ਮਨੁੱਖੀ ਤਸਕਰੀ ਦਾ ਪਰਦਾਫਾਸ਼, ਚਾਰ ਕੁੜੀਆਂ ਨੂੰ ਬਚਾਇਆ ਗਿਆ
Friday, Jul 12, 2024 - 03:08 PM (IST)
ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਪੁਲਸ ਨੇ ਬਾਰਾਮੂਲਾ ਜ਼ਿਲ੍ਹੇ 'ਚ ਮਨੁੱਖੀ ਤਸਕਰੀ ਗਿਰੋਹ ਦਾ ਪਰਦਾਫਾਸ਼ ਕਰ ਕੇ ਚਾਰ ਕੁੜੀਆਂ ਨੂੰ ਬਚਾਇਆ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਬਾਰਾਮੂਲਾ ਪੁਲਸ ਨੇ ਬਾਰਾਮੂਲਾ ਦੇ ਉਸ਼ਕੁਰਾ 'ਚ ਚੱਲ ਰਹੇ ਮਨੁੱਖੀ ਤਸਕਰੀ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਬਾਰਾਮੂਲਾ ਦੇ ਰਹਿਣ ਵਾਲੇ ਸ਼ਕੀਲ ਅਹਿਮਦ ਭੱਟ ਅਤੇ ਮੇਹਰਾਜ-ਉ-ਦੀਨ ਤੰਤਰੇ ਨਾਮੀ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਉਸ਼ਕੁਰਾ ਵਾਸੀ ਸ਼ਕੀਲ ਅਹਿਮਦ ਭੱਟ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਬਾਹਰ ਦੀਆਂ ਕੁੜੀਆਂ ਦੀ ਤਸਕਰੀ ਅਤੇ ਸ਼ੋਸ਼ਣ 'ਚ ਸ਼ਾਮਲ ਸੀ।
ਪੁਲਸ ਨੇ ਬਿਆਨ 'ਚ ਕਿਹਾ,''ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਇਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਟੀਮ ਨੇ ਦੋਸ਼ੀ ਦੇ ਰਿਹਾਇਸ਼ੀ ਘਰ ਛਾਪਾ ਮਾਰਿਆ, ਜਿਸ 'ਚ ਤਿੰਨ ਕੁੜੀਆਂ ਨੂੰ ਬਰਾਮਦ ਕੀਤਾ ਗਿਆ, ਜੋ ਰੋਹਿੰਗੀਆ ਬਰਮਾ ਦੀਆਂ ਹਨ। ਮੈਜਿਸਟ੍ਰੇਟ ਅਤੇ ਮਹਿਲਾ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਤਲਾਸ਼ੀ ਲਈ ਗਈ।'' ਪੁਲਸ ਨੇ ਕਿਹਾ ਕਿ ਪੁੱਛ-ਗਿੱਛ ਦੌਰਾਨ ਸ਼ਕੀਲ ਨੇ ਕਨਲੀ ਬਾਗ ਵਾਸੀ ਮੇਹਰਾਜ ਅਹਿਮਦ ਤਾਂਤਰੇ ਨੂੰ ਇਕ ਕੁੜੀ ਵੇਚਣ ਦੀ ਗੱਲ ਸਵੀਕਾਰ ਕੀਤੀ। ਤਾਂਤਰੇ ਦੇ ਘਰ ਛਾਪੇਮਾਰੀ ਤੋਂ ਬਾਅਦ ਇਕ ਹੋਰ ਪੀੜਤ, ਬਰਮਾ ਰੋਹਿੰਗੀਆ ਦੀ ਇਕ ਕੁੜੀ ਬਰਾਮਦ ਹੋਈ ਅਤੇ ਤਾਂਤਰੇ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।'' ਪੁਲਸ ਨੇ ਸ਼ਕੀਲ ਅਤੇ ਤਾਂਤਰੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਨੁੱਖੀ ਤਸਕਰੀ ਰੈਕੇਟ 'ਚ ਸ਼ਾਮਲ ਹੋਰ ਸ਼ੱਕੀਆਂ ਨੂੰ ਫੜਨ ਲਈ ਜਾਂਚ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e