ਹੁਵਾਵੇਈ ਨੇ ਇਸ ਸਾਲ ਮਈ ਦੇ ਅੰਤ ਤਕ ਵੇਚੇ 10 ਕਰੋੜ ਸਮਾਰਟਫੋਨ

Friday, Jun 21, 2019 - 11:12 PM (IST)

ਹੁਵਾਵੇਈ ਨੇ ਇਸ ਸਾਲ ਮਈ ਦੇ ਅੰਤ ਤਕ ਵੇਚੇ 10 ਕਰੋੜ ਸਮਾਰਟਫੋਨ

ਨਵੀਂ ਦਿੱਲੀ— ਚੀਨ ਦੀ ਦਿੱਗਜ ਕੰਪਨੀ ਹੁਵਾਵੇਈ ਨੇ ਇਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਸ ਨੇ ਇਸ ਸਾਲ 30 ਮਈ ਤਕ 100 ਮਿਲੀਅਨ (10 ਕਰੋੜ) ਸਮਾਰਟ ਦੀ ਸ਼ਾਪਿੰਗ ਕੀਤੀ ਹੈ। ਹੁਵਾਵੇਈ ਕੰਜ਼ਿਊਮਰ ਬਿਜਨੈਸ ਗਰੁੱਪ ਸਮਾਰਟਫੋਨ ਪ੍ਰੋਡਕਟਸ ਲਾਈਨ ਦੇ ਪ੍ਰੈਸਿਡੈਂਟ ਹੇ ਗੈਂਗ ਨੇ ਚੀਨ ਦੇ ਵੁਹਾਨ 'ਚ ਆਯੋਜਿਤ ਇਕ ਲਾਂਚ ਈਵੈਂਟ 'ਚ ਕੰਪਨੀ ਨੇ ਆਪਣੇ ਨੋਵਾ 5 ਫੋਨ ਤੋਂ ਪਰਦਾ ਚੁੱਕਿਆ, ਜਿਸ 'ਚ ਕੰਪਨੀ ਨੇ ਹੁਵਾਵੇਈ ਦੇ ਹੀ ਨਵੇਂ 7-ਨੈਨੋਮੀਟਰ ਚਿੱਪਸੈਟ ਕਿਰਿਨ 810 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਹੈ।

ਦੱਸ ਦਈਏ ਕਿ ਹਾਲ ਹੀ 'ਚ ਹੋਏ ਹੁਵਾਵੇਈ ਦੇ ਫਾਊਂਡਰ ਤੇ ਸੀ.ਈ.ਓ. ਰੈਨ ਜੇਂਗਫੇਈ ਨੇ ਹਾਲ ਹੀ 'ਚ ਕਿਹਾ ਸੀ ਕਿ ਉਸ ਦੇ ਮੋਬਾਈਲ ਦੀ ਵਿਕਰੀ 40 ਫੀਸਦੀ ਘਟੀ ਹੈ ਤੇ ਇਸ ਸਾਲ ਕੰਪਨੀ ਆਪਣਾ ਰੈਵਨਿਊ ਟਾਰਗੇਟ ਹਾਸਲ ਕਰਨ ਤੋਂ ਖੁੰਝ ਸਕਦੀ ਹੈ। ਸਮਾਰਟਫੋਨ ਦੀ ਘਟਦੀ ਵਿਕਰੀ ਤੋਂ ਨਜਿੱਠਣ ਲਈ ਕੰਪਨੀ ਦੇ ਵੈਂਡਰਸ ਨੇ ਇਕ ਖਾਸ ਫਾਰਮੂਲਾ ਪੇਸ਼ ਕੀਤਾ ਹੈ। ਵੈਂਡਰਸ ਇਕ ਵਾਰੰਟੀ ਪ੍ਰੋਗਰਾਮ ਲੈ ਕੇ ਆਏ ਹਨ, ਜਿਸ ਦੇ ਤਹਿਤ ਉਨ੍ਹਾਂ ਵਾਅਦਾ ਕੀਤਾ ਹੈ ਕਿ ਜੇਕਰ ਸਮਾਰਟਫੋਨ ਖਰੀਦਣ ਦੇ 2 ਸਾਲ ਦੇ ਅੰਦਰ ਉਸ 'ਚ ਫੇਸਬੁੱਕ, ਵਟਸਐਪ, ਯੂਟਿਊਬ, ਜੀਮੇਲ, ਇੰਸਟਾਗ੍ਰਾਮ ਵਰਗੇ ਪਾਪੂਲਰ ਐਪ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਹ ਸਮਾਰਟਫੋਨ ਦੀ ਪੂਰੀ ਕੀਮਤ ਗਾਹਕਾਂ ਨੂੰ ਰਿਫੰਡ ਕਰਨਗੇ। ਦੱਸ ਦਈਏ ਕਿ ਕੰਪਨੀ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਤੇਜੀ ਨਾਲ ਗ੍ਰੋਥ ਕਰ ਰਹੀ ਹੈ ਤੇ ਕੰਪਨੀ ਨੇ ਪਹਿਲੀ ਵਾਰ 100 ਅਰਬ ਡਾਲਰ ਦੇ ਰੈਵਨਿਊ ਲੈਵਲ ਨੂੰ ਪਾਰ ਕਰ ਕੀਤਾ ਹੈ। ਅਮਰੀਕੀ ਪਾਬੰਦੀ ਤੋਂ ਬਾਅਦ ਕੰਪਨੀ ਨੂੰ ਵੱਡਾ ਝਟਕਾ ਲੱਗਾ ਹੈ।


author

Inder Prajapati

Content Editor

Related News