ਕਰਵਾ ਚੌਥ ''ਤੇ ਕਹਾਸੁਣੀ ਤੋਂ ਬਾਅਦ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

Monday, Oct 21, 2024 - 03:54 PM (IST)

ਕਰਵਾ ਚੌਥ ''ਤੇ ਕਹਾਸੁਣੀ ਤੋਂ ਬਾਅਦ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ

ਜੈਪੁਰ (ਭਾਸ਼ਾ)- ਕਰਵਾ ਚੌਥ ਦੀ ਰਾਤ ਕਹਾਸੁਣੀ ਤੋਂ ਬਾਅਦ ਪਤਨੀ-ਪਤਨੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਜੈਪੁਰ ਦੇ ਹਰਮਾੜਾ ਇਲਾਕੇ 'ਚ ਵਾਪਰੀ। ਪੁਲਸ ਨੇ ਦੱਸਿਆ,''ਘਨਸ਼ਾਮ ਬੁਨਕਰ (38) ਐਤਵਾਰ ਦੇਰ ਰਾਤ ਘਰ ਆਇਆ। ਉਸ ਦੀ ਪਤਨੀ ਮੋਨਾ (35) ਨਾਲ ਕਹਾਸੁਣੀ ਹੋ ਗਏ। ਅੱਧੀ ਰਾਤ ਤੋਂ ਬਾਅਦ ਮੋਨਾ ਗੁੱਸੇ 'ਚ ਘਰੋਂ ਨਿਕਲ ਗਈ। ਘਨਸ਼ਾਮ ਵੀ ਉਸ ਦੇ ਪਿੱਛੇ ਨਿਕਲ ਗਿਆ। ਕੁਝ ਦੇਰ ਬਾਅਦ ਮੋਨਾ ਨੇ ਚੱਲਦੀ ਰੇਲ ਗੱਡੀ ਅੱਗੇ ਛਾਲ ਮਾਰ ਦਿੱਤੀ।''

ਪੁਲਸ ਨੇ ਦੱਸਿਆ ਕਿ ਇਸ ਘਟਨਾ ਨਾਲ ਘਨਸ਼ਾਮ ਸਦਮੇ 'ਚ ਆ ਗਿਆ ਅਤੇ ਘਰ ਆਉਣ ਤੋਂ ਬਾਅਦ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਪਾਰੀ, ਉਸ ਸਮੇਂ ਬੱਚੇ ਵੱਖ ਕਮਰੇ 'ਚ ਸੌਂ ਰਹੇ ਸਨ। ਉਸ ਨੇ ਦੱਸਿਆ ਕਿ ਖ਼ੁਦਕੁਸ਼ੀ ਕਰਨ ਤੋਂ ਪਹਿਲੇ ਘਨਸ਼ਾਮ ਨੇ ਆਪਣੇ ਭਰਾ ਨੂੰ ਵਟਸਐੱਪ 'ਤੇ ਪਤਨੀ ਦੀ ਖ਼ੁਦਕੁਸ਼ੀ ਬਾਰੇ ਸੰਦੇਸ਼ ਭੇਜਿਆ ਸੀ। ਇੰਚਾਰਜ ਉਦੈ ਭਾਨ ਨੇ ਦੱਸਿਆ ਕਿ ਘਨਸ਼ਾਮ ਇਕ ਨਿੱਜੀ ਕੰਪਨੀ 'ਚ ਨੌਕਰੀ ਕਰਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News