''ਕੋਰੋਨਾ ਲੱਛਣ ਦਿੱਸਣ ''ਤੇ ਵਿਧਾਇਕ ਕਰਵਾਉਣ ਕੋਰੋਨਾ ਟੈਸਟ, ਸਦਨ ''ਚ ਨਾ ਆਉਣ''

09/08/2020 4:42:28 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਹੀ ਦਿਨ ਇਕ ਵਿਧਾਇਕ ਰੀਤਾ ਧੀਮਾਨ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਭਾਜੜਾਂ ਪੈ ਗਈਆਂ ਹਨ। ਪਹਿਲੇ ਹੀ ਦਿਨ ਵਿਧਾਨ ਸਭਾ ਸਟਾਫ਼ ਦੀ ਲਾਪ੍ਰਵਾਹੀ ਸਾਹਮਣੇ ਆਉਣ ਤੋਂ ਬਾਅਦ ਵਿਧਾਨ ਸਭਾ ਸਪੀਕਰ ਵਿਪਿਨ ਸਿੰਘ ਪਰਮਾਰ ਨੇ ਸਦਨ ਵਿਚ ਜਾਰੀ ਬਿਆਨ 'ਚ ਕਿਹਾ ਕਿ ਅਣਗਿਹਲੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਉਨ੍ਹਾਂ ਨੇ ਅੱਜ ਇੱਥੇ ਕਿਹਾ ਕਿ ਕਿਸੇ ਵੀ ਮੈਂਬਰ ਨੂੰ ਜੇਕਰ ਕੋਰੋਨਾ ਦੇ ਲੱਛਣ ਲੱਗਦੇ ਹਨ ਤਾਂ ਉਹ ਖ਼ੁਦ ਨੂੰ ਇਕਾਂਤਵਾਸ ਕਰਨ ਅਤੇ ਟੈਸਟ ਕਰਵਾਉਣ। ਇੱਥੇ ਆ ਕੇ ਦੂਜਿਆਂ ਦੀਆਂ ਜਾਨਾਂ ਨੂੰ ਖ਼ਤਰਾ ਨਾ ਪੈਦਾ ਕਰਨ। ਵਿਗਿਆਨਕ ਅਧਿਐਨ ਦੇ ਆਧਾਰ 'ਤੇ ਜਾਰੀ ਐੱਸ. ਓ. ਪੀ. ਮੁਤਾਬਕ ਸਾਰੇ ਲੋਕਾਂ ਨੂੰ ਆਪਣੀ ਕੁਦਰਤੀ ਲੈਅ ਵਿਚ ਗੱਲ ਕਰਨੀ ਚਾਹੀਦੀ ਹੈ। ਵਧੇਰੇ ਜ਼ੋਰ ਨਾਲ ਗੱਲ ਕਰਨ 'ਤੇ ਵੀ ਕੋਰੋਨਾ ਵਾਇਰਸ ਦਾ ਖ਼ਤਰਾ ਪੈਦਾ ਹੋ ਸਕਦਾ ਹੈ। 

ਪਰਮਾਰ ਨੇ ਕਿਹਾ ਕਿ ਅਸੀਂ ਸਾਰੇ ਜਨ ਪ੍ਰਤੀਨਿਧੀ ਹਾਂ ਅਤੇ ਰੋਜ਼ਾਨਾ ਜਨਤਾ ਨੂੰ ਮਿਲਦੇ ਹਾਂ। ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਅਸੀਂ ਜਨਤਾ ਨੂੰ ਕੋਰੋਨਾ ਨਾ ਦੇਈਏ ਸਗੋਂ ਉਨ੍ਹਾਂ ਨੂੰ ਕੋਰੋਨਾ ਤੋਂ ਬਚਾਅ ਲਈ ਉਤਸ਼ਾਹਿਤ ਕਰੀਏ। ਉਨ੍ਹਾਂ ਨੇ ਕਿਹਾ ਕਿ ਸਦਨ ਵਿਚ ਆਉਣ ਤੋਂ ਪਹਿਲਾਂ ਸਾਰੇ ਮੈਂਬਰ ਆਪਣੀ ਥਰਮਲ ਸਕ੍ਰੀਨਿੰਗ ਜ਼ਰੂਰ ਕਰਵਾਉਣ ਤਾਂ ਕਿ ਸਾਰਿਆਂ ਦੀ ਸੁਰੱਖਿਆ ਬਣੀ ਰਹੇ। ਉਨ੍ਹਾਂ ਕਿਹਾ ਕਿ ਪੂਰਾ ਪ੍ਰਦੇਸ਼ ਸਾਡੇ ਵੱਲ ਦੇਖ ਰਿਹਾ ਹੈ, ਕਿਉਂਕਿ ਅਸੀਂ ਹਰ ਵਿਸ਼ੇ ਲਈ ਜ਼ਿੰਮੇਵਾਰ ਹਾਂ। ਜਿਹੋਂ ਜਿਹਾ ਆਚਰਣ ਅਤੇ ਚਾਲ-ਚਲਣ ਅਸੀਂ ਰੱਖਾਂਗੇ, ਜਨਤਾ ਵੀ ਉਸ ਦਾ ਪਾਲਣ ਕਰੇਗੀ। ਮੇਰੀ ਬੇਨਤੀ ਹੈ ਕਿ ਇਸ ਦਾ ਸਖਤੀ ਨਾਲ ਪਾਲਣ ਕਰੋ, ਤਾਂ ਕਿ ਅਸੀਂ ਇਸ ਦਿਨ ਦੇ ਸਦਨ ਦੀ ਪੂਰੀ ਵਫ਼ਾਦਾਰੀ, ਤਿਆਰੀ ਅਤੇ ਉਮੀਦ ਨਾਲ ਪੂਰਾ ਕਰੀਏ।


Tanu

Content Editor

Related News