ਸਿਧਾਰਥਨਗਰ ’ਚ ਵਿਆਹ ਵਾਲੀ ਰਾਤ ਲਾੜਾ-ਲਾੜੀ ਦੀ ਮੌਤ, ਪਤਨੀ ਫਰਸ਼ ਤੇ ਪਤੀ ਫਾਹੇ ’ਤੇ ਮਿਲਿਆ ਲਟਕਿਆ

Tuesday, Sep 22, 2026 - 07:43 PM (IST)

ਸਿਧਾਰਥਨਗਰ ’ਚ ਵਿਆਹ ਵਾਲੀ ਰਾਤ ਲਾੜਾ-ਲਾੜੀ ਦੀ ਮੌਤ, ਪਤਨੀ ਫਰਸ਼ ਤੇ ਪਤੀ ਫਾਹੇ ’ਤੇ ਮਿਲਿਆ ਲਟਕਿਆ

ਸਿਧਾਰਥਨਗਰ, (ਇੰਟ.)-ਸਿਧਾਰਥਨਗਰ ਦੇ ਕੋਤਵਾਲੀ ਥਾਣਾ ਖੇਤਰ ’ਚ ਵਿਆਹ ਤੋਂ ਕੁਝ ਘੰਟਿਆਂ ਬਾਅਦ ਮੰਗਲਵਾਰ ਸਵੇਰੇ ਨਵ-ਵਿਆਹੇ ਜੋੜੇ ਦੀਆਂ ਲਾਸ਼ਾਂ ਕਮਰੇ ’ਚੋਂ ਮਿਲੀਆਂ। ਪਤਨੀ ਅਨੀਤਾ ਚੌਹਾਨ (22) ਲਾਲ ਜੋੜੇ ’ਚ ਫਰਸ਼ ’ਤੇ ਪਈ ਸੀ, ਜਦਕਿ ਪਤੀ ਦੇਸ਼ਰਾਜ ਚੌਹਾਨ (24) ਦੀ ਲਾਸ਼ ਫਾਹੇ ’ਤੇ ਲਟਕੀ ਮਿਲੀ। ਪੁਲਸ ਪਹਿਲੀ ਨਜ਼ਰੇ ਪਤੀ ਵੱਲੋਂ ਪਤਨੀ ਦੀ ਹੱਤਿਆ ਤੋਂ ਬਾਅਦ ਖੁਦਕੁਸ਼ੀ ਕੀਤੇ ਜਾਣ ਦਾ ਖਦਸ਼ਾ ਪ੍ਰਗਟਾਅ ਰਹੀ ਹੈ। ਪੁਲਸ ਅਨੁਸਾਰ, ਸੋਮਵਾਰ ਨੂੰ ਦੋਵਾਂ ਨੇ ਬਾਂਸੀ ਦੇ ਟੇਕਧਰ ਬਾਬਾ ਮੰਦਰ ’ਚ ਵਿਆਹ ਕੀਤਾ ਸੀ। ਸ਼ਾਮ ਨੂੰ ‘ਬਹੁਭੋਜ’ ਹੋਇਆ, ਜੋ ਰਾਤ ਲੱਗਭਗ 11 ਵਜੇ ਤੱਕ ਚੱਲਿਆ।

ਇਸ ਤੋਂ ਬਾਅਦ ਦੋਵੇਂ ਕਮਰੇ ’ਚ ਸੌਣ ਚਲੇ ਗਏ। ਮੰਗਲਵਾਰ ਸਵੇਰੇ ਲੱਗਭਗ 7 ਵਜੇ ਅਨੀਤਾ ਦੇ ਕਮਰੇ ’ਚੋਂ ਬਾਹਰ ਨਾ ਆਉਣ ’ਤੇ ਲਾੜੇ ਦੀ ਮਾਸੀ ਮੀਨਾਕਸ਼ੀ ਉਸ ਨੂੰ ਜਗਾਉਣ ਪਹੁੰਚੀ। ਆਵਾਜ਼ ਦੇਣ ’ਤੇ ਜਵਾਬ ਨਹੀਂ ਮਿਲਿਆ। ਦਰਵਾਜ਼ਾ ਖੁੱਲ੍ਹਣ ’ਤੇ ਅੰਦਰ ਦੋਵਾਂ ਦੀਆਂ ਲਾਸ਼ਾਂ ਦੇਖ ਕੇ ਉਸ ਨੇ ਰੌਲਾ ਪਾਇਆ। ਦੇਸ਼ਰਾਜ ਜਨੀਆਜੋਤ ਅਤੇ ਅਨੀਤਾ ਕੜਜਹਵਾ ਪਿੰਡ ਦੀ ਰਹਿਣ ਵਾਲੀ ਸੀ। ਦੇਸ਼ਰਾਜ ਦਿੱਲੀ ’ਚ ਇਕ ਦੁਕਾਨ ’ਤੇ ਕੰਮ ਕਰਦਾ ਸੀ। ਲੱਗਭਗ 15 ਦਿਨ ਪਹਿਲਾਂ ਉਹ ਘਰ ਪਰਤਿਆ ਸੀ। ਪੁਲਸ ਘਟਨਾ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ।


author

Shubam Kumar

Content Editor

Related News