ਮਾਰੇ ਗਏ 5 ਅੱਤਵਾਦੀਆਂ ਦੀ ਕੁੰਡਲੀ ਆਈ ਸਾਹਮਣੇ, ਸਰਕਾਰੀ ਸਨਮਾਨਾਂ ਨਾਲ Pak ''ਚ ਹੋਏ ਅੰਤਿਮ ਸੰਸਕਾਰ
Saturday, May 10, 2025 - 05:28 PM (IST)

ਇੰਟਰਨੈਸ਼ਨਲ ਡੈਸਕ : ਆਪ੍ਰੇਸ਼ਨ ਸਿੰਦੂਰ ਦੇ ਤਹਿਤ ਭਾਰਤੀ ਫੌਜ ਵੱਲੋਂ ਕੀਤੀ ਗਈ ਫੈਸਲਾਕੁੰਨ ਕਾਰਵਾਈ ਵਿੱਚ ਮਾਰੇ ਗਏ ਪੰਜ ਚੋਟੀ ਦੇ ਅੱਤਵਾਦੀਆਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਅੱਤਵਾਦੀ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਖਤਰਨਾਕ ਅੱਤਵਾਦੀ ਸੰਗਠਨਾਂ ਨਾਲ ਜੁੜੇ ਹੋਏ ਸਨ ਅਤੇ ਭਾਰਤ ਵਿਰੁੱਧ ਸਾਜ਼ਿਸ਼ਾਂ ਵਿੱਚ ਸਰਗਰਮ ਸਨ। ਖੁਫੀਆ ਜਾਣਕਾਰੀ ਅਤੇ ਸੂਤਰਾਂ ਅਨੁਸਾਰ, ਇਨ੍ਹਾਂ ਅੱਤਵਾਦੀਆਂ ਨੂੰ ਮਰਨ ਉਪਰੰਤ ਦਿੱਤਾ ਗਿਆ ਸਨਮਾਨ ਵਿਸ਼ਵ ਪੱਧਰ 'ਤੇ ਪਾਕਿਸਤਾਨ ਦੇ ਦੋਹਰੇ ਮਾਪਦੰਡਾਂ ਨੂੰ ਉਜਾਗਰ ਕਰਦਾ ਹੈ। ਇਹਨਾਂ ਅੱਤਵਾਦੀਆਂ ਬਾਰੇ ਜਾਣਕਾਰੀ ਹੇਠਾਂ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਭੁੱਖ ਨਾਲ ਮਰ ਰਹੇ ਲੋਕ, ਕਰੋੜਾਂ ਦੇ ਕਰਜ਼... ਜਾਣੋ Pak ਕੋਲ ਕਿੰਨੇ ਦਿਨਾਂ ਦਾ ਬਚਿਆ ਹੈ ਰਾਸ਼ਨ
1. ਮੁਦੱਸਰ ਖਾਦੀਆਨ (ਲਸ਼ਕਰ-ਏ-ਤੋਇਬਾ)
ਮੁਰੀਦਕੇ ਸਥਿਤ ਮਰਕਜ਼ ਤਾਇਬਾ ਦੇ ਇੰਚਾਰਜ ਮੁਦੱਸਰ ਖਾਦੀਆਨ ਆਪ੍ਰੇਸ਼ਨ ਵਾਲੀ ਰਾਤ ਉੱਥੇ ਮੌਜੂਦ ਸਨ। ਉਹ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਢਾਂਚੇ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਪਾਕਿਸਤਾਨ ਵਿੱਚ ਮਿਲੀ ਜਾਣਕਾਰੀ ਅਨੁਸਾਰ ਅੱਤਵਾਦੀ ਅਬੂ ਜੁੰਦਾਲ ਦੇ ਅੰਤਿਮ ਸੰਸਕਾਰ ਵਿੱਚ ਮੁਦੱਸਰ ਵੀ ਮੌਜੂਦ ਸੀ, ਜਿੱਥੇ ਪਾਕਿਸਤਾਨੀ ਫੌਜ ਨੇ ਜੁੰਦਾਲ ਨੂੰ ਗਾਰਡ ਆਫ਼ ਆਨਰ ਦਿੱਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ ! ਸ੍ਰੀਨਗਰ, ਅੰਮ੍ਰਿਤਸਰ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਹੋਈਆਂ ਰੱਦ
ਇਸ ਮੌਕੇ 'ਤੇ ਪਾਕਿਸਤਾਨੀ ਫੌਜ ਮੁਖੀ, ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਅਤੇ ਇਕ ਸੇਵਾਮੁਕਤ ਲੈਫਟੀਨੈਂਟ ਜਨਰਲ ਸਮੇਤ ਪੰਜਾਬ ਪੁਲਸ ਦੇ ਆਈਜੀ ਨੇ ਸ਼ਰਧਾਂਜਲੀ ਭੇਟ ਕੀਤੀ। ਜਨਾਜ਼ੇ ਦੀ ਨਮਾਜ਼ ਜਮਾਤ-ਉਦ-ਦਾਵਾ ਦੇ ਹਾਫਿਜ਼ ਅਬਦੁਲ ਰਊਫ ਨੇ ਪੜ੍ਹਾਈ।
2. ਹਾਫਿਜ਼ ਮੁਹੰਮਦ ਜਮੀਲ (ਜੈਸ਼-ਏ-ਮੁਹੰਮਦ)
ਜਮੀਲ ਜੈਸ਼ ਦੇ ਮੁਖੀ ਮੌਲਾਨਾ ਮਸੂਦ ਅਜ਼ਹਰ ਦਾ ਸਭ ਤੋਂ ਵੱਡਾ ਭਣਵੱਈਆ ਸੀ। ਓਪਰੇਸ਼ਨ ਵਾਲੇ ਦਿਨ, ਉਹ ਬਹਾਵਲਪੁਰ ਵਿੱਚ ਆਪਣੇ ਘਰ ਵਿੱਚ ਸੌਂ ਰਿਹਾ ਸੀ। ਉਹ ਮਰਕਜ਼ ਸੁਭਾਨਅੱਲ੍ਹਾ ਦਾ ਇੰਚਾਰਜ ਸੀ ਅਤੇ ਅੱਤਵਾਦੀ ਵਿਚਾਰਧਾਰਾ ਫੈਲਾਉਣ, ਨੌਜਵਾਨਾਂ ਨੂੰ ਕੱਟੜਪੰਥੀ ਬਣਾਉਣ ਅਤੇ ਜੈਸ਼ ਲਈ ਫੰਡ ਇਕੱਠਾ ਕਰਨ ਵਿੱਚ ਸ਼ਾਮਲ ਸੀ।
ਇਹ ਵੀ ਪੜ੍ਹੋ : ਭਾਰਤ-ਪਾਕਿ ਤਣਾਅ ਦਰਮਿਆਨ ਮਹਿੰਗਾ ਹੋ ਗਿਆ ਸੋਨਾ, ਚਾਂਦੀ ਦੇ ਭਾਅ 'ਚ ਆਈ ਗਿਰਾਵਟ
3. ਮੁਹੰਮਦ ਯੂਸਫ਼ ਅਜ਼ਹਰ (ਜੈਸ਼-ਏ-ਮੁਹੰਮਦ)
ਮਸੂਦ ਅਜ਼ਹਰ ਦਾ ਸਾਲਾ ਅਤੇ "ਉਸਤਾਦ" ਵਜੋਂ ਮਸ਼ਹੂਰ, ਯੂਸਫ਼ ਜੈਸ਼ ਦੇ ਹਥਿਆਰਾਂ ਦੇ ਸਿਖਲਾਈ ਪ੍ਰੋਗਰਾਮਾਂ ਦੀ ਅਗਵਾਈ ਕਰਦਾ ਸੀ। ਉਹ ਜੰਮੂ ਦੇ ਕਈ ਅੱਤਵਾਦੀ ਹਮਲਿਆਂ ਅਤੇ IC-814 ਜਹਾਜ਼ ਅਗਵਾ ਸਮੇਤ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਇਹ ਅੱਤਵਾਦੀ ਲੰਬੇ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੇ ਰਡਾਰ 'ਤੇ ਸੀ।
ਇਹ ਵੀ ਪੜ੍ਹੋ : 'ਕਰਾਚੀ ਬੇਕਰੀ' 'ਤੇ ਆਪਣਾ ਗੁੱਸਾ ਉਤਾਰ ਰਹੇ ਲੋਕ, ਜਾਣੋ ਪਾਕਿਸਤਾਨ ਨਾਲ ਕੀ ਹੈ Connection
4. ਖਾਲਿਦ ਉਰਫ ਅਬੂ ਆਕਾਸ਼ (ਲਸ਼ਕਰ-ਏ-ਤੋਇਬਾ)
ਅਫਗਾਨਿਸਤਾਨ ਦਾ ਹਥਿਆਰ ਤਸਕਰ ਖਾਲਿਦ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਸੀ। ਉਹ ਕਾਰਵਾਈ ਸਮੇਂ ਘਰ 'ਚ ਸੀ ਅਤੇ ਉੱਥੇ ਹੀ ਮਾਰਿਆ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਫੈਸਲਾਬਾਦ ਵਿੱਚ ਹੋਇਆ, ਜਿੱਥੇ ਪਾਕਿਸਤਾਨ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ।
5. ਮੁਹੰਮਦ ਹਸਨ ਖਾਨ (ਜੈਸ਼-ਏ-ਮੁਹੰਮਦ)
ਪੀਓਕੇ ਵਿੱਚ ਜੈਸ਼ ਦੇ ਆਪ੍ਰੇਸ਼ਨਲ ਕਮਾਂਡਰ ਮੁਫਤੀ ਅਸਗਰ ਖਾਨ ਕਸ਼ਮੀਰੀ ਦੇ ਪੁੱਤਰ ਹਸਨ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲਿਆਂ ਦੇ ਤਾਲਮੇਲ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਸਨੂੰ ਜੈਸ਼ ਦੀ ਰਣਨੀਤੀ ਅਤੇ ਜ਼ਮੀਨੀ ਕਾਰਵਾਈਆਂ ਦਾ ਇੱਕ ਮਹੱਤਵਪੂਰਨ ਕਮਾਂਡਰ ਮੰਨਿਆ ਜਾਂਦਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8