ਹੋਸਟਲ ''ਚ ਪਰੋਸੇ ਗਏ ਭੋਜਨ ''ਚੋਂ ਮਿਲਿਆ ''ਰੇਜ਼ਰ ਬਲੇਡ'', ਵਿਦਿਆਰਥੀਆਂ ਨੇ ਕੀਤਾ ਹੰਗਾਮਾ
Wednesday, Mar 12, 2025 - 12:09 PM (IST)

ਹੈਦਰਾਬਾਦ- ਉਸਮਾਨੀਆ ਯੂਨੀਵਰਸਿਟੀ (ਓਯੂ) ਦੇ ਹੋਸਟਲ 'ਚ ਪਰੋਸੇ ਗਏ ਭੋਜਨ 'ਚੋਂ 'ਰੇਜ਼ਰ ਬਲੇਡ' ਮਿਲਣ ਨਾਲ ਵਿਦਿਆਰਥੀਆਂ ਦੇ ਇਕ ਸਮੂਹ ਨੇ ਵਿਰੋਧ ਪ੍ਰਦਰਸ਼ਨ ਕੀਤਾ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਸ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ। ਨਿਊ ਗੋਦਾਵਰੀ ਹੋਸਟਲ ਦੇ ਵਿਦਿਆਰਥੀ ਮੰਗਲਵਾਰ ਰਾਤ ਨੂੰ ਭੋਜਨ ਦਾ ਭਾਂਡਾ ਲੈ ਕੇ ਕੰਪਲੈਕਸ 'ਚ ਇਕੱਠੇ ਹੋਏ ਅਤੇ ਉਨ੍ਹਾਂ ਨੇ ਨਿਆਂ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਸਕੂਲੀ ਬੱਚਿਆਂ 'ਚ ਫੈਲੀ ਬੀਮਾਰੀ, ਹਾਈ ਅਲਰਟ ਤੋਂ ਬਾਅਦ 12 ਮਾਰਚ ਤੱਕ ਛੁੱਟੀਆਂ
ਉਨ੍ਹਾਂ ਨੇ ਮੰਗ ਕੀਤੀ ਕਿ ਓਯੂ ਦੇ ਕੁਲਪਤੀ ਇਸ ਮੁੱਦੇ 'ਤੇ ਉਨ੍ਹਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ। ਵਿਦਿਆਰਥੀਆਂ ਨੇ ਕਿਹਾ ਕਿ ਹੋਸਟਲ 'ਚ ਰਾਤ ਨੂੰ ਪਰੋਸੇ ਗਏ ਭੋਜਨ 'ਚ 'ਰੇਜ਼ਰ ਬਲੇਡ' ਮਿਲਿਆ ਸੀ। ਓਯੂ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਘਟਨਾ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8