BHU ਕੈਂਪਸ 'ਚ ਖ਼ੂਨੀ ਖੇਡ: ਹੋਸਟਲ ਦੇ ਬਾਹਰ ਵਿਦਿਆਰਥੀ 'ਤੇ ਤਾਬੜਤੋੜ ਫਾਇਰਿੰਗ

Sunday, Feb 22, 2026 - 12:15 PM (IST)

BHU ਕੈਂਪਸ 'ਚ ਖ਼ੂਨੀ ਖੇਡ: ਹੋਸਟਲ ਦੇ ਬਾਹਰ ਵਿਦਿਆਰਥੀ 'ਤੇ ਤਾਬੜਤੋੜ ਫਾਇਰਿੰਗ

ਵਾਰਾਣਸੀ : ਵਾਰਾਣਸੀ ਦੀ ਕਾਸ਼ੀ ਹਿੰਦੂ ਯੂਨੀਵਰਸਿਟੀ (BHU) ਕੈਂਪਸ ਇੱਕ ਵਾਰ ਫਿਰ ਗੋਲੀਆਂ ਦੀ ਆਵਾਜ਼ ਨਾਲ ਕੰਬ ਗਿਆ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਸ਼ਨੀਵਾਰ ਰਾਤ ਬਿਰਲਾ 'ਏ' ਹੋਸਟਲ ਦੇ ਬਾਹਰ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਬੀ.ਏ. ਤੀਜੇ ਸਾਲ ਦੇ ਵਿਦਿਆਰਥੀ ਰੌਸ਼ਨ ਮਿਸ਼ਰਾ 'ਤੇ ਜਾਨੋਂ ਮਾਰਨ ਦੀ ਨੀਅਤ ਨਾਲ ਚਾਰ ਰਾਊਂਡ ਫਾਇਰਿੰਗ ਕੀਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਹੋਸਟਲ ਵਿੱਚ ਹੜਕੰਪ ਮਚ ਗਿਆ, ਜਿਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਵਿਦਿਆਰਥੀ ਬਾਹਰ ਇਕੱਠੇ ਹੋ ਗਏ।

ਇਹ ਵੀ ਪੜ੍ਹੋ : ਵਿਦਿਆਰਥਣ ਨਾਲ ਦਰਿੰਦਗੀ ਦੀਆਂ ਹੱਦਾਂ ਪਾਰ! ਪਹਿਲਾਂ ਕੀਤਾ ਜਬਰ-ਜ਼ਨਾਹ, ਫ਼ਿਰ ਸੈਨੀਟਾਈਜ਼ਰ ਪਾ ਕੇ ਲਾ 'ਤੀ ਅੱਗ

ਸਿਰ ਕੋਲੋਂ ਲੰਘੀ ਗੋਲੀ, ਮਸਾਂ ਬਚਾਈ ਜਾਨ
ਇਸ ਘਟਨਾ ਦੇ ਸਬੰਧ ਵਿਚ ਪੀੜਤ ਵਿਦਿਆਰਥੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੇ ਸਾਥੀ ਵਿਸ਼ਾਲ ਕੁਮਾਰ ਨਾਲ ਹੋਸਟਲ ਦੇ ਗੇਟ 'ਤੇ ਖੜ੍ਹਾ ਸੀ, ਜਦੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਹਮਲਾਵਰਾਂ ਨੇ ਉਨ੍ਹਾਂ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਰੌਸ਼ਨ ਮੁਤਾਬਕ ਇੱਕ ਗੋਲੀ ਉਸ ਦੇ ਸਿਰ ਦੇ ਬਿਲਕੁਲ ਕੋਲੋਂ ਲੰਘੀ। ਦੋਵਾਂ ਨੇ ਹੋਸਟਲ ਵੱਲ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਵਿਦਿਆਰਥੀਆਂ ਨੇ ਕਾਰਵਾਈ ਦੀ ਮੰਗ ਨੂੰ ਲੈ ਕੇ ਕੈਂਪਸ ਦੀ ਸੜਕ ਜਾਮ ਕਰ ਦਿੱਤੀ ਅਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੁਲਸ ਨੇ ਰੌਸ਼ਨ ਮਿਸ਼ਰਾ ਦੀ ਸ਼ਿਕਾਇਤ 'ਤੇ ਪੀਯੂਸ਼ ਕੁਮਾਰ ਤਿਵਾਰੀ, ਰਿਸ਼ਭ ਅਤੇ ਤਪਸ ਨਾਮਕ ਤਿੰਨ ਨੌਜਵਾਨਾਂ ਖ਼ਿਲਾਫ਼ ਲੰਕਾ ਥਾਣੇ ਵਿੱਚ ਐਫ.ਆਈ.ਆਰ. (FIR) ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : Chips ਤੇ Cold Drinks ਦੇ ਸ਼ੌਕੀਨ ਸਾਵਧਾਨ! ਰਿਸਰਚ 'ਚ ਹੋਇਆ ਹੋਸ਼ ਉੱਡਾ ਦੇਣ ਵਾਲਾ ਖ਼ੁਲਾਸਾ

ਭਾਰੀ ਪੁਲਸ ਫੋਰਸ ਤਾਇਨਾਤ
ਪੀੜਤ ਰੌਸ਼ਨ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਹਮਲਾ ਯੂਨੀਵਰਸਿਟੀ ਤੋਂ ਕੱਢੇ ਗਏ ਵਿਦਿਆਰਥੀਆਂ ਖਿਤਿਜ ਉਪਾਧਿਆਏ ਅਤੇ ਅਭਿਸ਼ੇਕ ਉਪਾਧਿਆਏ ਦੇ ਇਸ਼ਾਰੇ 'ਤੇ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੌਸ਼ਨ ਨੇ 20 ਦਿਨ ਪਹਿਲਾਂ ਹੀ ਬੀ.ਐਚ.ਯੂ. ਪ੍ਰਸ਼ਾਸਨ ਨੂੰ ਆਪਣੇ 'ਤੇ ਹਮਲੇ ਦੀ ਸ਼ੰਕਾ ਜਤਾਉਂਦਿਆਂ ਲਿਖਤੀ ਸੂਚਨਾ ਦਿੱਤੀ ਸੀ ਪਰ ਕੋਈ ਸਖ਼ਤ ਕਾਰਵਾਈ ਨਹੀਂ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਕਈ ਥਾਣਿਆਂ ਦੀ ਪੁਲਸ ਫੋਰਸ ਅਤੇ ਪ੍ਰਾਕਟੋਰੀਅਲ ਬੋਰਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਵਧੀਕ ਪੁਲਸ ਕਮਿਸ਼ਨਰ ਵੈਭਵ ਬਾਂਗਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਫਿਲਹਾਲ ਕੈਂਪਸ ਵਿੱਚ ਤਣਾਅ ਨੂੰ ਦੇਖਦੇ ਹੋਏ ਸੁਰੱਖਿਆ ਵਧਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁਫ਼ਤ ਰਾਸ਼ਨ ਲੈਣ ਵਾਲਿਆਂ ਦਾ ਕੱਟਿਆ ਜਾਵੇਗਾ ਨਾਮ! 1 ਅਪ੍ਰੈਲ ਤੋਂ ਲਾਗੂ ਹੋਣਗੇ ਇਹ ਨਵੇਂ ਨਿਯਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News