ਅਰਵਿੰਦ ਕੇਜਰੀਵਾਲ ਕੋਲ ਨਾ ਕੰਪਿਊਟਰ ਨਾ ਕਾਗਜ਼, ਫਿਰ ਹੁਕਮ ਕਿਵੇਂ ਦਿੱਤਾ? ਈ. ਡੀ. ਕਰ ਸਕਦੀ ਹੈ ਮਾਮਲੇ ਦੀ ਜਾਂਚ
Tuesday, Mar 26, 2024 - 07:57 AM (IST)
ਨੈਸ਼ਨਲ ਡੈਸਕ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਰਾਬ ਘੁਟਾਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ 'ਚ ਹਨ। ਹਾਲਾਂਕਿ ਉਨ੍ਹਾਂ ਨੇ ਅਜੇ ਤੱਕ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ ਹੈ ਤੇ ਪਾਰਟੀ ਦਾ ਕਹਿਣਾ ਹੈ ਕਿ ਉਹ ਜੇਲ ਤੋਂ ਹੀ ਸਰਕਾਰ ਚਲਾਉਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਕ ਆਦੇਸ਼ ਜਾਰੀ ਕੀਤਾ। ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਜੇਲ ਤੋਂ ਹੁਕਮ ਦਿੱਤਾ ਹੈ ਕਿ ਰਾਜਧਾਨੀ 'ਚ ਨਿਰਵਿਘਨ ਪਾਣੀ ਦੀ ਸਪਲਾਈ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ।
ਕੇਜਰੀਵਾਲ ਨੇ ਕਿਵੇਂ ਦਿੱਤਾ ਪ੍ਰਿੰਟਿਡ ਆਰਡਰ?
ਹੁਣ ਇਸ 'ਚ ਅਹਿਮ ਗੱਲ ਇਹ ਹੈ ਕਿ ਆਤਿਸ਼ੀ ਵਲੋਂ ਦਿਖਾਇਆ ਗਿਆ ਆਰਡਰ ਪ੍ਰਿੰਟਿਡ ਹੈ। ਅਜਿਹੇ 'ਚ ਇਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਰਵਿੰਦ ਕੇਜਰੀਵਾਲ ਈ. ਡੀ. ਦੀ ਹਿਰਾਸਤ 'ਚ ਹਨ ਤਾਂ ਉਨ੍ਹਾਂ ਨੇ ਪ੍ਰਿੰਟ ਆਰਡਰ ਕਿਵੇਂ ਦਿੱਤਾ ਕਿਉਂਕਿ ਨਾ ਤਾਂ ਉਨ੍ਹਾਂ ਨੂੰ ਕੋਈ ਕੰਪਿਊਟਰ ਦਿੱਤਾ ਗਿਆ ਹੈ ਤੇ ਨਾ ਹੀ ਕੋਈ ਕਾਗਜ਼ ਮੁਹੱਈਆ ਕਰਵਾਇਆ ਗਿਆ ਹੈ ਤੇ ਪ੍ਰਿੰਟ ਆਰਡਰ ਵੀ। ਇਸ 'ਤੇ ਕੇਜਰੀਵਾਲ ਦੇ ਦਸਤਖ਼ਤ ਹਨ।
ਇਸ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਮਨਾਈ ਹੋਲੀ, ਪਿਤਾ ਬਲਕੌਰ ਸਿੰਘ ਨੇ ਸਾਂਝੀ ਕੀਤੀ ਭਾਵੁਕ ਪੋਸਟ
ਈ. ਡੀ. ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਤੇ ਆਪਣੀ ਜਾਂਚ ਵੀ ਸ਼ੁਰੂ ਕਰ ਸਕਦੀ ਹੈ। ਈ. ਡੀ. ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੁਕਮਾਂ ਦੀ ਕਾਪੀ ਮੀਡੀਆ 'ਚ ਕਿਵੇਂ ਆਈ ਤੇ ਜਦੋਂ ਕੇਜਰੀਵਾਲ ਕੋਲ ਕੋਈ ਕਾਗਜ਼ ਜਾਂ ਕੰਪਿਊਟਰ ਨਹੀਂ ਹੈ ਤਾਂ ਇਸ ਦੀ ਛਪਾਈ ਕਿਵੇਂ ਹੋਈ?
ਸੀ. ਐੱਮ. ਕੇਜਰੀਵਾਲ ਨੇ ਆਪਣੇ ਆਦੇਸ਼ 'ਚ ਲਿਖਿਆ ਸੀ, ''ਮੈਨੂੰ ਪਤਾ ਲੱਗਾ ਹੈ ਕਿ ਦਿੱਲੀ ਦੇ ਇਲਾਕਿਆਂ 'ਚ ਪਾਣੀ ਤੇ ਸੀਵਰੇਜ ਦੀ ਬਹੁਤ ਸਮੱਸਿਆ ਹੈ। ਮੈਂ ਇਸ ਬਾਰੇ ਚਿੰਤਤ ਹਾਂ। ਮੈਂ ਜੇਲ 'ਚ ਹਾਂ, ਇਸ ਕਾਰਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣੀ ਚਾਹੀਦੀ, ਗਰਮੀਆਂ ਵੀ ਆ ਰਹੀਆਂ ਹਨ ਤੇ ਜਿਥੇ ਪਾਣੀ ਦੀ ਕਮੀ ਹੈ, ਉਚਿਤ ਗਿਣਤੀ 'ਚ ਟੈਂਕਰਾਂ ਦਾ ਪ੍ਰਬੰਧ ਕਰੋ। ਮੁੱਖ ਸਕੱਤਰ ਤੇ ਹੋਰ ਅਧਿਕਾਰੀਆਂ ਨੂੰ ਯੋਗ ਆਦੇਸ਼ ਦੇਣ ਤਾਂ ਜੋ ਜਨਤਾ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਲੋੜ ਪੈਣ 'ਤੇ ਲੈਫਟੀਨੈਂਟ ਗਵਰਨਰ ਤੋਂ ਵੀ ਮਦਦ ਲਓ। ਉਹ ਵੀ ਤੁਹਾਡੀ ਮਦਦ ਜ਼ਰੂਰ ਕਰਨਗੇ।''
ਇਸ ਦੌਰਾਨ ਅਜੇ ਤਾਂ ਕੇਜਰੀਵਾਲ ਈ. ਡੀ. ਦੀ ਹਿਰਾਸਤ 'ਚ ਹਨ ਪਰ ਜੇ ਉਹ ਜੇਲ ਚਲੇ ਗਏ ਤਾਂ ਸਰਕਾਰ ਚਲਾਉਣੀ ਮੁਸ਼ਕਿਲ ਹੋ ਜਾਵੇਗੀ। ਜੇ ਕੇਜਰੀਵਾਲ ਜੇਲ ਜਾਂਦੇ ਹਨ ਤਾਂ ਉਨ੍ਹਾਂ ਲਈ ਵੀ ਆਮ ਕੈਦੀਆਂ ਵਾਂਗ ਨਿਯਮ ਹੋਣਗੇ। ਉਦਾਹਰਣ ਵਜੋਂ ਕੈਦੀ ਨੂੰ ਕਿਸੇ ਵੀ ਕਿਸਮ ਦੀ ਕੋਈ ਫਾਈਲ ਦਸਤਖ਼ਤ ਲਈ ਨਹੀਂ ਭੇਜੀ ਜਾ ਸਕਦੀ। ਕੈਦੀ ਨੂੰ ਮਿਲਣ ਲਈ ਵੀ ਜੇਲ ਪ੍ਰਸ਼ਾਸਨ ਨੂੰ ਨਾਂ ਦੇਣੇ ਪੈਂਦੇ ਹਨ। ਇਜਾਜ਼ਤ ਤੋਂ ਬਾਅਦ ਇਕ ਵਾਰ 'ਚ ਸਿਰਫ਼ 3 ਲੋਕ ਹੀ ਮਿਲ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।