍ਹਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਅਸੀਂ ਗੋਲੇ, ਉਸਦੀ ਪਤਨੀ ਅਤੇ ਉਟੇਕਰ ਨੂੰ ਸੁਣਵਾਈ ਲਈ ਬੁਲਾਇਆ। ਮੁਲਾਕਾਤ ਦੌਰਾਨ ਗੋਲੇ ਜੋੜੇ ਨੇ ਫਿਨਾਇਲ ਪੀ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਜੋੜੇ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।'' ਨਾਇਗਾਓਂ ਥਾਣੇ ਦੇ ਇੰਸਪੈਕਟਰ ਰਮੇਸ਼ ਭਾਮੇ ਨੇ ਦੱਸਿਆ ਕਿ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ।