ਕਮਲੇਸ਼ ਤਿਵਾੜੀ ਦੇ ਕਾਤਲਾਂ ਤਕ ਕੁਝ ਘੰਟਿਆਂ ''ਚ ਕਿਵੇਂ ਪਹੁੰਚੀ ਗੁਜਰਾਤ ਏ.ਟੀ.ਐੱਸ.

Wednesday, Oct 23, 2019 - 12:02 AM (IST)

ਕਮਲੇਸ਼ ਤਿਵਾੜੀ ਦੇ ਕਾਤਲਾਂ ਤਕ ਕੁਝ ਘੰਟਿਆਂ ''ਚ ਕਿਵੇਂ ਪਹੁੰਚੀ ਗੁਜਰਾਤ ਏ.ਟੀ.ਐੱਸ.

ਅਹਿਮਦਾਬਾਦ — ਹਿੰਦੂ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਤੇ ਹਿੰਦੂ ਮਹਾ ਸਭਾ ਨਾਲ ਜੁੜੇ ਰਹੇ ਹਿੰਦੂਵਾਦੀ ਨੇਤਾ ਕਮਲੇਸ਼ ਤਿਵਾੜੀ ਦੀ ਪਿਛਲੇ ਦਿਨੀਂ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਬਦਮਾਸ਼ਾਂ ਨੇ ਇਕ ਗੋਲੀ ਵੀ ਮਾਰੀ ਸੀ, ਜੋ ਉਨ੍ਹਾਂ ਦੇ ਗਲੇ 'ਚ ਫਸੀ ਸੀ। ਤਿਵਾੜੀ ਦੇ ਕਤਲ ਤੋਂ ਬਾਅਦ ਹਰਕਤ 'ਚ ਆਈ ਪੁਲਸ ਨੇ 24 ਘੰਟੇ ਦੇ ਅੰਦਰ ਮਾਮਲੇ ਦਾ ਪ੍ਰਦਾਫਾਸ਼ ਕਰਦੇ ਹੋਏ ਗੁਜਰਾਤ ਦੇ ਸੂਰਤ ਤੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਗੁਜਰਾਤ ਏ.ਟੀ.ਐੱਸ. ਨੇ ਤਫਤੀਸ਼ ਸ਼ੁਰੂ ਕੀਤੀ ਅਤੇ ਸਿਰਫ ਕੁਝ ਘੰਟਿਆਂ 'ਚ ਹੀ ਏ.ਟੀ.ਐੱਸ. ਦੇ ਹੱਥ ਦੋਸ਼ੀਆਂ ਦੇ ਗਲੇ ਤਕ ਪਹੁੰਚ ਚੁੱਕੇ ਸੀ।

ਕਮਲੇਸ਼ ਦੇ ਕਤਲ ਤੋਂ ਬਾਅਦ ਬਦਮਾਸ਼ ਫਰਾਰ ਤਾਂ ਹੋ ਗਏ ਪਰ ਕਹਿੰਦੇ ਹਨ ਕਿ ਦੋਸ਼ੀ ਚਾਹੇ ਕਿੰਨਾ ਵੀ ਚਲਾਕ ਕਿਉਂ ਨਾ ਹੋਵੇ ਕੋਈ ਨਾ ਕੋਈ ਸਬੂਤ ਛੱਡ ਹੀ ਜਾਂਦਾ ਹੈ। ਇਹੀ ਹੋਇਆ ਕਤਲ ਤੋਂ ਬਾਅਦ ਬਦਮਾਸ਼ ਫਰਾਰ ਹੋ ਗਏ ਪਰ ਮਿਠਾਈ ਦਾ ਡਿੱਬਾ ਉਥੇ ਹੀ ਛੱਡ ਗਏ। ਡਿੱਬੇ 'ਚ ਪਰਚੀ ਵੀ ਸੀ ਅਤੇ ਇਸੇ ਦੇ ਆਧਾਰ 'ਤੇ ਉੱਤਰ ਪ੍ਰਦੇਸ਼ ਪੁਲਸ ਨੇ ਗੁਜਰਾਤ ਪੁਲਸ ਨਾਲ ਸੰਪਰਕ ਕੀਤਾ। ਜਾਣਕਾਰੀ ਦੇ ਆਧਾਰ 'ਤੇ ਸਰਗਰਮ ਹੋਈ ਪੁਲਸ ਮਿਠਾਈ ਦੀ ਦੁਕਾਨ ਧਰਤੀ ਸਵੀਟਸ ਜਾ ਪਹੁੰਚੀ ਅਤੇ ਮਿਠਾਈ ਦੇ ਡਿੱਬੇ ਦੇ ਬਿੱਲ ਨੰ ਅਤੇ ਛਪੇ ਸਮੇਂ ਦੇ ਆਧਾਰ 'ਤੇ ਪੁਲਸ ਨੇ ਸੀ.ਸੀ.ਟੀ.ਵੀ. ਫੁਟੇਜ ਕੱਢਵਾਈ ਅਤੇ ਜਾਂਚ ਸ਼ੁਰੂ ਕੀਤੀ।

ਏ.ਟੀ.ਐੱਸ. ਨੇ ਜਦੋਂ ਲਿਮਬਾਇਤ ਇਲਾਕੇ 'ਚ ਜਾਂਚ ਕੀਤੀ ਤਾਂ ਜਲਦ ਮਾਮਲਾ ਸਾਹਮਣੇ ਆ ਗਿਆ। ਏ.ਟੀ.ਐੱਸ. ਦੀ ਟੀਮ ਰਾਸ਼ਿਦ ਪਠਾਨ ਦੇ ਘਰ ਜਾ ਪਹੁੰਚੀ। ਰਾਸ਼ਿਦ ਪਠਾਨ ਤੋਂ ਪੁੱਛਗਿੱਛ 'ਚ ਫੈਜਾਨ ਅਤੇ ਮੌਲਾਨਾ ਮੋਹਸਿਨ ਸ਼ੇਖ ਦਾ ਵੀ ਨਾਂ ਆਇਆ। ਏ.ਟੀ.ਐੱਸ. ਨੇ ਦੋਵਾਂ ਨੂੰ ਰਾਸ਼ਿਦ ਦੇ ਘਰ ਸੱਦਿਆ। ਪੁੱਛਗਿੱਛ ਤੋਂ ਬਾਅਦ ਤਿੰਨਾਂ ਨੇ ਆਪਣਾ ਦੋਸ਼ ਕਬੂਲ ਕਰ ਲਿਆ ਅਤੇ ਅਸ਼ਫਾਕ, ਮੋਇਨੁਦੀਨ ਤੋਂ ਕਮਲੇਸ਼ ਦਾ ਕਤਲ ਕਰਵਾਉਣ ਦੀ ਜਾਣਕਾਰੀ ਦਿੱਤੀ।


author

Inder Prajapati

Content Editor

Related News