ਨਰਾਤਿਆਂ ਦੌਰਾਨ ਗਵਾਲੀਅਰ ''ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ''ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ
Sunday, Oct 18, 2026 - 07:24 AM (IST)
ਗਵਾਲੀਅਰ (ਮੱਧ ਪ੍ਰਦੇਸ਼) : ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਨਰਾਤਿਆਂ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੀਤਲਾ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੂੰ ਝੋਨੇ ਨਾਲ ਭਰੇ ਇੱਕ ਬੇਕਾਬੂ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
#WATCH | Madhya Pradesh | Gwalior Collector Ruchika Chauhan says, "Today, at around 1.30 AM, information was received that a truck coming from the direction of Chhinor towards the temple lost control and veered continuously to the left. Immediately, news of the accident started coming in, and ambulances and other vehicles were dispatched... 11 people have lost their lives in this incident, and 5 to 6 patients are critically injured. Around 29 people have sustained various injuries..." She also says, "A stopper and a police check-point were present on that road during Navratri, so how the vehicle managed to get inside is a matter of investigation. We have also sent an RTO team to inspect the truck mechanically and find out what issue occurred and how it veered to the left. As for the injured undergoing treatment, the team is continuously performing CT scans and X-rays to ensure their treatment is properly aligned..."
— ANI (@ANI) October 18, 2026
ਬੈਰੀਕੇਡ ਤੋੜ ਕੇ ਮੰਦਰ ਦੇ ਗੇਟ ਨਾਲ ਟਕਰਾਇਆ ਟਰੱਕ
ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਰਾਤ ਲਗਭਗ 1:30 ਵਜੇ ਵਾਪਰਿਆ। ਛਿਨੋਰ ਵਾਲੇ ਪਾਸੇ ਤੋਂ ਮੰਦਰ ਵੱਲ ਆਉਣ ਵਾਲੀ ਸੜਕ 'ਤੇ ਕਾਫ਼ੀ ਢਲਾਨ ਹੈ ਅਤੇ ਉੱਥੇ ਭਾਰੇ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਈ ਗਈ ਸੀ। ਝੋਨੇ ਨਾਲ ਭਰੇ ਟਰੱਕ ਨੂੰ ਪੁਲਸ ਨੇ ਚੈੱਕਪੁਆਇੰਟ 'ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਸ ਦੇ ਬੈਰੀਕੇਡ ਤੋੜਦਾ ਹੋਇਆ ਬੇਕਾਬੂ ਹੋ ਕੇ ਢਲਾਨ ਤੋਂ ਹੇਠਾਂ ਆ ਗਿਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਜਾ ਟਕਰਾਇਆ। ਇਸ ਦੌਰਾਨ ਸੜਕ 'ਤੇ ਮੌਜੂਦ ਸ਼ਰਧਾਲੂ ਟਰੱਕ ਹੇਠਾਂ ਦੱਬ ਗਏ।
39 ਲੋਕ ਹਸਪਤਾਲ ਪਹੁੰਚਾਏ ਗਏ, 2 ਪੁਲਸ ਮੁਲਾਜ਼ਮ ਵੀ ਜ਼ਖਮੀ
ਗਵਾਲੀਅਰ ਦੇ ਐੱਸ.ਐੱਸ.ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁੱਲ 39 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ 5 ਤੋਂ 6 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ ਜਿਨ੍ਹਾਂ ਦੇ ਫ੍ਰੈਕਚਰ ਹੋਏ ਹਨ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਡਿਊਟੀ 'ਤੇ ਤਾਇਨਾਤ 2 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
#WATCH | Madhya Pradesh | Gwalior SSP Dharmveer Singh says, "This is a tragic incident where pilgrims were travelling to Sheetla Mata Temple in large numbers. The road coming from the Chhinor side has a steep slope where heavy traffic is restricted. Around 1.30 AM, a truck loaded with paddy was stopped there. It broke through the police barricades, suddenly lost control, came down, and crashed into the outer wall and gate of the temple. The devotees who were on the road were crushed underneath it, leading to this accident. Two police personnel who were on duty at the spot were also injured, and their treatment is ongoing. According to the information received so far, a total of 39 people have been taken to the hospital, out of which 12 people have died. 5 or 6 patients are critically injured with fractures, while the rest sustained minor injuries and are currently receiving treatment..."
— ANI (@ANI) October 17, 2026
ਤਕਨੀਕੀ ਜਾਂਚ ਲਈ RTO ਟੀਮ ਗਠਿਤ
ਗਵਾਲੀਅਰ ਦੀ ਕਲੈਕਟਰ ਰੁਚਿਕਾ ਚੌਹਾਨ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲੈਂਸਾਂ ਅਤੇ ਰਾਹਤ ਟੀਮਾਂ ਨੂੰ ਮੌਕੇ 'ਤੇ ਰਵਾਨਾ ਕੀਤਾ ਗਿਆ ਸੀ। ਜ਼ਖ਼ਮੀਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਲਈ ਸੀ.ਟੀ. ਸਕੈਨ ਅਤੇ ਐਕਸ-ਰੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਨੇ ਟਰੱਕ ਦੀ ਤਕਨੀਕੀ ਜਾਂਚ ਲਈ ਆਰ.ਟੀ.ਓ. (RTO) ਦੀ ਟੀਮ ਭੇਜੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਾਹਨ ਵਿੱਚ ਕੋਈ ਖਰਾਬੀ ਸੀ ਜਾਂ ਹਾਦਸਾ ਕਿਵੇਂ ਵਾਪਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
