ਮਹਿਲਾ ਸਰਪੰਚ ਦੇ ਪਤੀ ਕੁਲਜੀਤ ਸੰਧੂ ਦੀ ਮੌਤ ਦੇ ਮਾਮਲੇ ''ਚ CBI ਜਾਂਚ ਦੀ ਉੱਠੀ ਮੰਗ

Monday, Sep 28, 2026 - 11:44 AM (IST)

ਮਹਿਲਾ ਸਰਪੰਚ ਦੇ ਪਤੀ ਕੁਲਜੀਤ ਸੰਧੂ ਦੀ ਮੌਤ ਦੇ ਮਾਮਲੇ ''ਚ CBI ਜਾਂਚ ਦੀ ਉੱਠੀ ਮੰਗ

ਅੰਮ੍ਰਿਤਸਰ (ਬਾਠ)- ਅਜਨਾਲਾ ਦੇ ਪਿੰਡ ਮਹਿਮਦ ਮੰਦਰਾਵਾਲਾ ਦੀ ਸਰਪੰਚ ਦੇ ਪਤੀ ਅਤੇ ਸਾਬਕਾ ਫ਼ੌਜੀ ਕੁਲਜੀਤ ਸਿੰਘ ਸੰਧੂ ਦੀ ਮੌਤ ਦਾ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪੰਜਾਬ ਸਰਕਾਰ ਤੋਂ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਪਰਿਵਾਰ ਨਾਲ ਪ੍ਰੈੱਸ ਕਾਨਫ਼ਰੰਸ ਦੌਰਾਨ ਔਜਲਾ ਨੇ ਕਿਹਾ ਕਿ ਜੇਕਰ ਪੰਜਾਬ ਪੁਲਸ ਮਾਮਲੇ ਦੀ ਤਹਿ ਤੱਕ ਪਹੁੰਚਣ ’ਚ ਸਮਰੱਥ ਨਹੀਂ ਹੈ ਤਾਂ ਸਰਕਾਰ ਨੂੰ ਜਾਂਚ ਸੀ. ਬੀ. ਆਈ. ਨੂੰ ਸੌਂਪ ਦੇਣੀ ਚਾਹੀਦੀ ਹੈ। ਔਜਲਾ ਨੇ ਕਿਹਾ ਕਿ ਕੁਲਜੀਤ ਸਿੰਘ ਦੇ ਲਾਪਤਾ ਹੋਣ ਤੋਂ ਬਾਅਦ ਉਨ੍ਹਾਂ ਦਾ ਮੋਬਾਈਲ ਕਈ ਘੰਟਿਆਂ ਤੱਕ ਐਕਟਿਵ ਰਿਹਾ। ਪਰਿਵਾਰ ਮੁਤਾਬਕ ਕਰੀਬ 14-15 ਘੰਟਿਆਂ ਤੱਕ ਮੋਬਾਈਲ ਚੱਲਦਾ ਰਿਹਾ ਪਰ ਪੁਲਸ ਉਨ੍ਹਾਂ ਦੀ ਸਹੀ ਲੋਕੇਸ਼ਨ ਦਾ ਪਤਾ ਨਹੀਂ ਲਾ ਸਕੀ। ਉਨ੍ਹਾਂ ਸਵਾਲ ਕੀਤਾ ਕਿ ਅੱਜ ਪੁਲਸ ਕੋਲ ਆਧੁਨਿਕ ਤਕਨੀਕ ਅਤੇ ਮੋਬਾਈਲ ਟ੍ਰੇਸਿੰਗ ਦੀ ਸਹੂਲਤ ਮੌਜੂਦ ਹੋਣ ਦੇ ਬਾਵਜੂਦ 20-25 ਕਿਲੋਮੀਟਰ ਦੇ ਘੇਰੇ ’ਚ ਇਕ ਵਿਅਕਤੀ ਨੂੰ ਸਮੇਂ ਸਿਰ ਕਿਉਂ ਨਹੀਂ ਲੱਭਿਆ ਜਾ ਸਕਿਆ?

ਇਹ ਵੀ ਪੜ੍ਹੋ- ਪੰਜਾਬ 'ਚ ਸੋਮਵਾਰ ਨੂੰ ਵੀ ਸਰਕਾਰੀ ਛੁੱਟੀ !

ਕੁਲਜੀਤ ਸਿੰਘ ਸੰਧੂ 21 ਸਤੰਬਰ ਨੂੰ ਘਰੋਂ ਨਿਕਲੇ ਸਨ ਪਰ ਵਾਪਸ ਨਹੀਂ ਪਰਤੇ। ਪਰਿਵਾਰ ਵੱਲੋਂ ਭਾਲ ਕਰਨ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। 23 ਸਤੰਬਰ ਨੂੰ ਰਾਮਦਾਸ ਇਲਾਕੇ ਨੇੜੇ ਸੜਕ ਕਿਨਾਰੇ ਉਨ੍ਹਾਂ ਦੀ ਲਾਸ਼ ਬਰਾਮਦ ਹੋਈ। ਪਰਿਵਾਰ ਵੱਲੋਂ ਘਟਨਾ ਨੂੰ ਸਿਰਫ਼ ਸੜਕ ਹਾਦਸਾ ਮੰਨਣ ’ਤੇ ਵੀ ਸਵਾਲ ਉਠਾਏ ਗਏ ਹਨ। ਔਜਲਾ ਨੇ ਕਿਹਾ ਕਿ ਪੋਸਟਮਾਰਟਮ ਹੋ ਚੁੱਕਾ ਹੈ ਅਤੇ ਮੌਤ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਣਾ ਚਾਹੀਦਾ ਹੈ। ਔਜਲਾ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਸੰਭਵ ਕਾਨੂੰਨੀ ਕਦਮ ਚੁੱਕਣਗੇ ਅਤੇ ਲੋੜ ਪਈ ਤਾਂ ਮਾਮਲਾ ਕੋਰਟ ਤੱਕ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਲੋੜ ਪੈਣ ’ਤੇ ਸੰਘਰਸ਼ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਪੰਜਾਬ 'ਚ DOUBLE MURDER, ਘਰ 'ਚੋਂ ਮਿਲੀਆਂ ਮਾਂ-ਧੀ ਦੀਆਂ ਲਾਸ਼ਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

Shivani Bassan

Content Editor

Related News