RBI ਨੇ 2 ਨੀਲਾਮੀਆਂ ਰਾਹੀਂ ਜੁਟਾਏ 2.90 ਲੱਖ ਕਰੋੜ ਰੁਪਏ

Thursday, Sep 17, 2026 - 05:22 PM (IST)

RBI ਨੇ 2 ਨੀਲਾਮੀਆਂ ਰਾਹੀਂ ਜੁਟਾਏ 2.90 ਲੱਖ ਕਰੋੜ ਰੁਪਏ

ਬਿਜ਼ਨੈੱਸ ਡੈਸਕ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ 2 ਵੈਰੀਏਬਲ ਰੇਟ ਰਿਵਰਸ ਰੈਪੋ (ਵੀ. ਆਰ. ਆਰ. ਆਰ.) ਨੀਲਾਮੀਆਂ ਰਾਹੀਂ ਬੁੱਧਵਾਰ ਨੂੰ 2.90 ਲੱਖ ਕਰੋੜ ਰੁਪਏ ਦੀ ਨਕਦੀ ਜੁਟਾਈ। ਕੇਂਦਰੀ ਬੈਂਕ ਨੂੰ ਪਹਿਲੀ ਨੀਲਾਮੀ ’ਚ 2.50 ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ 3,17,088 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ। ਹਾਲਾਂਕਿ 5.24 ਫੀਸਦੀ ਦੀ ‘ਕੱਟ-ਆਫ’ ਦਰ ਅਤੇ ਵੇਟਿਡ ਔਸਤ ਦਰ ’ਤੇ ਸਿਰਫ 2,50,025 ਕਰੋੜ ਰੁਪਏ ਸਵੀਕਾਰ ਕੀਤੇ ਗਏ।

ਇਹ ਵੀ ਪੜ੍ਹੋ : 12 ਸਾਲ ਬਾਅਦ EPFO ਮੁਲਾਜ਼ਮਾਂ ਨੂੰ ਵੱਡੀ ਰਾਹਤ, ਸਰਕਾਰ ਨੇ ਤਨਖ਼ਾਹ ਹੱਦ 'ਚ ਕੀਤਾ ਵਾਧਾ

ਦੂਜੀ ਨੀਲਾਮੀ ’ਚ ਕੇਂਦਰੀ ਬੈਂਕ ਨੂੰ ਘੱਟ ਹੁੰਗਾਰਾ ਮਿਲਿਆ। ਇਸ ’ਚ ਇਕ ਲੱਖ ਕਰੋੜ ਰੁਪਏ ਦੀ ਨੋਟੀਫਾਈਡ ਰਾਸ਼ੀ ਦੇ ਮੁਕਾਬਲੇ 40,302 ਕਰੋੜ ਰੁਪਏ ਦੀਆਂ ਬੋਲੀਆਂ ਮਿਲੀਆਂ, ਜਿਨ੍ਹਾਂ ਨੂੰ ਉਸ ਨੇ ਪੂਰੀ ਤਰ੍ਹਾਂ ਸਵੀਕਾਰ ਕਰ ਲਿਆ। ਬੈਂਕਿੰਗ ਪ੍ਰਣਾਲੀ ’ਚ 15 ਸਤੰਬਰ ਤੱਕ ਕਰੀਬ 9.85 ਲੱਖ ਕਰੋੜ ਰੁਪਏ ਦੀ ਵਾਧੂ ਨਕਦੀ ਹੋਣ ਦਾ ਅੰਦਾਜ਼ਾ ਹੈ।

ਇਹ ਵੀ ਪੜ੍ਹੋ : ਹਸਪਤਾਲਾਂ 'ਚ 325 ਰੁਪਏ 'ਚ ਵਿਕ ਰਹੀ 11 ਰੁਪਏ ਵਾਲੀ IV ! 'ਲੁੱਟ' ਖ਼ਿਲਾਫ਼ ਸ਼ਿਕੰਜਾ ਕੱਸਣ ਦੀ ਤਿਆਰੀ 'ਚ ਤੁਕਾਰਾਮ ਮੁੰਡੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Harinder Kaur

Content Editor

Related News