ਸੂਟਕੇਸ ਟਰਾਲੀ ’ਚ ਗਰਲਫ੍ਰੈਂਡ ਨੂੰ ਲੈ ਜਾ ਰਿਹਾ ਸੀ ਹੋਸਟਲ, ਕੇਅਰ ਟੇਕਰ ਨੇ ਫੜਿਆ ਰੰਗੇ ਹੱਥੀਂ

Saturday, Feb 05, 2022 - 01:16 AM (IST)

ਸੂਟਕੇਸ ਟਰਾਲੀ ’ਚ ਗਰਲਫ੍ਰੈਂਡ ਨੂੰ ਲੈ ਜਾ ਰਿਹਾ ਸੀ ਹੋਸਟਲ, ਕੇਅਰ ਟੇਕਰ ਨੇ ਫੜਿਆ ਰੰਗੇ ਹੱਥੀਂ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਇੰਜੀਨੀਅਰਿੰਗ ਸਟੂਡੈਂਟ ਆਮ ਤੌਰ ’ਤੇ ਆਪਣੀਆਂ ਨਵੀਆਂ-ਨਵੀਆਂ ਖੋਜਾਂ ਅਤੇ ਤਕਨੀਕਾਂ ਲਈ ਜਾਣੇ ਜਾਂਦੇ ਹਨ। ਹੁਣ ਇਕ ਇੰਜੀਨੀਅਰਿੰਗ ਸਟੂਡੈਂਟ ਨੇ ਆਪਣੀ ਗਰਲਫ੍ਰੈਂਡ ਨੂੰ ਹੋਸਟਲ ਲਿਜਾਣ ਲਈ ਆਪਣੇ ਅਜਿਹੇ ਹੀ ਕੌਸ਼ਲ ਨੂੰ ਅਜਮਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਰੰਗੇ ਹੱਥੀਂ ਫੜਿਆ ਗਿਆ। ਉਸਦੇ ਫੜੇ ਜਾਣ ਦੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ, ਜਿਸ ’ਤੇ ਲੋਕ ਇੰਜੀਨੀਅਰਿੰਗ ਸਟੂਡੈਂਟ ਦੀ ਖੁਰਾਫਾਤੀ ’ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ। ਇਹ ਮਾਮਲਾ ਮਣੀਪਾਲ ਦੇ ਇਕ ਇੰਜੀਨੀਅਰਿੰਗ ਕਾਲਜ ਦਾ ਦੱਸਿਆ ਜਾ ਰਿਹਾ ਹੈ। ਇਸ ਸਟੂਡੈਂਟ ਨੇ ਆਪਣੀ ਗਰਲਫ੍ਰੈਂਡ ਨੂੰ ਹੋਸਟਲ ਲਿਜਾਣਾ ਸੀ, ਜਿਸਦੇ ਲਈ ਉਸਨੇ ਅਜਿਹਾ ਤਰੀਕਾ ਅਪਨਾਇਆ ਕਿ ਸਾਰਿਆਂ ਦਾ ਸਿਰ ਘੁੰਮ ਜਾਵੇ। ਪਰ ਉਹ ਹੋਸਟਲ ਦੇ ਕੇਅਰ ਟੇਕਰ ਦੀ ਨਜ਼ਰ ਤੋਂ ਬਚ ਨਹੀਂ ਸਕਿਆ ਅਤੇ ਫੜਿਆ ਗਿਆ। ਉਹ ਆਪਣੀ ਗਰਲਫ੍ਰੈਂਡ ਨੂੰ ਟਰਾਲੀ ਸੂਟਕੇਸ ਵਿਚ ਲੈ ਕੇ ਪਹੁੰਚਿਆ ਸੀ ਪਰ ਬਾਹਰ ਹੀ ਕੇਅਰ ਟੇਕਰ ਨੇ ਉਸਨੂੰ ਫੜ ਲਿਆ ਅਤੇ ਫਿਰ ਸੂਟਕੇਸ ’ਚੋਂ ਜੋ ਨਿਕਲਿਆ, ਉਸਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।

ਇਹ ਖ਼ਬਰ ਪੜ੍ਹੋ- IND v WI : ਦਰਸ਼ਕ ਸਟੇਡੀਅਮ 'ਚ ਬੈਠ ਕੇ ਟੀ20 ਸੀਰੀਜ਼ ਦੇਖਣਗੇ ਜਾਂ ਨਹੀਂ, ਗਾਂਗੁਲੀ ਨੇ ਦਿੱਤਾ ਜਵਾਬ


ਕੇਅਰ ਟੇਕਰ ਨੇ ਫੜ ਲਈ ਚਾਲਾਕੀ
ਇਸ ਘਟਨਾਚੱਕਰ ਨੂੰ ਦੇਖਣ ਵਾਲੇ ਇਕ ਹੋਰ ਵਿਦਿਆਰਥੀ ਨੇ ਦੱਸਿਆ ਕਿ ਇੰਜੀਨੀਅਰਿੰਗ ਦਾ ਵਿਦਿਆਰਥੀ ਵੱਡੀ ਜਿਹੀ ਟਰਾਲੀ ਸੂਟਕੇਸ ਲੈ ਕੇ ਹੋਸਟਰ ਵੱਲ ਵਧ ਰਿਹਾ ਸੀ, ਜਿਸ ਦੌਰਾਨ ਕੇਅਰ ਟੇਕਰ ਦੀ ਨਜ਼ਰ ਸੂਟਕੇਸ ’ਤੇ ਪਈ ਤਾਂ ਉੁਨ੍ਹਾਂ ਨੂੰ ਕੁਝ ਸ਼ੱਕੀ ਜਿਹਾ ਲੱਗਾ। ਉਨ੍ਹਾਂ ਨੇ ਵਿਦਿਆਰਥੀ ਨੂੰ ਇਸ ਬਾਰੇ ਪੁੱਛਿਆ ਅਤੇ ਜਾਣਨਾ ਚਾਹਿਆ ਕਿ ਆਖਿਰ ਉਹ ਇੰਨਾ ਵੱਡਾ ਸੂਟਕੇਸ ਲੈ ਕੇ ਕਿਉਂ ਆ ਰਿਹਾ ਹੈ ਅਤੇ ਆਖਿਰ ਉਸਨੇ ਇਸ ਵਿਚ ਕੀ ਭਰਿਆ ਹੋਇਆ ਹੈ। ਵਿਦਿਆਰਥੀ ਨੇ ਪਹਿਲਾਂ ਤਾਂ ਖੂਬ ਗੱਲਾਂ ਬਣਾਈਆਂ ਅਤੇ ਕਿਹਾ ਕਿ ਉਸਨੇ ਆਨਲਾਈਨ ਕੁਝ ਸਾਮਾਨ ਮੰਗਵਾਇਆ ਸੀ, ਜੋ ਇਸ ਵਿਚ ਭਰਿਆ ਹੈ। ਵਿਦਿਆਰਥੀ ਦੀਆਂ ਦਲੀਲਾਂ ਨਾਲ ਹਾਲਾਂਕਿ ਕੇਅਰ ਟੇਕਰ ਸੰਤੁਸ਼ਟ ਨਹੀਂ ਹੋਇਆ ਅਤੇ ਉਸਨੇ ਇਸਨੂੰ ਖੋਲ੍ਹਣ ਲਈ ਕਿਹਾ। ਹਾਲਾਂਕਿ ਵਿਦਿਆਰਥੀ ਲਗਾਤਾਰ ਕੇਅਰ ਟੇਰ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਕੇਅਰ ਟੇਕਰ ਨਹੀਂ ਮੰਨਿਆ। ਫਿਰ ਜਦੋਂ ਸੂਟਕੇਸ ਖੋਲ੍ਹਿਆ ਗਿਆ ਤਾਂ ਸਾਰੇ ਹੈਰਾਨ ਹੋ ਗਏ। ਉਸ ਵਿਚੋਂ ਕੋਈ ਸਾਮਾਨ ਨਹੀਂ, ਸਗੋਂ ਇਕ ਕੁੜੀ ਨਿਕਲੀ, ਜੋ ਚੁੱਪਚਾਪ ਸੂਟਕੇਸ ਵਿਚ ਅੰਦਰ ਲੇਟੀ ਹੋਈ ਸੀ। ਸੂਟਕੇਸ ਵਿਚ ਕੁੜੀ ਨੂੰ ਦੇਖ ਕੇ ਸਾਰਿਆਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ।

ਇਹ ਖ਼ਬਰ ਪੜ੍ਹੋ- ਅਧਿਆਪਕਾਂ ਨੇ ਬੱਚਿਆਂ ਲਈ ਸਕੂਲ ਬੰਦ ਕਰਨ ਦੇ ਸਰਕਾਰੀ ਫੈਸਲੇ ਦੀਆਂ ਕਾਪੀਆਂ ਸਾੜੀਆਂ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News