ਗਾਜ਼ੀਪੁਰ ''ਚ ਭਿਆਨਕ ਸੜਕ ਹਾਦਸਾ: ਬੇਕਾਬੂ ਹੋ ਕੇ ਪਲਟੀ ਕਾਰ, ਮਾਂ-ਪੁੱਤ ਨੇ ਤੋੜਿਆ ਦਮ

Thursday, Oct 29, 2026 - 01:54 PM (IST)

ਗਾਜ਼ੀਪੁਰ ''ਚ ਭਿਆਨਕ ਸੜਕ ਹਾਦਸਾ: ਬੇਕਾਬੂ ਹੋ ਕੇ ਪਲਟੀ ਕਾਰ, ਮਾਂ-ਪੁੱਤ ਨੇ ਤੋੜਿਆ ਦਮ

ਗਾਜੀਪੁਰ - ਗਾਜ਼ੀਪੁਰ ਜ਼ਿਲੇ ਦੇ ਜੰਗੀਪੁਰ ਖੇਤਰ 'ਚ ਬੁੱਧਵਾਰ ਰਾਤ ਨੂੰ ਗ੍ਰੀਨਫੀਲਡ ਐਕਸਪ੍ਰੈਸਵੇਅ 'ਤੇ ਇਕ ਕਾਰ ਪਲਟਣ ਨਾਲ ਇਕ ਮਾਂ ਅਤੇ ਪੁੱਤਰ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਰਾਤ 10:30 ਵਜੇ ਦੇ ਕਰੀਬ ਜੰਗੀਪੁਰ ਪੁਲਸ ਸਟੇਸ਼ਨ ਖੇਤਰ ਦੇ ਬਿਰਨਨ ਟੋਲ ਪਲਾਜ਼ਾ ਨੇੜੇ ਵਾਪਰਿਆ। ਉਨ੍ਹਾਂ ਕਿਹਾ ਕਿ ਕਾਰ 'ਚ ਡਰਾਈਵਰ ਸਮੇਤ ਪੰਜ ਲੋਕ ਸਵਾਰ ਸਨ ਅਤੇ ਇਹ ਬਲੀਆ ਤੋਂ ਵਾਰਾਣਸੀ ਜਾ ਰਹੀ ਸੀ। ਇਸ ਦੌਰਾਨ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ। 

ਸੂਤਰਾਂ ਨੇ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਹਸਪਤਾਲ ਦੇ ਡਾਕਟਰਾਂ ਨੇ ਕਸ਼ਮਾ ਉਪਾਧਿਆਏ (55) ਅਤੇ ਉਨ੍ਹਾਂ ਦੇ ਪੁੱਤਰ ਅਨਮੋਲ ਉਪਾਧਿਆਏ (28) ਨੂੰ ਮ੍ਰਿਤਕ ਐਲਾਨ ਦਿੱਤਾ। ਸੂਤਰਾਂ ਅਨੁਸਾਰ, ਹਾਦਸੇ 'ਚ ਜ਼ਖਮੀ ਹੋਏ ਹੋਰ ਤਿੰਨ ਲੋਕਾਂ ਦੀ ਪਛਾਣ ਰਤਨੇਸ਼ ਮਿਸ਼ਰਾ, ਮਨੋਜ ਚੌਬੇ ਅਤੇ ਡਰਾਈਵਰ ਰਮੇਸ਼ ਵਰਮਾ ਵਜੋਂ ਹੋਈ ਹੈ। ਉਨ੍ਹਾਂ ਦੀ ਹਾਲਤ ਗੰਭੀਰ ਸੀ ਅਤੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਅਗਲੇ ਇਲਾਜ ਲਈ ਵਾਰਾਣਸੀ ਰੈਫਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Sunaina

Content Editor

Related News