17.50 ਕਰੋੜ ਦੇ ਟੀਕੇ ਨਾਲ ਬਚੀ ਹਿਰਦੇਆਂਸ਼ ਦੀ ਜਾਨ, ਕੰਪਨੀ ਤੇ ਪੁਲਸ ਦੀ ਮਦਦ ਨਾਲ ਬੱਚੇ ਨੂੰ ਮਿਲੀ ਨਵੀ ਜ਼ਿੰਦਗੀ
Thursday, May 16, 2024 - 11:53 AM (IST)
ਭਰਤਪੁਰ- ਭਰਤਪੁਰ ਦਾ ਰਹਿਣ ਵਾਲਾ ਹਿਰਦੇਆਂਸ਼ ਕਾਫੀ ਲੰਬੇ ਸਮੇਂ ਤੋਂ ਸਪਾਈਨਲ ਮਸਕੁਲਰ ਐਟ੍ਰੋਫੀ ਨਾਮੀ ਬੀਮਾਰੀ ਤੋਂ ਜੂਝ ਰਿਹਾ ਸੀ। ਇਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਟੀਕੇ ਦੀ ਲੋੜ ਸੀ। ਟੀਕਾ ਇੰਨਾ ਮਹਿੰਗਾ ਸੀ ਕਿ ਹਿਰਦੇਆਂਸ਼ ਦੇ ਮਾਤਾ-ਪਿਤਾ ਇਸ ਟੀਕੇ ਦਾ ਖ਼ਰਚਾ ਨਹੀਂ ਚੁੱਕ ਸਕੇ। ਇਸ ਲਈ ਸੋਸ਼ਲ ਮੀਡੀਆ ਅਤੇ ਆਮ ਲੋਕਾਂ ਵਲੋਂ ਵੱਖ-ਵੱਖ ਤਰ੍ਹਾਂ ਦੀ ਮੁਹਿੰਮ ਚਲਾ ਕੇ ਕਰਾਊਡ ਫਡਿੰਗ ਰਾਹੀਂ ਪੈਸੇ ਇਕੱਠੇ ਕੀਤੇ ਗਏ। ਹਿਰਦੇਆਂਸ਼ ਦੀ ਜਾਨ ਬਚਾਉਣ ਲਈ ਜਿੱਥੇ ਲੋਕਾਂ ਦੀ ਮਦਦ ਕੰਮ ਆਈ ਉੱਥੇ ਹੀ ਕੰਪਨੀ ਨੇ ਵੀ ਸਪੈਸ਼ਲ ਡਿਸਕਾਊਂਟ ਦਿੰਦੇ ਹੋਏ 8.3 ਕਰੋੜ ਰੁਪਏ 'ਚ ਇਹ ਟੀਕਾ ਦਿੱਤਾ।
ਇਹ ਵੀ ਪੜ੍ਹੋ- ਬੱਚੇ ਨੂੰ ਲੱਗਾ 17.5 ਕਰੋੜ ਰੁਪਏ ਦਾ ਟੀਕਾ, ਹੁਣ ਬਚ ਜਾਵੇਗੀ ਮਾਸੂਮ ਹਿਰਦੇਆਂਸ਼ ਦੀ ਜਾਨ
ਰਾਜਸਥਾਨ ਦੀ ਰਾਜਧਾਨੀ ਜੈਪੁਰ ਦੇ ਜੇ. ਕੇ. ਲੋਨ ਹਸਪਤਾਲ ਵਿਚ ਇਸ ਦੁਰਲੱਭ ਬੀਮਾਰੀ ਨਾਲ ਜੂਝ ਰਹੇ ਹਿਰਦੇਆਂਸ਼ ਨੂੰ ਇਹ ਟੀਕਾ ਲਾਇਆ ਗਿਆ। ਪੁਲਸ ਮਹਿਕਮੇ ਨੇ ਵੀ ਬੱਚੇ ਦੇ ਟੀਕੇ ਲਈ 5 ਕਰੋੜ ਰੁਪਏ ਇਕੱਠੇ ਕੀਤੇ। ਬਾਕੀ ਰਾਸ਼ੀ ਕਰਾਊਡ ਫੰਡਿੰਗ ਤੋਂ ਮਿਲੀ। ਰਾਜਸਥਾਨ ਪੁਲਸ 'ਚ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਕਰਾਊਡ ਫੰਡਿੰਗ ਜ਼ਰੀਏ ਮਦਦ ਕੀਤੀ ਗਈ। ਜੇ. ਕੇ. ਲੋਨ ਹਸਪਤਾਲ ਵਿਚ ਰੇਅਰ ਡਿਜੀਜ਼ ਯੂਨਿਟ ਦੇ ਇੰਚਾਰਜ ਡਾ. ਪ੍ਰਿਯਾਂਸ਼ੂ ਮਾਥੁਰ ਅਤੇ ਉਨ੍ਹਾਂ ਦੀ ਟੀਮ ਨੇ ਹਿਰਦੇਆਂਸ਼ ਨੂੰ ਜੋਲ ਗੇਨੇਸਮਾ ਟੀਕਾ ਲਾਇਆ, ਜਿਸ ਨੂੰ ਅਮਰੀਕਾ ਤੋਂ ਮੰਗਵਾਇਆ ਗਿਆ ਸੀ। ਫ਼ਿਲਹਾਲ ਟੀਕਾ ਲੱਗਣ ਮਗਰੋਂ ਹਿਰਦੇਆਂਸ਼ ਹੁਣ ਬਿਲਕੁੱਲ ਠੀਕ ਹੈ। ਹਿਰਦੇਆਂਸ਼ ਰਾਜਸਥਾਨ ਵਿਚ ਅਜਿਹਾ ਤੀਜਾ ਬੱਚਾ ਹੈ, ਜਿਸ ਨੂੰ ਇਹ ਟੀਕਾ ਲਾਇਆ ਗਿਆ ਹੈ। ਉਸ ਦੇ ਪਿਤਾ ਕਾਫੀ ਖੁਸ਼ ਹਨ।
ਇਹ ਵੀ ਪੜ੍ਹੋ- ਵਿਦੇਸ਼ੀ ਰੇਡੀਓ ਅਤੇ ਟੀ. ਵੀ . ’ਤੇ ਪੰਜਾਬੀ ਐੱਨ. ਆਰ. ਆਈਜ਼. ਦਾ ਰੌਲਾ, ਵੋਟ ਪਾਉਣ ’ਚ ਫਾਡੀ
ਦੱਸ ਦੇਈਏ ਕਿ ਸਪਾਈਨਲ ਮਸਕੁਲਰ ਐਟ੍ਰੋਫੀ ਨਾਮੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਹੋ ਜਾਂਦੀਆਂ ਹਨ। ਇਸ ਬੀਮਾਰੀ ’ਚ ਸਿਰਫ਼ ਇਕ ਵਿਸ਼ੇਸ਼ ਟੀਕਾ ਹੀ ਅਸਰ ਕਰਦਾ ਹੈ, ਜੋ ਅਮਰੀਕਾ ਤੋਂ ਮੰਗਵਾਉਣਾ ਪੈਂਦਾ ਹੈ। ਇਹ ਟੀਕਾ ਬੱਚਿਆਂ ਦੀਆਂ ਮਾਸਪੇਸ਼ੀਆਂ ਨੂੰ ਕਮਜ਼ੋਰ ਕਰਕੇ ਉਨ੍ਹਾਂ ਨੂੰ ਹਿੱਲਣ-ਜੁਲਣ ਤੇ ਸਾਹ ਲੈਣ ’ਚ ਸਮੱਸਿਆ ਪੈਦਾ ਕਰਨ ਵਾਲੇ ਜੀਨਾਂ ਨੂੰ ਬੇਅਸਰ ਕਰ ਦਿੰਦਾ ਹੈ। ਭਾਵ ਇਹ ਨਸ ਸੈੱਲਾਂ ਲਈ ਜ਼ਰੂਰੀ ਪ੍ਰੋਟੀਨ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਬੱਚਿਆਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਆਮ ਵਾਂਗ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਬੈਲਗੱਡੀ ਰਾਹੀਂ ਵੋਟਾਂ ਮੰਗਣ ਨਿਕਲੇ ਨੇਤਾਜੀ, ਬੋਲੇ- ਬਿਜਲੀ ਅਤੇ ਖਾਦ ਫਰੀ, ਕਿਸਾਨਾਂ ਨੂੰ ਦੇਵਾਂਗੇ ਪੈਨਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e