ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਏਗੀ ਆਪਣਾ ਸਿੱਖਿਆ ਬੋਰਡ

04/01/2023 4:26:27 PM

ਕੈਥਲ- ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਆਪਣਾ ਸਿੱਖਿਆ ਬੋਰਡ ਬਣਾਏਗੀ। ਦਰਅਸਲ ਕਮੇਟੀ ਅਧੀਨ ਆਉਣ ਵਾਲੇ ਸਾਰੇ ਸਿੱਖਿਆ ਸੰਸਥਾਵਾਂ ਦੇ ਸੰਚਾਲਣ ਲਈ ਵੱਖਰਾ ਸਿੱਖਿਆ ਬੋਰਡ ਬਣਾਇਆ ਜਾਵੇਗਾ। ਜਿਸ 'ਚ ਚੰਗੀ ਸਿੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਦਿੱਤੀ।

ਕੈਥਲ ਪਹੁੰਚੇ ਕਮੇਟੀ ਦੇ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੇ ਸਿੱਖਿਆ ਸੰਸਥਾਵਾਂ ਦੇ ਸੰਚਾਲਣ ਸਬੰਧੀ ਪ੍ਰਕਿਰਿਆ 'ਤੇ ਕਿਹਾ ਕਿ ਸਾਡਾ ਇਕ ਸਿੱਖਿਆ ਬੋਰਡ ਬਣੇਗਾ। ਉਸ ਵਿਚ ਸਮਾਜ ਦੇ ਪੜ੍ਹੇ-ਲਿਖੇ ਲੋਕ, ਯੂਨੀਵਰਸਿਟੀਆਂ ਤੋਂ ਸੇਵਾਮੁਕਤ ਅਧਿਕਾਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ। ਗਠਿਤ ਬੋਰਡ ਦੇ ਮਾਧਿਅਮ ਤੋਂ ਹੀ ਸਿੱਖਿਅਕ ਸੰਸਥਾਵਾਂ ਦਾ ਸੰਚਾਲਣ ਹੋਵੇਗਾ। ਨਿਯਮਾਂ ਮੁਤਾਬਕ ਇਨ੍ਹਾਂ ਨੂੰ ਕਮੇਟੀ ਦੇ ਅਧੀਨ ਲਿਆ ਜਾ ਰਿਹਾ ਹੈ। ਸਿੱਖਿਆ ਸੰਸਥਾਵਾਂ ਵਿਚ ਬੱਚਿਆਂ ਅਤੇ ਸਟਾਫ਼ ਨੂੰ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। 

PunjabKesari

ਦੱਸ ਦੇਈਏ ਕਿ ਹਰਿਆਣਾ ਵਿਚ ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ 5 ਸਿੱਖਿਆ ਸੰਸਥਾਵਾਂ ਚੱਲ ਰਹੇ ਹਨ। ਇਸ ਵਿਚ ਦੋ ਕਾਲਜ ਅਤੇ ਤਿੰਨ ਸਕੂਲ ਹਨ। ਇਸ ਤੋਂ ਇਲਾਵਾ ਇਕ ਨਿਰਮਾਣ ਅਧੀਨ ਮੈਡੀਕਲ ਕਾਲਜ ਮੀਰੀ-ਪੀਰੀ ਵੀ ਹੈ। ਇੱਥੇ ਸਿਰਫ਼ ਹਸਪਤਾਲ ਚੱਲ ਰਿਹਾ ਹੈ। ਮੈਡੀਕਲ ਕਾਲਜ ਚਲਾਏ ਜਾਣ ਸਬੰਧੀ ਅਜੇ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ। ਹਰਿਆਣਾ ਕਮੇਟੀ ਨੇ ਇਨ੍ਹਾਂ ਵਿਚੋਂ 2 ਸੰਸਥਾਵਾਂ ਨਰਸਿੰਗ ਕਾਲਜ ਨੂੰ ਪਹਿਲਾਂ ਆਪਣੇ ਅਧੀਨ ਕਰ ਲਿਆ ਸੀ, ਜਦਕਿ ਸ਼ੁੱਕਰਵਾਰ ਨੂੰ ਕੈਥਲ ਦੇ ਸਕੂਲ ਨੂੰ ਵੀ ਆਪਣੇ ਅਧੀਨ ਕਰ ਲਿਆ।


Tanu

Content Editor

Related News