ਕੋਰੋਨਾ ਨੂੰ ਹਰਾਉਣ ਤੋਂ ਬਾਅਦ ਸਰੀਰ ਵਿਚ ਕਿੰਨੇ ਦਿਨ ਰਹਿੰਦੀਆਂ ਹਨ ਐਂਟੀਬਾਡੀ, ਰਿਸਰਚ 'ਚ ਸਾਹਮਣੇ ਆਏ ਤੱਥ

Friday, Aug 28, 2020 - 05:16 PM (IST)

ਨਵੀਂ ਦਿੱਲੀ — ਕੋਰੋਨਾ ਵਾਇਰਸ ਦੁਨੀਆਭਰ ਦੇ ਲੋਕਾਂ ਲਈ ਆਫ਼ਤ ਬਣਿਆ ਹੋਇਆ ਹੈ। ਹੁਣ ਤਕ ਤਕਰੀਬਨ 25 ਮਿਲੀਅਨ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਬਹੁਤ ਸਾਰੇ ਦੇਸ਼ਾਂ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਥੇ ਲੋਕ ਦੁਬਾਰਾ ਕੋਰੋਨਾ ਲਾਗ ਨਾਲ ਸੰਕਰਮਿਤ ਹੋ ਰਹੇ ਹਨ। ਇਸ ਲਈ ਹੁਣ ਪ੍ਰਸ਼ਨ ਇਹ ਉੱਠਦਾ ਹੈ ਕਿ ਕੋਵਿਡ-19 ਦੀ ਲਾਗ ਦੇ ਸੰਕਰਮਿਤ ਵਿਅਕਤੀ ਦੇ ਇਲਾਜ ਹੋ ਜਾਣ ਤੋਂ ਬਾਅਦ ਐਂਟੀਬਾਡੀਜ਼ ਕਿੰਨੇ ਦਿਨ ਉਸ ਦੇ ਸਰੀਰ 'ਤੇ ਅਸਰਦਾਰ ਰਹਿੰਦੀਆਂ ਹਨ। ਭਾਵ ਲੋਕ ਕਿੰਨਾ ਚਿਰ ਇਸ ਵਾਇਰਸ ਦੇ ਹਮਲੇ ਤੋਂ ਬਚ ਸਕਦੇ ਹਨ। ਇਸ ਬਾਰੇ ਦੁਨੀਆ ਭਰ ਦੇ ਵਿਗਿਆਨੀ ਅਤੇ ਡਾਕਟਰ ਖੋਜ ਕਰ ਰਹੇ ਹਨ। ਹੁਣ ਇਕ ਨਵੀਂ ਖੋਜ ਤੋਂ ਪਤਾ ਚੱਲਿਆ ਹੈ ਕਿ ਐਂਟੀਬਾਡੀਜ਼ ਸਿਰਫ 50 ਦਿਨਾਂ ਤੱਕ ਹੀ ਸਰੀਰ 'ਤੇ ਅਸਰ ਕਰਦੀਆਂ ਹਨ।  ਹਾਲਾਂਕਿ ਪਹਿਲਾਂ ਅਜਿਹੇ ਦਾਅਵੇ ਕੀਤੇ ਜਾ ਚੁੱਕੇ ਹਨ ਕਿ ਐਂਟੀਬਾਡੀਜ਼ 3 ਮਹੀਨਿਆਂ ਤਕ ਸਰੀਰ ਵਿਚ ਰਹਿੰਦੀਆਂ ਹਨ।

ਖੋਜ ਵਿਚ ਕੀ ਕਿਹਾ ਗਿਆ ਹੈ

ਇਕ ਅੰਗਰੇਜ਼ੀ ਅਖਬਾਰ ਅਨੁਸਾਰ ਇਹ ਖੋਜ ਮੁੰਬਈ ਦੇ ਜੇ.ਜੇ. ਹਸਪਤਾਲ ਵਿਚ ਕੀਤੀ ਗਈ ਸੀ। ਇਸ ਵਿਚ 801 ਸਟਾਫ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ  ਸੀ ਜੋ ਕੋਰੋਨਾ ਦੀ ਲਾਗ ਤੋਂ ਠੀਕ ਹੋਏ ਸਨ। ਉਨ੍ਹਾਂ ਸਾਰਿਆਂ ਨੂੰ 7 ਹਫ਼ਤੇ ਪਹਿਲਾਂ ਅਪ੍ਰੈਲ ਅਤੇ ਮਈ ਦੇ ਸ਼ੁਰੂ ਵਿਚ ਕੋਰੋਨਾ ਹੋ ਗਿਆ ਸੀ। ਖੋਜਕਰਤਾ ਅਨੁਸਾਰ 28 ਵਿਅਕਤੀਆਂ ਦੇ ਆਰ.ਟੀ.-ਪੀ.ਸੀ.ਆਰ. ਟੈਸਟ ਕੀਤੇ ਗਏ ਸਨ ਅਤੇ ਉਨ੍ਹਾਂ ਵਿਚੋਂ ਕਿਸੇ ਨੇ ਵੀ ਐਂਟੀਬਾਡੀਜ਼ ਨਹੀਂ ਦਿਖਾਈਆਂ। ਇਹ ਟੈਸਟ ਸੇਰੋ ਸਰਵੇ ਦੇ ਤਹਿਤ ਕੀਤੇ ਗਏ ਸਨ। ਆਮ ਤੌਰ 'ਤੇ ਇਹ ਸਰਵੇਖਣ ਇਹ ਪਤਾ ਲਗਾਉਣ ਲਈ ਕੀਤਾ ਜਾਂਦਾ ਹੈ ਕਿ ਇਕ ਖ਼ਾਸ ਖੇਤਰ ਵਿਚ ਹੁਣ ਤਕ ਕਿੰਨੇ ਲੋਕਾਂ ਨੂੰ ਕੋਰੋਨਾ ਹੈ ਅਤੇ ਉਹ ਆਪਣੇ ਆਪ ਠੀਕ ਹੋ ਗਏ ਹਨ।

ਇਹ ਵੀ ਪੜ੍ਹੋ: ਬਾਬਾ ਰਾਮਦੇਵ ਦੀ ਪਤੰਜਲੀ ਨੇ ਬਣਾਇਆ ਇਕ ਹੋਰ ਰਿਕਾਰਡ, Horlicks ਨੂੰ ਛੱਡਿਆ ਪਿੱਛੇ

ਮੁੰਬਈ ਦੇ ਜੇ.ਜੇ. ਹਸਪਤਾਲ ਵਿਚ ਅਜਿਹੇ 34 ਲੋਕਾਂ ਦਾ ਟੈਸਟ ਵੀ ਕੀਤਾ ਗਿਆ, ਜਿਨ੍ਹਾਂ ਨੂੰ 3-5 ਹਫ਼ਤੇ ਪਹਿਲਾਂ ਕੋਰੋਨਾ ਹੋਇਆ ਸੀ। ਇਨ੍ਹਾਂ ਵਿੱਚੋਂ 90 ਪ੍ਰਤੀਸ਼ਤ ਲੋਕÎਾਂ 'ਚ ਦੇਖਿਆ ਗਿਆ ਕਿ ਪੰਜਵੇਂ ਹਫ਼ਤੇ ਵਿਚ ਇਨ੍ਹਾਂ ਵਿਚ ਸਿਰਫ 38.8 ਪ੍ਰਤੀਸ਼ਤ ਐਂਟੀਬਾਡੀ ਹੀ ਬਚੀਆਂ ਸਨ। ਅਧਿਐਨ ਦੇ ਇਹ ਵੇਰਵੇ ਇੰਟਰਨੈਸ਼ਨਲ ਜਨਰਲ ਆਫ ਕਮਿਊਨਿਟੀ ਮੈਡੀਸਨ ਦੇ ਸਤੰਬਰ ਦੇ ਅੰਕ ਵਿਚ ਪ੍ਰਕਾਸ਼ਤ ਕੀਤੇ ਜਾਣਗੇ। 

ਇਹ ਵੀ ਪੜ੍ਹੋ: ਅਗਸਤ 'ਚ ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਹੋਰ ਕਿੰਨੀਆਂ ਘਟ ਸਕਦੀਆਂ ਹਨ ਕੀਮਤਾਂ

ਹੋਰ ਖੋਜਾਂ

ਇਸ ਤੋਂ ਪਹਿਲਾਂ ਐਂਟੀਬਾਡੀਜ਼ ਦਾ ਅਧਿਐਨ ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਕੀਤਾ ਗਿਆ ਸੀ। ਲੱਛਣ ਦਿਖਣ ਤੋਂ ਲਗਭਗ 37 ਦਿਨਾਂ ਬਾਅਦ ਨਮੂਨੇ ਲਏ ਗਏ ਸਨ ਅਤੇ ਦੂਸਰੇ ਨਮੂਨੇ ਤਿੰਨ ਮਹੀਨੇ ਪੂਰਾ ਹੋਣ ਤੋਂ ਪਹਿਲਾਂ ਭਾਵ 86 ਦਿਨਾਂ ਦੇ ਅੰਦਰ ਲਏ ਗਏ ਸਨ। ਖੋਜਕਰਤਾਵਾਂ ਨੇ ਇਨ੍ਹਾਂ ਨਮੂਨਿਆਂ ਵਿਚ ਦੇਖਿਆ ਕਿ ਐਂਟੀਬਾਡੀ ਪੱਧਰ ਤੇਜ਼ੀ ਨਾਲ ਘਟਿਆ ਹੈ। ਐਂਟੀਬਾਡੀਜ਼ ਦਾ ਇਹ ਨੁਕਸਾਨ ਕੋਰੋਨਾ ਵਾਇਰਸ ਦੇ ਪਿਛਲੇ ਵਰਜ਼ਨ, ਸਾਰਸ ਦੇ ਮੁਕਾਬਲੇ ਤੇਜ਼ੀ ਨਾਲ ਹੋਇਆ।

ਇਹ ਵੀ ਪੜ੍ਹੋ: ਜਾਣੋ ਸਸਤੇ 'ਚ ਕਿਵੇਂ ਬੁੱਕ ਕਰ ਸਕਦੇ ਹੋ ਗੈਸ ਸਿਲੰਡਰ, ਆਫ਼ਰ 'ਚ ਬਚੇ ਸਿਰਫ਼ ਕੁਝ ਦਿਨ ਬਾਕੀ


Harinder Kaur

Content Editor

Related News